ਆਕਸੀਜਨ ਟੈਂਕਰ ਗੁਰੂ ਤੇਗ ਬਹਾਦਰ ਹਸਪਤਾਲ ਪਹੁੰਚਾਉਣ ਲਈ ਬਣਾਇਆ ਗਿਆ ਵਿਸ਼ੇਸ਼ ਗਲਿਆਰਾ
Saturday, Apr 24, 2021 - 04:48 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਗਰੀਨ ਕੋਰੀਡੋਰ ਬਣਾ ਕੇ ਪੂਰਬੀ ਦਿੱਲੀ ਦੇ ਗੁਰੂ ਤੇਗ ਬਹਾਦਰ ਹਸਪਤਾਲ 'ਚ ਇਕ ਆਕਸੀਜਨ ਟੈਂਕਰ ਪਹੁੰਚਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਗਾਜ਼ੀਆਬਾਦ ਦੇ ਮੋਦੀਨਗਰ ਸਥਿਤ ਆਈਨਾਕਸ ਪਲਾਂਟ ਤੋਂ ਆਕਸੀਜਨ ਟੈਂਕਰ ਦੇ ਆਵਾਜਾਈ ਲਈ ਸਰਕਾਰੀ ਹਸਪਤਾਲਾਂ ਦੀ ਮਦਦ ਲਈ ਨਿਯੁਕਤ ਨੋਡਲ ਅਧਿਕਾਰੀ ਵਲੋਂ ਸੰਦੇਸ਼ ਅਤੇ ਫ਼ੋਨ ਆਇਆ ਸੀ। ਇਸ 'ਚ ਟੈਂਕਰ ਅਤੇ ਉਸ ਦੇ ਚਾਲਕ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਸ ਡਿਪਟੀ ਕਮਿਸ਼ਨਰ (ਸ਼ਾਹਦਰਾ) ਨੇ ਤੁਰੰਤ ਪੁਲਸ ਇੰਸਪੈਕਟਰ ਜਨਰਲ (ਡੀ.ਆਈ.ਜੀ.) ਗਾਜ਼ੀਆਬਾਦ ਅਤੇ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ (ਗ੍ਰਾਮੀਣ) ਨਾਲ ਸੰਪਰਕ ਕੀਤਾ ਅਤੇ ਪੁਲਸ ਮਾਹਿਰਾਂ ਨਾਲ ਉਸ ਦੇ ਜਲਦ ਆਵਾਜਾਈ ਲਈ ਤਾਲਮੇਲ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਬਾਅਦ 'ਚ ਜੀ.ਟੀ.ਬੀ. ਐਨਕਲੇਵ ਪੁਲਸ ਥਾਣੇ ਤੋਂ ਇਕ ਦਲ ਨੂੰ ਰਵਾਨਾ ਕੀਤਾ ਗਿਆ, ਜੋ ਵਿਚ ਰਸਤੇ 'ਚ ਉੱਤਰ ਪ੍ਰਦੇਸ਼ ਪੁਲਸ ਦੇ ਦਲ ਨਾਲ ਮਿਲਿਆ ਅਤੇ ਫਿਰ ਉੱਥੋਂ ਅੱਗੇ ਦੀ ਜ਼ਿੰਮੇਵਾਰੀ ਸੰਭਾਲ ਲਈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਟੈਂਕਸ ਨੂੰ ਸਭ ਤੋਂ ਛੋਟੇ ਸੰਭਵ ਰਸਤੇ ਤੋਂ ਲੈ ਕੇ ਆਏ ਅਤੇ ਇਕ ਘੰਟਿਆਂ ਅੰਦਰ ਕਰੀਬ 11 ਵਜੇ ਇਹ ਟੈਂਕਰ ਹਸਪਤਾਲ ਪਹੁੰਚ ਗਿਆ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਸ਼ਰਮਨਾਕ ਤਸਵੀਰ, ਤੇਜ਼ ਰਫ਼ਤਾਰ ਐਂਬੂਲੈਂਸ 'ਚੋਂ ਹੇਠਾਂ ਡਿੱਗੀ ਮਰੀਜ਼ ਦੀ ਲਾਸ਼ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ