ਕੋਰੋਨਾ: ਸਿਰਫ਼ 1 ਰੁਪਏ ’ਚ ਆਕਸੀਜਨ ਕੰਸਨਟ੍ਰੇਟਰ ਦੇ ਰਿਹੈ ਇਹ NGO

Thursday, May 13, 2021 - 03:42 PM (IST)

ਨਵੀਂ ਦਿੱਲੀ– ਕੋਰੋਨਾ ਦੀ ਦੂਜੀ ਲਹਿਰ ਦੇ ਚਲਦੇ ਨੋਇਡਾ ਦਾ ਇਕ ਗੈਰ-ਸਰਕਾਰੀ ਸੰਗਠਨ ਲੋੜਮੰਦ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਇਆ ਹੈ। ‘ਦਿ ਵੌਇਸ ਆਫ ਸਲੱਮ’ ਨਾਂ ਦਾ ਐੱਨ.ਜੀ.ਓ. ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਸਿਰਫ਼ ਇਕ ਰੁਪਏ ’ਚ ਕਿਰਾਏ ’ਤੇ ਆਕਸੀਜਨ ਕੰਸਨਟ੍ਰੇਟਰ ਉਪਲੱਬਧ ਕਰਵਾ ਜਾ ਰਿਹਾ ਹੈ। ‘ਦਿ ਵੌਇਸ ਆਫ ਸਲੱਮ’ ਦੇ ਸੰਸਥਾਪਕ ਦੇਵ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਬਾਅਦ ਅਸੀਂ ਕਈ ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਇਲਾਜ ਦੀ ਘਾਟ ਕਾਰਨ ਮਰਦੇ ਵੇਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ’ਚ ਲੋਕਾਂ ਕੋਲ ਆਕਸੀਜਨ ਕੰਸਨਟ੍ਰੇਟਰ ਅਤੇ ਸਿਲੰਡਰ ਦੀ ਗੱਲ ਤਾਂ ਛੱਡੋ, ਖਾਣ ਲਈ ਭੋਜਨ ਅਤੇ ਸਵੱਛਤਾ ਵਰਗੀਆਂ ਬੁਨਿਆਦੀ ਲੋੜਾਂ ਦੀ ਵੀ ਕਮੀ ਹੈ। ਇਸੇ ਲਈ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ– ‘ਛੋਟੇ ਬੱਚਿਆਂ ’ਚ ਸੋਸ਼ਲ ਮੀਡੀਆ ਦਾ ਜ਼ਹਿਰ ਘੋਲਣ ’ਚ ਜੁਟੀ ਫੇਸਬੁੱਕ’

ਜਾਣਕਾਰੀ ਮੁਤਾਬਕ, ਇਹ ਐੱਨ.ਜੀ.ਓ., ਉਪਕਰਣਾਂ ਨੂੰ ਪ੍ਰਾਪਤ ਕਰਨ ਲਈ ਡੋਨੇਟਕਾਰਟ ਅਤੇ ਹੋਰ ਕ੍ਰਾਊਡਫੰਡਿੰਗ ਪਲੇਟਫਾਰਮਾਂ ਰਾਹੀਂ ਲੋਕਾਂ ਤੋਂ ਮਦਦ ਮੰਗਦਾ ਹੈ। ਇਹ ਐੱਨ.ਜੀ.ਓ. 1 ਲੱਖ ਰੁਪਏ ਤੋਂ ਜ਼ਿਆਦਾ ਦੇ ਉਪਕਰਣ ਸਿਰਫ਼ 1 ਰੁਪਏ ’ਚ ਕਿਰਾਏ ’ਤੇ ਦਿੰਦਾ ਹੈ। ਹੁਣ ਤਕ ਇਸ ਐੱਨ.ਜੀ.ਓ. ਨੇ ਸਲੱਮ ਖ਼ੇਤਰਾਂ ’ਚ ਲਗਭਗ 62 ਲੋਕਾਂ ਦੀ ਜਾਨ ਬਚਾਈ ਹੈ।  

ਇਹ ਵੀ ਪੜ੍ਹੋ– ਥਰਮਾਮੀਟਰ ਤੋਂ ਘੱਟ ਕੀਮਤ ’ਚ ਖ਼ਰੀਦੋ ਬੁਖ਼ਾਰ ਮਾਪਨ ਵਾਲਾ ਇਹ ਸ਼ਾਨਦਾਰ ਫੋਨ


Rakesh

Content Editor

Related News