ਅਮਰਨਾਥ ਯਾਤਰਾ; ਸ਼ਰਧਾਲੂਆਂ ਦਾ ਇਕ ਹੋਰ ਜਥਾ ਰਵਾਨਾ, ਹੁਣ ਤੱਕ ਇੰਨੇ ਸ਼ਰਧਾਲੂ ਕਰ ਚੁੱਕੇ ਹਨ ਦਰਸ਼ਨ
Saturday, Jul 02, 2022 - 09:50 AM (IST)
ਜੰਮੂ- ਦੱਖਣੀ ਕਸ਼ਮੀਰ ਦੇ ਹਿਮਾਲਿਆ ਵਿਚ 3,880 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨਾਂ ਲਈ ਸ਼ਨੀਵਾਰ ਨੂੰ ਸਖਤ ਸੁਰੱਖਿਆ ਵਿਚਕਾਰ 1,292 ਔਰਤਾਂ ਸਮੇਤ 6,113 ਸ਼ਰਧਾਲੂਆਂ ਦਾ ਜੱਥਾ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 195 ਸਾਧੂਆਂ ਅਤੇ 25 ਬੱਚਿਆਂ ਸਮੇਤ ਸ਼ਰਧਾਲੂ ਸ਼ਨੀਵਾਰ ਨੂੰ ਹੀ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗਾਂਦੇਰਬਲ ਜ਼ਿਲ੍ਹੇ ਦੇ ਬਾਲਟਾਲ ਸਥਿਤ ਬੇਸ ਕੈਂਪਾਂ 'ਚ ਪਹੁੰਚ ਜਾਣਗੇ। ਹੁਣ ਤੱਕ 20,000 ਤੋਂ ਵੱਧ ਸ਼ਰਧਾਲੂ ਕੁਦਰਤੀ ਤੌਰ 'ਤੇ ਬਣੇ ਬਾਬਾ ਬਰਫ਼ਾਨੀ ਯਾਨੀ ਕਿ ਬਰਫ਼ੇ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਸ਼ੁਰੂ, ਸ਼ਰਧਾਲੂਆਂ ’ਚ ਦਿੱਸਿਆ ਉਤਸ਼ਾਹ
ਇਹ 43 ਦਿਨਾਂ ਦੀ ਯਾਤਰਾ 30 ਜੂਨ ਨੂੰ ਸ਼ੁਰੂ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਏ ਤਾਜ਼ਾ ਜਥੇ ਵਿਚ, 4,173 ਸ਼ਰਧਾਲੂ 148 ਵਾਹਨਾਂ ’ਚ ਪਹਿਲਗਾਮ ਬੇਸ ਕੈਂਪ ਲਈ ਰਵਾਨਾ ਹੋਏ, ਜਦੋਂ ਕਿ ਹੋਰ 1,940 ਸ਼ਰਧਾਲੂ 80 ਵਾਹਨਾਂ ਵਿਚ ਬਾਲਟਾਲ ਰੂਟ ਲਈ ਰਵਾਨਾ ਹੋਏ। ਇਸ ਦੇ ਨਾਲ 29 ਜੂਨ ਤੋਂ ਹੁਣ ਤੱਕ 23,214 ਯਾਤਰੀ ਭਗਵਤੀ ਨਗਰ ਬੇਸ ਕੈਂਪ ਤੋਂ ਘਾਟੀ ਲਈ ਰਵਾਨਾ ਹੋਏ ਹਨ। ਇਹ ਯਾਤਰਾ 11 ਅਗਸਤ ਨੂੰ ਰੱਖੜੀ ਵਾਲੇ ਦਿਨ ਸ਼ਰਾਵਨ ਪੂਰਨਿਮਾ ਮੌਕੇ 'ਤੇ ਸਮਾਪਤ ਹੋਵੇਗੀ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਉੱਪ ਰਾਜਪਾਲ ਮਨੋਜ ਸਿਨਹਾ ਨੇ ਰਾਜਭਵਨ ’ਚ ਕੀਤੀ ਪੂਜਾ