ਰੇਲ ਗੱਡੀ ਨੂੰ ਪਲਟਾਉਣ ਦੀ ਕੋਸ਼ਿਸ਼, ਪਟੜੀ ’ਤੇ ਰੱਖਿਆ ਗਾਰਡਰ
Monday, Nov 18, 2024 - 11:56 AM (IST)
ਬਰੇਲੀ- ਪੂਰਬੀ-ਉੱਤਰੀ ਰੇਲਵੇ ਬਰੇਲੀ ਸਥਿਤ ਦਿਬਨਾਪੁਰ ਸਟੇਸ਼ਨ ਨੇੜੇ ਰੇਲਵੇ ਪਟੜੀ ’ਤੇ ਸ਼ਰਾਰਤੀ ਅਨਸਰਾਂ ਨੇ ਲੋਹੇ ਦੇ ਗਾਰਡਰ ਅਤੇ ਪੱਥਰ ਰੱਖ ਕੇ ਗੱਡੀ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਗਈ। ਡਰਾਈਵਰ ਦੀ ਸੂਝ-ਬੂਝ ਨਾਲ ਐਮਰਜੈਂਸੀ ਬਰੇਕ ਲਾਉਣ ਨਾਲ ਮਾਲ ਗੱਡੀ ਪਲਟਣ ਦੀ ਸਾਜ਼ਿਸ਼ ਫੇਲ ਹੋ ਗਈ। ਲੋਹੇ ਗੇ ਗਾਟਰ ਅਤੇ ਸੀਮੈਂਟ ਦਾ ਖੰਭਾ ਟਕਰਾਉਣ ਨਾਲ ਮਾਲ ਗੱਡੀ ਦਾ ਇੰਜਣ ਨੁਕਸਾਨਿਆ ਗਿਆ ਪਰ ਡਰਾਈਵਰ ਨੇ ਮਾਲ ਗੱਡੀ ਨੂੰ ਪਲਟਣ ਤੋਂ ਬਚਾਅ ਲਿਆ।
ਪੁਲਸ ਸੁਪਰਡੈਂਟ ਉੱਤਰੀ ਮੁਕੇਸ਼ ਚੰਦਰ ਮਿਸ਼ਰਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਹਾਫਿਜ਼ਗੰਜ ਥਾਣਾ ਖੇਤਰ ਵਿਚ ਸ਼ਰਾਰਤੀ ਅਨਸਰਾਂ ਨੇ ਟਰੇਨ ਪਲਟਾਉਣ ਦੀ ਪੂਰੀ ਸਾਜ਼ਿਸ਼ ਕਰ ਰੱਖੀ ਸੀ ਪਰ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਹਾਫਿਜ਼ਗੰਜ ਥਾਣੇ ਵਿਚ ਪੂਰੇ ਮਾਮਲੇ ਦੀ ਰਿਪੋਰਟ ਦਰਜ ਕੀਤੀ ਗਈ ਹੈ। ਪੁਲਸ ਅਤੇ ਰੇਲਵੇ ਅਧਿਕਾਰੀ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੂਰਬ-ਉੱਤਰ ਰੇਲਵੇ ਇੱਜ਼ਤਨਗਰ ਡਵੀਜ਼ਨ ਵਿਚ ਇਕ ਮਾਲਗੱਡੀ ਸ਼ੁੱਕਰਵਾਰ ਰਾਤ ਪੀਲੀਭੀਤ ਤੋਂ ਬਰੇਲੀ ਆ ਰਹੀ ਸੀ, ਤਾਂ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ 'ਤੇ ਸ਼ਰਾਰਤੀ ਅਨਸਰਾਂ ਨੇ ਟੁੱਟੀ ਹੋਈ ਸੀਮੈਂਟ ਰੱਖ ਦਿੱਤੀ।
ਜਿਸ ਸਮੇਂ ਹਾਦਸਾ ਵਾਪਰਿਆ ਉਸ ਦੌਰਾਨ ਦੌਰਾਈ ਐਕਸਪ੍ਰੈੱਸ ਲੰਘਦੀ ਹੈ ਪਰ ਇਹ ਗੱਡੀ ਉਸ ਦਿਨ ਲੇਟ ਸੀ। ਸੀਨੀਅਰ ਸੈਕਸ਼ਨ ਇੰਜੀਨੀਅਰ ਪੀਲੀਭੀਤ ਨੇ ਬਰੇਲੀ ਦੇ ਥਾਣਾ ਹਾਫਿਜ਼ਗੰਜ ਵਿਚ ਅਣਪਛਾਤਿਆਂ ਖਿਲਾਫ ਰੇਲਵੇ ਐਕਟ ਤਹਿਤ ਰਿਪੋਰਟ ਦਰਜ ਕਰਵਾਈ ਹੈ। ਰੇਲਵੇ ਟਰੈਕ ਤੋਂ ਬੈਰੀਕੇਡਜ਼ ਹਟਾਉਣ ਅਤੇ ਮੁਰੰਮਤ ਕੰਮ ਵਿਚ ਲੱਗਭਗ ਦੋ ਘੰਟਿਆਂ ਦਾ ਸਮਾਂ ਲੱਗਾ, ਫਿਰ ਮਾਲ ਗੱਡੀ ਨੂੰ ਰਵਾਨਾ ਕੀਤਾ ਗਿਆ।