ਲੋਕ ਅਜਿਹੇ ਦੇਸ਼ ਲਈ ਵੋਟਾਂ ਪਾਉਣਗੇ, ਜਿਥੇ ਮਨ ''ਚ ਭੈਅ ਨਾ ਹੋਵੇ: ਚਿਦਾਂਬਰਮ

Friday, Apr 26, 2019 - 06:07 PM (IST)

ਲੋਕ ਅਜਿਹੇ ਦੇਸ਼ ਲਈ ਵੋਟਾਂ ਪਾਉਣਗੇ, ਜਿਥੇ ਮਨ ''ਚ ਭੈਅ ਨਾ ਹੋਵੇ: ਚਿਦਾਂਬਰਮ

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲੋਕਾਂ ਨੂੰ ਭੈਅ ਦੇ ਵਾਤਾਵਰਣ 'ਚ ਰੱਖ ਕੇ ਭਾਰਤ 'ਤੇ ਸ਼ਾਸਨ ਕਰਨ ਦੀ ਸੋਚ ਰੱਖਣ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕਿਹਾ ਕਿ ਲੋਕ ਅਜਿਹੇ ਦੇਸ਼ ਲਈ ਵੋਟਾਂ ਪਾਉਣਗੇ, ਜਿਥੇ ਲੋਕਾਂ ਦੇ ਮਨ 'ਚ ਭੈਅ ਨਾ ਹੋਵੇ। ਸਾਬਕਾ ਗ੍ਰਹਿ ਮੰਤਰੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਉਨ੍ਹਾਂ ਦੇ ਉਸ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਭਾਰਤ ਨੂੰ ਸੁਰੱਖਿਅਤ ਨਹੀਂ ਰੱਖ ਸਕਦੀ। ਉਨ੍ਹਾਂ ਨੇ ਸਵਾਲ ਕੀਤਾ ਕਿ 1947, 1965 ਅਤੇ 1971 ਦੀਆਂ ਤਿੰਨ ਲੜਾਈਆਂ 'ਚ ਦੇਸ਼ ਨੂੰ ਕਿਸ ਨੇ ਸੁਰੱਖਿਅਤ ਰੱਖਿਆ? ਉਨ੍ਹਾਂ ਨੇ ਪੁੱਛਿਆ ਕਿ ਜੇਕਰ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ-ਔਰਤਾਂ, ਦਲਿਤਾਂ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਘੱਟ ਗਿਣਤੀਆਂ, ਸਿੱਖਿਆ ਸ਼ਾਸਤਰੀ, ਲੇਖਕ, ਪੱਤਰਕਾਰ ਆਦਿ ਅਸੁਰੱਖਿਅਤ ਰੱਖਿਆ ਤਾਂ ਭਾਰਤ ਨੂੰ ਸੁਰੱਖਿਅਤ ਰੱਖਣ ਦਾ ਕੀ ਮਤਲਬ ਹੈ? 

PunjabKesari

ਨੋਬਲ ਪੁਰਸਕਾਰ ਜੇਤੂ ਰਵਿੰਦਰ ਨਾਥ ਠਾਕੁਰ ਦੀ ਲਿਖੀ ਕਵਿਤਾ ਦੇ ਭਾਵ ਨੂੰ ਪੇਸ਼ ਕਰਦੇ ਹੋਏ ਚਿਦਾਂਬਰਮ ਨੇ ਕਿਹਾ, ''ਮੋਦੀ ਸੋਚਦੇ ਹਨ ਕਿ ਉਹ ਲੋਕਾਂ ਨੂੰ ਡਰ ਦੇ ਵਾਤਾਵਰਣ 'ਚ ਰੱਖ ਕੇ ਭਾਰਤ 'ਤੇ ਸ਼ਾਸਨ ਕਰ ਸਕਦੇ ਹਨ। ਲੋਕ ਇਕ ਅਜਿਹੇ ਦੇਸ਼ ਦੇ ਲਈ ਵੋਟ ਪਾਉਣਗੇ, ਜਿਥੇ ਮਨ 'ਚ ਭੈਅ ਨਾ ਹੋਵੇ।''
 


author

Iqbalkaur

Content Editor

Related News