ਚਿਦਾਂਬਰਮ ਬੋਲੇ- ਜੰਮੂ-ਕਸ਼ਮੀਰ ''ਚ ਮੁੜ ਬਹਾਲ ਹੋਵੇ ਧਾਰਾ 370

Saturday, Oct 17, 2020 - 05:38 PM (IST)

ਚਿਦਾਂਬਰਮ ਬੋਲੇ- ਜੰਮੂ-ਕਸ਼ਮੀਰ ''ਚ ਮੁੜ ਬਹਾਲ ਹੋਵੇ ਧਾਰਾ 370

ਨਵੀਂ ਦਿੱਲੀ- ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਨੇਤਾ ਪੀ. ਚਿਦਾਂਬਰਮ ਨੇ ਜੰਮੂ-ਕਸ਼ਮੀਰ 'ਚ ਫਿਰ ਤੋਂ ਧਾਰਾ 370 ਲਗਾਉਣ ਦੀ ਵਕਾਲਤ ਕੀਤੀ ਹੈ। ਚਿਦਾਂਬਰਮ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ 5 ਅਗਸਤ 2019 ਦੇ ਗੈਰ-ਸੰਵਿਧਾਨਕ ਫੈਸਲੇ ਨੂੰ ਰੱਦ ਕੀਤਾ ਜਾਣਾ ਚਾਹੀਦਾ। ਦੱਸਣਯੋਗ ਹੈ ਕਿ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਦੀ ਰਿਹਾਈ ਦੇ ਨਾਲ ਹੀ ਧਾਰਾ 370 ਦਾ ਮੁੱਦਾ ਇਕ ਵਾਰ ਫਿਰ ਸੁਰਖੀਆਂ ਬਟੋਰ ਰਿਹਾ ਹੈ।

PunjabKesariਚਿਦਾਂਬਰਮ ਨੇ ਧਾਰਾ 370 ਹਟਾਉਣ ਨੂੰ ਗਲਤ ਕਰਾਰ ਦਿੰਦੇ ਹੋਏ ਟਵੀਟ ਕੀਤਾ ਕਿ ਜੰਮੂ ਕਸ਼ਮੀਰ ਦੀ ਮੁੱਖ ਧਾਰਾ ਦੀਆਂ ਖੇਤਰੀ ਪਾਰਟੀਆਂ ਦਾ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੇ ਅਧਿਕਾਰਾਂ ਨੂੰ ਬਹਾਲ ਕਰਨ ਲਈ ਸੰਵਿਧਾਨਕ ਲੜਾਈ ਲੜਨ ਲਈ ਇਕੱਠੇ ਆਉਣ ਅਜਿਹਾ ਘਟਨਾਕ੍ਰਮ ਹੈ, ਜਿਸ ਦਾ ਸਾਰੇ ਲੋਕਾਂ ਵਲੋਂ ਸਵਾਗਤ ਕੀਤਾ ਜਾਣਾ ਚਾਹੀਦਾ। ਚਿਦਾਂਬਰਮ ਨੇ ਇਹ ਵੀ ਕਿਹਾ ਕਿ ਕਾਂਗਰਸ ਇਕ ਵਾਰ ਫਿਰ ਤੋਂ ਧਾਰਾ 370 ਬਹਾਲ ਕਰਨ ਨੂੰ ਲੈ ਕੇ ਦ੍ਰਿੜ ਹੈ।


author

DIsha

Content Editor

Related News