ਵਾਜਪਾਈ ਨੂੰ ਸ਼ਰਧਾਂਜਲੀ ਦਾ ਵਿਰੋਧ ਕਰ ਰਹੇ ਓਵੈਸੀ ਦੇ ਕੌਂਸਲਰ ਦਾ ਕੁੱਟਾਪਾ

Saturday, Aug 18, 2018 - 02:11 AM (IST)

ਵਾਜਪਾਈ ਨੂੰ ਸ਼ਰਧਾਂਜਲੀ ਦਾ ਵਿਰੋਧ ਕਰ ਰਹੇ ਓਵੈਸੀ ਦੇ ਕੌਂਸਲਰ ਦਾ ਕੁੱਟਾਪਾ

ਔਰੰਗਾਬਾਦ — ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ੁੱਕਰਵਾਰ ਔਰੰਗਾਬਾਦ ਨਗਰ ਨਿਗਮ ਵਿਚ ਸ਼ਰਧਾਂਜਲੀ ਦੇਣ ਦਾ ਵਿਰੋਧ ਕਰਨ ਵਾਲੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਕੌਂਸਲਰ ਸਈਦ ਮਤੀਨ ਨੂੰ ਭਾਜਪਾ ਦੇ ਕੁਝ ਕੌਂਸਲਰਾਂ ਨੇ ਕੁੱਟ ਸੁੱਟਿਆ।


ਸੂਤਰਾਂ ਮੁਤਾਬਕ ਔਰੰਗਾਬਾਦ ਨਗਰ ਪਾਲਿਕਾ ਦੇ ਮੇਅਰ ਨੰਦ ਕੁਮਾਰ ਨੇ ਸਵ. ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਦਾ ਪ੍ਰਸਤਾਵ ਰੱਖਿਆ ਪਰ ਓਵੈਸੀ ਦੀ ਪਾਰਟੀ ਦੇ ਕੌਂਸਲਰ ਮਤੀਨ ਨੇ ਇਸ ਦਾ ਵਿਰੋਧ ਕੀਤਾ। ਉਸ ਪਿੱਛੋਂ ਭਾਜਪਾ ਦੇ ਕੌਂਸਲਰ ਰਾਜ ਗੌਰਵ, ਪ੍ਰਮੋਦ, ਰਮੇਸ਼ਵਰ ਅਤੇ ਹੋਰਨਾਂ ਨੇ ਮਤੀਨ ਨੂੰ ਕੁੱਟ ਸੁੱਟਿਆ।


Related News