ਦਿੱਲੀ ’ਚ ਵਧਿਆ ਡੇਂਗੂ ਦਾ ਕਹਿਰ, ਇਸ ਸਾਲ 3300 ਤੋਂ ਵੱਧ ਮਾਮਲੇ ਆਏ ਸਾਹਮਣੇ

11/28/2022 4:14:15 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ’ਚ ਨਵੰਬਰ ਦੇ ਪਹਿਲੇ ਸਾਢੇ ਤਿੰਨ ਹਫ਼ਤਿਆਂ ’ਚ ਡੇਂਗੂ ਦੇ 1100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਸਾਲ ਕੁੱਲ ਮਾਮਲੇ ਵੱਧ ਕੇ 3300 ਤੋਂ ਵੱਧ ਹੋ ਗਏ ਹਨ। ਇਹ ਜਾਣਕਾਰੀ ਸੋਮਵਾਰ ਨੂੰ ਦਿੱਲੀ ਨਗਰ ਨਿਗਮ ਵਲੋਂ ਜਾਰੀ ਇਕ ਰਿਪੋਰਟ ਤੋਂ ਮਿਲੀ। ਇਸ ਸਾਲ ਅਕਤੂਬਰ ’ਚ ਡੇਂਗੂ ਦੇ 1,238 ਮਾਮਲੇ ਸਾਹਮਣੇ ਆਏ ਸਨ। 18 ਨਵੰਬਰ ਤੱਕ ਡੇਂਗੂ ਦੇ ਮਾਮਲਿਆਂ ਦੀ ਗਿਣਤੀ 3,044 ਸੀ ਅਤੇ ਉਦੋਂ ਤੋਂ 25 ਨਵੰਬਰ ਤੱਕ 279 ਹੋਰ ਮਾਮਲੇ ਸਾਹਮਣੇ ਆਏ ਹਨ। ਦਿੱਲੀ ਨਗਰ ਨਿਗਮ (MCD) ਵਲੋਂ ਜਾਰੀ ਰਿਪੋਰਟ ਮੁਤਾਬਕ ਦਿੱਲੀ ’ਚ ਇਸ ਸਾਲ ਮਲੇਰੀਆ ਦੇ 230 ਮਾਮਲੇ ਅਤੇ ਚਿਕਨਗੁਨੀਆ ਦੇ 44 ਮਾਮਲੇ ਸਾਹਮਣੇ ਆਏ ਹਨ। 

ਰਿਪੋਰਟ ਮੁਤਾਬਕ ਕੁੱਲ 3,323 ਮਾਮਲਿਆਂ 'ਚੋਂ 693 ਸਤੰਬਰ 'ਚ ਆਏ। ਰਿਪੋਰਟ 'ਚ ਕਿਹਾ ਗਿਆ ਹੈ ਕਿ 2017 'ਚ 1 ਜਨਵਰੀ ਤੋਂ 25 ਨਵੰਬਰ ਤੱਕ ਦਿੱਲੀ 'ਚ 4,645 ਮਾਮਲੇ ਸਾਹਮਣੇ ਆਏ ਸਨ। ਇਸ ਸਾਲ ਹੁਣ ਤੱਕ ਇਸ ਬੀਮਾਰੀ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ, ਜਦੋਂ ਕਿ 2021 ਵਿਚ ਡੇਂਗੂ ਨਾਲ 23 ਲੋਕਾਂ ਦੀ ਮੌਤ ਹੋਈ ਸੀ।

MCD ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ 18 ਨਵੰਬਰ ਤੱਕ 1,67,319 ਘਰਾਂ ਵਿਚ ਮੱਛਰ ਦਾ ਲਾਰਵਾ ਪਾਇਆ ਗਿਆ। ਅਧਿਕਾਰੀਆਂ ਨੇ ਮੱਛਰ ਪੈਦਾ ਕਰਨ ਵਾਲੀਆਂ ਸਥਿਤੀਆਂ ਲਈ 1,17,868 ਕਾਨੂੰਨੀ ਨੋਟਿਸ ਜਾਰੀ ਕੀਤੇ ਹਨ ਅਤੇ ਹੁਣ ਤੱਕ 45,606 ਮਾਮਲਿਆਂ ਵਿਚ ਮੁਕੱਦਮਾ ਚਲਾਇਆ ਜਾ ਚੁੱਕਾ ਹੈ।


Tanu

Content Editor

Related News