ਓਵੈਸੀ ਨੇ ਲਾਲੂ ਨੂੰ ਦਿੱਤਾ ਸਮਰਥਨ, ਕਿਹਾ-ਤੁਹਾਡੀ ਲੜਾਈ ''ਚ ਅਸੀਂ ਤੁਹਾਡੇ ਨਾਲ ਹਾਂ

08/09/2017 4:51:13 PM

ਨਵੀਂ ਦਿੱਲੀ—ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਅਸਦੁਦੀਨ ਓਵੈਸੀ ਦਾ ਸਮਰਥਨ ਮਿਲ ਗਿਆ ਹੈ। ਸੂਚਨਾ ਦੇ ਮੁਤਾਬਕ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਨੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਆਪਣੇ ਇਕ ਸੰਬੋਧਨ 'ਚ ਕਿਹਾ ਕਿ ਲਾਲੂ ਸਾਹਿਬ ਤੁਸੀਂ ਸੰਪਦਾਇਕ ਤਾਕਤਾਂ ਦੇ ਖਿਲਾਫ ਇਕੱਲੇ ਨਹੀਂ ਲੜ ਸਕਦੇ, ਜੇਕਰ ਤਹਾਨੂੰ ਉਨ੍ਹਾਂ ਨਾਲ ਲੜਨਾ ਹੈ ਤਾਂ ਦ੍ਰਿੜਤਾ ਨਾਲ ਲੜਨਾ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸੀਮਾਂਚਲ ਨੂੰ ਉਸ ਦਾ ਅਧਿਕਾਰ ਦਿੱਤਾ ਜਾਵੇਗਾ, ਬਿਹਾਰ ਦੇ ਮੁਸਲਿਮਾਂ ਦੇ ਜੀਵਨ 'ਚ ਬਦਲਾਅ ਲਿਆਇਆ ਜਾਵੇਗਾ ਤਾਂ ਉਨ੍ਹਾਂ ਦੀ ਏ.ਆਈ.ਐਮ.ਆਈ.ਐਮ. ਤਿਆਰ ਹੈ।
ਇਸ ਦੌਰਾਨ ਓਵੈਸੀ ਨੇ ਭਾਜਪਾ ਅਤੇ ਆਰ.ਐਸ.ਐਸ. 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੰਪਦਾਇਕ ਤਾਕਤਾਂ ਦੇ ਖਿਲਾਫ ਮਿਲ ਕੇ ਮਜ਼ਬੂਤੀ ਨਾਲ ਲੜਨਾ ਹੋਵੇਗਾ। ਇਸ ਤੋਂ ਪਹਿਲਾਂ ਓਵੈਸੀ ਨੇ ਇੰਦਰੇਸ਼ ਕੁਮਾਰ ਵੱਲੋਂ ਚੀਨ 'ਚ ਬਣੀ ਵਸਤੂਆਂ ਦੇ ਬਾਈਕਾਟ ਦੀ ਅਪੀਲ ਨੂੰ ਆਰ.ਐਸ.ਐਸ. ਦਾ ਪਾਖੰਡ ਦੱਸਿਆ ਸੀ। ਜ਼ਿਕਰਯੋਗ ਹੈ ਕਿ ਲਾਲੂ ਯਾਦਵ 2019 ਲੋਕਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਜਿੱਤ ਦੇ ਰੱਥ ਨੂੰ ਰੋਕਣ ਦੇ ਲਈ ਸਾਰੇ ਧਰਮ ਨਿਰਪੱਖ ਦਲਾਂ ਦੇ ਨਾਲ ਇਕੱਠੇ ਆਉਣ ਦੀ ਗੱਲ ਕਹਿ ਚੁੱਕੇ ਹਨ। ਲਾਲੂ, ਮਮਤਾ ਬੈਨਰਜੀ ਅਤੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਭਾਜਪਾ ਨੂੰ ਹਾਰਨ ਦੇ ਲਈ ਇਕੱਠੇ ਆਉਣ ਦੀ ਗੱਲ ਕਹਿ ਚੁੱਕੀ ਹੈ। ਲਾਲੂ ਯਾਦਵ ਬਿਹਾਰ ਦੇ ਮਹਾਗਠਜੋੜ ਨੂੰ ਸਫਲ ਕਰਾਰ ਦਿੰਦੇ ਹੋਏ ਭਾਜਪਾ ਨੂੰ ਲੋਕ ਸਭਾ ਚੋਣਾਂ 'ਚ ਹਰਾਉਣ ਦੇ ਲਈ ਇਸ ਤਰ੍ਹਾਂ ਦੇ ਗਠਜੋੜ 'ਤੇ ਜ਼ੋਰ ਦੇ ਰਹੇ ਹਨ।


Related News