ਦਰਿਆ ਪਾਰ ਕਰਨ ਲੱਗੇ ਪਲਟਿਆ ਟਰੈਕਟਰ, 3 ਲੋਕਾਂ ਦੀ ਮੌਤ, 8 ਰੁੜ੍ਹੇ

Friday, Aug 02, 2024 - 12:29 PM (IST)

ਮਹਾਰਾਸ਼ਟਰ : ਅੱਜ ਸਵੇਰੇ ਦਰਿਆ ਨੂੰ ਪਾਰ ਕਰਨ ਸਮੇਂ ਇਕ ਟਰੈਕਟਰ ਦੇ ਪਲਟਣ ਕਾਰਨ ਟਰੈਕਟਰ ਸਵਾਰ 7-8 ਲੋਕਾਂ ਦੇ ਰੁੜ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਰੁੜ੍ਹ ਗਏ ਲੋਕਾਂ ਵਿੱਚੋਂ 3 ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦਕਿ ਬਾਕੀ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਕੋਲਹਾਪੁਰ ਕ੍ਰਿਸ਼ਨਾ ਨਦੀ ਪਾਰ ਕਰ ਰਿਹਾ ਇੱਕ ਟਰੈਕਟਰ ਪਲਟ ਗਿਆ। ਇਸ ਹਾਦਸੇ ਵਿੱਚ 7-8 ਲੋਕ ਨਦੀ ਵਿੱਚ ਰੁੜ ਗਏ। ਮੌਕੇ 'ਤੇ ਐੱਨ. ਡੀ. ਆਰ. ਐੱਫ. ਦੀ ਟੀਮ ਪਹੁੰਚ ਗਈ ਹੈ ਤਾਂ ਜੋ ਰੁੜ ਗਏ ਵਿਅਕਤੀਆਂ ਦੀ ਭਾਲ ਕਰ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।
 ਸਥਾਨਕ ਅਧਿਕਾਰੀ ਮੌਕੇ 'ਤੇ ਪਹੁੰਚ ਚੁੱਕੇ ਹਨ। ਇਹ ਹਾਦਸਾ ਕੋਲਹਾਪੁਰ ਜ਼ਿਲ੍ਹੇ ਦੇ ਇਚਲਕਰਨਜੀ ਵਿੱਚ ਵਾਪਰਿਆ। ਇੱਥੇ ਕਈ ਲੋਕ ਟਰੈਕਟਰ 'ਤੇ ਸਵਾਰ ਹੋ ਕੇ ਕ੍ਰਿਸ਼ਨਾ ਨਦੀ ਪਾਰ ਕਰ ਰਹੇ ਸਨ। ਟਰੈਕਟਰ ਦਰਿਆ ਦੇ ਵਿਚਕਾਰ ਪਲਟ ਗਿਆ ਅਤੇ ਇਸ ਵਿੱਚ ਸਵਾਰ 7-8 ਲੋਕ ਦਰਿਆ ਵਿੱਚ ਰੁੜ੍ਹ ਗਏ। ਹਾਦਸੇ ਦੀ ਸੂਚਨਾ ਸਥਾਨਕ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ NDRF ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸ਼ੀਤੋਲ 'ਚ ਤੈਨਾਤ NDRF ਦੀ ਟੀਮ ਤਲਾਸ਼ੀ ਅਤੇ ਬਚਾਅ ਕਾਰਜ ਕਰਨ ਲਈ ਮੌਕੇ 'ਤੇ ਪਹੁੰਚ ਗਈ ਹੈ। ਬਚਾਓ ਕਾਰਜ਼ਾ ਦੌਰਾਨ ਐੱਨ. ਡੀ.ਆਰ.ਐੱਫ ਨੂੰ 3 ਲਾਸ਼ਾਂ ਮਿਲੀਆਂ ਹਨ। ਜਦਕਿ ਬਾਕੀ ਲਾਪਤਾ ਲੋਕਾਂ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ।
 


DILSHER

Content Editor

Related News