ਪੀ. ਐੱਨ. ਬੀ. ਘਪਲਾ :ਐੱਫ.ਆਈ.ਓ. ਨੇ ਚੰਦਾ ਕੋਚਰ ਅਤੇ ਸ਼ਿਖਾ ਨੂੰ ਭੇਜਿਆ ਸੰਮਨ

Wednesday, Mar 07, 2018 - 02:48 AM (IST)

ਪੀ. ਐੱਨ. ਬੀ. ਘਪਲਾ :ਐੱਫ.ਆਈ.ਓ. ਨੇ ਚੰਦਾ ਕੋਚਰ ਅਤੇ ਸ਼ਿਖਾ ਨੂੰ ਭੇਜਿਆ ਸੰਮਨ

ਮੁੰਬਈ (ਇੰਟ.)— ਪੰਜਾਬ ਨੈਸ਼ਨਲ ਬੈਂਕ ਨਾਲ ਹੋਏ ਘਪਲੇ ਸਬੰਧੀ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ (ਐੱਫ.ਆਈ. ਓ.) ਨੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸੀ. ਐੱਮ. ਡੀ ਚੰਦਾ ਕੋਚਰ ਅਤੇ ਐਕਸਿਸ ਬੈਂਕ ਦੀ ਸ਼ਿਖਾ ਸ਼ਰਮਾ ਨੂੰ ਨੋਟਿਸ ਜਾਰੀ ਕੀਤੇ ਹਨ। ਸੂਤਰਾਂ ਮੁਤਾਬਕ ਏਜੰਸੀ ਨੇ ਦੋਹਾਂ ਬੈਂਕਾਂ ਦੀਆਂ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ ਗੀਤਾਂਜਲੀ ਗਰੁੱਪ ਨੂੰ ਵਰਕਿੰਗ ਕੈਪੀਟਲ ਸਹੂਲਤ ਦਿੱਤੇ ਜਾਣ ਸਬੰਧੀ ਜਵਾਬ ਮੰਗਿਆ ਹੈ। 
ਸੂਚਨਾ ਮੁਤਾਬਕ 31 ਬੈਂਕਾਂ ਦੀ ਕੰਸਟੋਰੀਅਮ ਨੇ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਗੀਤਾਂਜਲੀ ਗਰੁੱਪ ਨੂੰ 5280 ਕਰੋੜ ਰੁਪਏ ਦੀ ਬੈਂਕਿੰਗ ਕੈਪੀਟਲ ਫੈਸਿਲਟੀ ਦਿੱਤੀ ਸੀ। ਇਸ ਦੌਰਾਨ ਪੀ. ਐੱਨ. ਬੀ. ਫਰਾਡ ਮਾਮਲੇ 'ਚ ਸੀ. ਬੀ. ਆਈ. ਨੇ ਗੀਤਾਂਜਲੀ ਗਰੁੱਪ ਦੇ ਵਾਈਸ ਪ੍ਰੈਜ਼ੀਟੈਂਡ ਵਿਪੁਲ ਨੂੰ ਹਿਰਾਸਤ 'ਚ ਲੈ ਲਿਆ ਹੈ।


Related News