ਚਿੰਤਾਜਨਕ : ਤੰਤਰ-ਮੰਤਰ ਅਤੇ ਅੰਧਵਿਸ਼ਵਾਸ ਦੇ ਚੱਕਰ ''ਚ ਮਾਰੇ ਜਾ ਰਹੇ 16 ਪ੍ਰਜਾਤੀਆਂ ਦੇ ਉਲੂ

Thursday, Aug 05, 2021 - 02:52 PM (IST)

ਚਿੰਤਾਜਨਕ : ਤੰਤਰ-ਮੰਤਰ ਅਤੇ ਅੰਧਵਿਸ਼ਵਾਸ ਦੇ ਚੱਕਰ ''ਚ ਮਾਰੇ ਜਾ ਰਹੇ 16 ਪ੍ਰਜਾਤੀਆਂ ਦੇ ਉਲੂ

ਨੈਸ਼ਨਲ ਡੈਸਕ- ਦੁਨੀਆ 'ਚ ਉਲੂ ਪੰਛੀ ਦੀਆਂ ਕਰੀਬ 250 ਪ੍ਰਜਾਤੀਆਂ ਹਨ, ਜਿਨ੍ਹਾਂ 'ਚੋਂ 36 ਭਾਰਤ 'ਚ ਵੀ ਪਾਈਆਂ ਜਾਂਦੀਆਂ ਹਨ ਪਰ ਤੰਤਰ-ਮੰਤਰ ਅਤੇ ਇਸੇ ਤਰ੍ਹਾਂ ਦੇ ਦੂਜੇ ਕੰਮਾਂ 'ਚ ਕਰੀਬ 16 ਪ੍ਰਜਾਤੀਆਂ ਦੇ ਉਲੂ ਸਭ ਤੋਂ ਵੱਧ ਮਾਰੇ ਜਾ ਰਹੇ ਹਨ। ਇਸ ਬਾਰੇ ਵਰਲਡ ਵਾਈਲਡਲਾਈਫ ਫੰਡ (ਡਬਲਿਊ.ਡਬਲਿਊ. ਐੱਫ.) ਇੰਡੀਆ ਅਤੇ ਟਰੈਫਿਕ ਸੰਸਥਾ ਵਲੋਂ 4 ਅਗਸਤ ਨੂੰ ਕੌਮਾਂਤਰੀ ਉਲੂ ਜਾਗਰੂਕਤਾ ਦਿਵਸ 'ਤੇ ਜਾਣਕਾਰੀ ਦਿੱਤੀ ਗਈ। ਇਸ ਸੰਸਥਾ ਅਨੁਸਾਰ ਇਹ ਪੰਛੀ ਅੰਧਵਿਸ਼ਵਾਸ ਅਤੇ ਰੀਤੀ ਰਿਵਾਜ਼ਾਂ ਦੀ ਬਲੀ ਚੜ੍ਹਦੇ ਹਨ। ਉਲੂਆਂ ਦੀਆਂ ਇਨ੍ਹਾਂ ਪ੍ਰਜਾਤੀਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੀ ਪਛਾਣ 'ਚ ਮਦਦ ਲਈ 'ਟਰੈਫਿਕ' ਅਤੇ 'ਡਬਲਿਊ.ਡਬਲਿਊ.ਐੱਫ.-ਇੰਡੀਆ' ਨੇ ਇਕ ਸੂਚਨਾਤਕਮ ਅਤੇ ਪੋਸਟਰ ਬਣਾਇਆ ਹੈ, ਜਿਸ 'ਚ ਲਿਖਿਆ ਹੈ 'ਗੈਰ ਕਾਨੂੰਨੀ ਜੰਗਲੀ ਜੀਵ ਵਪਾਰ' ਤੋਂ ਪ੍ਰਭਾਵਿਤ : ਭਾਰਤ ਦੇ ਉਲੂ।'' ਟਰੈਫਿਕ ਇਕ ਸੰਗਠਨ ਹੈ, ਜੋ ਇਹ ਯਕੀਨੀ ਕਰਨ ਦਾ ਕੰਮ ਕਰਦਾ ਹੈ ਕਿ ਜੰਗਲੀ ਜੀਵ ਵਪਾਰ ਕੁਦਰਤ ਦੀ ਰੱਖਿਆ ਖ਼ਤਰਾ ਨਾ ਹੋਵੇ। ਉਸ ਨੇ ਉਲੂਆਂ ਦੀਆਂ16 ਪ੍ਰਜਾਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਆਮ ਤੌਰ 'ਤੇ ਭਾਰਤ 'ਚ ਤਸਕਰੀ ਕੀਤੀ ਜਾਂਦੀ ਹੈ।

ਟਰੈਫਿਕ ਦੇ ਭਾਰਤ ਦਫ਼ਤਰ ਦੇ ਮੁਖੀ ਡਾ. ਸਾਕੇਸ਼ ਬਡੋਲਾ ਨੇ ਕਿਹਾ,''ਭਾਰਤ 'ਚ ਉਲੂਆਂ ਦਾ ਸ਼ਿਕਾਰ ਅਤੇ ਤਸਕਰੀ ਇਕ ਆਕਰਸ਼ਕ ਵਪਾਰ ਬਣ ਗਿਆ ਹੈ, ਜੋ ਅੰਧਵਿਸ਼ਵਾਸ 'ਤੇ ਟਿਕਿਆ ਹੈ।'' ਸੰਗਠਨਾਂ ਨੇ ਕਿਹਾ,''ਭਾਰਤ 'ਚ ਉਲੂ ਅੰਧਵਿਸ਼ਵਾਸਾਂ ਅਤੇ ਰੀਤੀ-ਰਿਵਾਜ਼ਾਂ ਦੇ ਪੀੜਤ ਹਨ, ਜਿਨ੍ਹਾਂ ਦਾ ਪ੍ਰਚਾਰ ਹਮੇਸ਼ਾ ਸਥਾਨਕ ਤਾਂਤਰਿਕ ਕਰਦੇ ਹਨ।'' ਉਨ੍ਹਾਂ ਦੱਸਿਆ ਕਿ ਦੁਨੀਆ ਭਰ 'ਚ ਪਾਈਆਂ ਜਾਣ ਵਾਲੀਆਂ ਉਲੂਆਂ ਦੀਆਂ ਕਰੀਬ 250 ਪ੍ਰਜਾਤੀਆਂ 'ਚੋਂ ਕਰੀਬ 36 ਪ੍ਰਜਾਤੀਆਂ ਭਾਰਤ 'ਚ ਪਾਈਆਂ ਜਾਂਦੀਆਂ ਹਨ। ਡਬਲਿਊ.ਡਬਲਿਊ.ਐੱਫ. ਇੰਡੀਆ ਨੇ ਕਿਹਾ ਕਿ ਕਾਨੂੰਨੀ ਪਾਬੰਦੀਆਂ ਦੇ ਬਾਵਜੂਦ ਹਰ ਸਾਲ ਸੈਂਕੜੇ ਪੰਛੀਆਂ ਦੀ ਅੰਧਵਿਸ਼ਵਾਸ ਨਾਲ ਜੁੜੇ ਰੀਤੀ-ਰਿਵਾਜ਼ਾਂ ਲਈ ਬਲੀ ਦਿੱਤੀ ਜਾਂਦੀ ਹੈ। ਦੀਵਾਲੀ ਦੇ ਤਿਉਹਾਰ ਮੌਕੇ ਇਹ ਵੱਧ ਜਾਂਦੀ ਹੈ। ਡਬਲਿਊ.ਡਬਲਿਊ.ਐੱਫ. ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਵੀ ਸਿੰਘ ਅਨੁਸਾਰ ਉਲੂ ਸ਼ਿਕਾਰ ਕਰਨ ਵਾਲੇ ਪੰਛੀ ਹਨ। ਇਨ੍ਹਾਂ ਨੂੰ ਕਿਸਾਨ ਮਿੱਤਰ ਮੰਨਿਆ ਜਾਂਦਾ ਹੈ, ਕਿਉਂਕਿ ਇਹ ਖੇਤਾਂ ਤੋਂ ਚੂਹਿਆਂ ਨੂੰ ਖ਼ਤਮ ਕਰਨ ਦਾ ਕੰਮ ਕਰਦੇ ਹਨ। 


author

DIsha

Content Editor

Related News