10 ਤੋਂ ਵੱਧ ਦੇਸ਼ਾਂ ਨੇ ਭਾਰਤ ਦੇ ਜੈਨਰਿਕ ਫਾਰਮੇਸੀ ਮਾਡਲ ਨੂੰ ਅਪਣਾਉਣ 'ਚ ਦਿਖਾਈ ਦਿਲਚਸਪੀ

Saturday, Nov 16, 2024 - 04:30 PM (IST)

10 ਤੋਂ ਵੱਧ ਦੇਸ਼ਾਂ ਨੇ ਭਾਰਤ ਦੇ ਜੈਨਰਿਕ ਫਾਰਮੇਸੀ ਮਾਡਲ ਨੂੰ ਅਪਣਾਉਣ 'ਚ ਦਿਖਾਈ ਦਿਲਚਸਪੀ

ਨਵੀਂ ਦਿੱਲੀ (ਏਜੰਸੀ)- ਕਿਫਾਇਤੀ ਦਵਾਈਆਂ ਨੂੰ ਲੋਕਾਂ ਤੱਕ ਪਹੁੰਚਯੋਗ ਬਣਾਉਣ ਲਈ 10 ਤੋਂ ਵੱਧ ਦੇਸ਼ ਭਾਰਤ ਦੇ ਜੈਨਰਿਕ ਫਾਰਮੇਸੀ ਮਾਡਲ ਨੂੰ ਅਪਣਾਉਣ ਬਾਰੇ ਸੋਚ ਰਹੇ ਹਨ। ਜੁਲਾਈ ਵਿੱਚ, ਮਾਰੀਸ਼ਸ ਅੰਤਰਰਾਸ਼ਟਰੀ ਜਨ ਔਸ਼ਧੀ ਕੇਂਦਰ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ, ਜਿਸ ਨਾਲ ਉਸ ਨੂੰ ਭਾਰਤ ਦੇ ਫਾਰਮਾਸਿਊਟਿਕਲ ਅਤੇ ਮੈਡੀਕਲ ਡਿਵਾਈਸ ਬਿਊਰੋ ਤੋਂ ਲਗਭਗ 250 ਉੱਚ ਗੁਣਵੱਤਾ ਵਾਲੀਆਂ ਦਵਾਇਆਂ ਪ੍ਰਾਪਤ ਕਰਨ ਵਿਚ ਮਦਦ ਮਿਲੀ। ਇਸ ਵਿਚ ਕਾਰਡੀਓਵੈਸਕੁਲਰ, ਏਨਾਲਜੇਸਿਕ, ਓਪਥੈਲਮਿਕ ਅਤੇ ਐਂਟੀ ਐਲਰਜਿਕ ਦਵਾਈਆਂ ਸ਼ਾਮਲ ਹਨ। ਨੇਪਾਲ, ਸ਼੍ਰੀਲੰਕਾ, ਭੂਟਾਨ, ਘਾਨਾ, ਸੂਰੀਨਾਮ, ਨਿਕਾਰਾਗੁਆ, ਮੋਜ਼ਾਮਬੀਕ, ਸੋਲੋਮਨ ਟਾਪੂ ਅਤੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਪਹਿਲਾਂ ਹੀ ਜਨ ਔਸ਼ਧੀ ਕੇਂਦਰ ਖੋਲ੍ਹਣ 'ਤੇ ਵਿਚਾਰ ਕਰ ਰਹੇ ਹਨ। ਇਸ ਦੌਰਾਨ, ਬੁਰਕੀਨਾ ਫਾਸੋ, ਫਿਜੀ ਆਈਲੈਂਡਜ਼, ਅਤੇ ਸੇਂਟ ਕਿਟਸ ਅਤੇ ਨੇਵਿਸ ਵਰਗੇ ਦੇਸ਼ ਇਸ ਯੋਜਨਾ ਨੂੰ ਆਪਣੇ ਦੇਸ਼ ਵਿਚ ਲਾਗੂ ਕਰਨ ਵਿਚ ਮਦਦ ਲਈ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ।

ਇਹ ਵੀ ਪੜ੍ਹੋ: ਸੰਘਣੀ ਧੁੰਦ ਦਾ ਕਹਿਰ; ਲਹਿੰਦੇ ਪੰਜਾਬ 'ਚ ਸਕੂਲ 24 ਨਵੰਬਰ ਤੱਕ ਰਹਿਣਗੇ ਬੰਦ

ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ (PMBJP) ਇੱਕ ਜਨ ਕਲਿਆਣ ਯੋਜਨਾ ਹੈ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਨਵੰਬਰ 2008 ਵਿੱਚ ਸ਼ੁਰੂ ਕੀਤੀ ਗਈ ਸੀ। ਜਨ ਔਸ਼ਧੀ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ ਸਸਤੀਆਂ ਕੀਮਤਾਂ 'ਤੇ ਗੁਣਵੱਤਾ ਵਾਲੀਆਂ ਦਵਾਈਆਂ ਪ੍ਰਦਾਨ ਕਰਾਈਆਂ ਜਾਂਦੀਆਂ ਹਨ। 2014 ਵਿੱਚ ਸਿਰਫ਼ 80 ਜਨ ਔਸ਼ਧੀ ਕੇਂਦਰ ਸਨ। ਅਧਿਕਾਰਤ ਅੰਕੜਿਆਂ ਅਨੁਸਾਰ, ਸਤੰਬਰ 2024 ਤੱਕ, ਦੇਸ਼ ਭਰ ਵਿੱਚ ਕੁੱਲ 13,822 ਜਨ ਔਸ਼ਧੀ ਕੇਂਦਰ ਸਥਾਪਤ ਕੀਤੇ ਜਾ ਚੁੱਕੇ ਹਨ। ਸਤੰਬਰ ਵਿੱਚ, ਇਹਨਾਂ ਕੇਂਦਰਾਂ ਨੇ 200 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਕੀਤੀ, ਜੋ PMBJP ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਹੈ। ਪਿਛਲੇ 10 ਸਾਲਾਂ 'ਚ ਕੇਂਦਰਾਂ ਰਾਹੀਂ 6100 ਕਰੋੜ ਰੁਪਏ ਦੀਆਂ ਦਵਾਈਆਂ ਦੀ ਵਿਕਰੀ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਅੰਦਾਜ਼ਨ 30,000 ਕਰੋੜ ਰੁਪਏ ਦੀ ਬਚਤ ਹੋਈ ਹੈ।  ਜਨ ਔਸ਼ਧੀ ਕੇਂਦਰਾਂ 'ਤੇ ਦਵਾਈਆਂ, ਸਰਜੀਕਲ ਉਪਕਰਨਾਂ ਅਤੇ ਨਿਊਟਰਾਸਿਊਟੀਕਲ ਉਤਪਾਦਾਂ ਦੀ ਕੀਮਤ ਬ੍ਰਾਂਡਿਡ ਦਵਾਈਆਂ ਦੇ ਬਾਜ਼ਾਰੀ ਮੁੱਲ ਤੋਂ ਘੱਟੋ-ਘੱਟ 50 ਫੀਸਦੀ ਅਤੇ ਕੁਝ ਮਾਮਲਿਆਂ ਵਿੱਚ 80 ਤੋਂ 90 ਫੀਸਦੀ ਤੱਕ ਸਸਤੀ ਹੈ। ਕੇਂਦਰ ਸਰਕਾਰ ਨੇ ਮਾਰਚ 2026 ਤੱਕ ਦੇਸ਼ ਭਰ ਵਿੱਚ 25,000 ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਟੀਚਾ ਰੱਖਿਆ ਹੈ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵਧਾਈ ਕੈਨੇਡਾ ਦੀ ਚਿੰਤਾ, ਜਾਣੋ ਕੀ ਹੈ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News