ਡਰਾਉਣ ਵਾਲੇ ਅੰਕੜੇ, ਦੇਸ਼ 'ਚ 2021 ਦੌਰਾਨ 1.64 ਲੱਖ ਤੋਂ ਵੱਧ ਲੋਕਾਂ ਨੇ ਕੀਤੀ ਖ਼ੁਦਕੁਸ਼ੀ

Monday, Sep 05, 2022 - 12:51 PM (IST)

ਡਰਾਉਣ ਵਾਲੇ ਅੰਕੜੇ, ਦੇਸ਼ 'ਚ 2021 ਦੌਰਾਨ 1.64 ਲੱਖ ਤੋਂ ਵੱਧ ਲੋਕਾਂ ਨੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ 2021 ਦੌਰਾਨ ਖ਼ੁਦਕੁਸ਼ੀ ਕਾਰਨ 1.64 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ ਔਸਤਨ ਹਰ ਰੋਜ਼ 450 ਜਾਂ ਹਰ ਘੰਟੇ 18 ਲੋਕਾਂ ਦੀ ਮੌਤ ਹੋਈ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ 'ਚ ਦਿੱਤੀ ਗਈ ਹੈ। ਇਹ ਕਿਸੇ ਵੀ ਕੈਲੰਡਰ ਸਾਲ ਲਈ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ ਰਿਪੋਰਟ 'ਐਕਸੀਡੈਂਟਲ ਡੈਥ ਐਂਡ ਸੁਸਾਈਡ ਇਨ ਇੰਡੀਆ- 2021' ਰਿਪੋਰਟ ਦੇ ਅੰਕੜਿਆਂ ਅਨੁਸਾਰ, ਖ਼ੁਦਕੁਸ਼ੀ ਕਰਨ ਵਾਲਿਆਂ ਵਿਚ ਲਗਭਗ 1.19 ਲੱਖ ਪੁਰਸ਼, 45,026 ਔਰਤਾਂ ਅਤੇ 28 ਟਰਾਂਸਜੈਂਡਰ ਸ਼ਾਮਲ ਸਨ। ਅੰਕੜਿਆਂ ਦੇ ਅਨੁਸਾਰ, ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਸਾਲਾਂ ਦੇ ਮੁਕਾਬਲੇ 2020 ਅਤੇ 2021 ਵਿਚ ਖ਼ੁਦਕੁਸ਼ੀ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ। ਗ੍ਰਹਿ ਮੰਤਰਾਲਾ ਦੇ ਅਧੀਨ ਕੰਮ ਕਰਨ ਵਾਲੇ ਐੱਨ.ਸੀ.ਆਰ.ਬੀ. ਦੇ ਅੰਕੜਿਆਂ ਅਨੁਸਾਰ 2020 ਵਿਚ ਦੇਸ਼ ਭਰ 'ਚ 1.53 ਲੱਖ ਲੋਕਾਂ ਨੇ ਖ਼ੁਦਕੁਸ਼ੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਮੱਧ ਪ੍ਰਦੇਸ਼ ਤੋਂ 3 ਹਥਿਆਰ ਸਮੱਗਲਰਾਂ ਨੂੰ ਫੜਿਆ, 63 ਦੇਸੀ ਪਿਸਤੌਲ ਬਰਾਮਦ

ਰਿਪੋਰਟ ਤੋਂ ਪਤਾ ਲੱਗਾ ਹੈ ਕਿ 2019 'ਚ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 1.39 ਲੱਖ ਸੀ, 2018 'ਚ ਇਹ 1.34 ਲੱਖ, 2017 'ਚ 1.29 ਲੱਖ, ਜਦੋਂ ਕਿ 2020 ਅਤੇ 2021 'ਚ ਇਹ ਗਿਣਤੀ 1.50 ਲੱਖ ਤੋਂ ਵੱਧ ਸੀ। ਐੱਨ.ਸੀ.ਆਰ.ਬੀ. ਅਨੁਸਾਰ, ਉਹ 1967 ਤੋਂ ਖ਼ੁਦਕੁਸ਼ੀ ਦੇ ਮਾਮਲਿਆਂ ਦੇ ਅੰਕੜਿਆਂ ਦਾ ਤਿਆਰ ਕਰ ਰਿਹਾ ਹੈ। ਉਸ ਕੈਲੰਡਰ ਸਾਲ 'ਚ ਇਸ ਤਰ੍ਹਾਂ ਦੀ ਮੌਤ ਦੇ 38,829 ਮਾਮਲੇ ਦਰਜ ਕੀਤੇ ਗਏ ਸਨ। ਇਸੇ ਸਮੇਂ ਮਿਆਦ ਦੇ ਅਧਿਕਾਰਤ ਅੰਕੜਿਆਂ ਅਨੁਸਾਰ 1984 'ਚ ਦੇਸ਼ 'ਚ ਖ਼ੁਦਕੁਸ਼ੀ ਦੇ ਮਾਮਲਿਆਂ ਦੀ ਗਿਣਤੀ ਪਹਿਲੀ ਵਾਰ 50 ਹਜ਼ਾਰ ਦੇ ਅੰਕੜੇ ਪਾਰ ਕਰ ਗਈ ਸੀ ਅਤੇ 1991 'ਚ 75 ਹਜ਼ਾਰ ਤੋਂ ਜ਼ਿਆਦਾ ਹੋ ਗਈ ਸੀ। ਅੰਕੜਿਆਂ ਅਨੁਸਾਰ, 1998 'ਚ ਖ਼ੁਦਕੁਸ਼ੀ ਦੇ ਮਾਮਲਿਆਂ ਦੀ ਗਿਣਤੀ ਇਕ ਲੱਖ ਦੇ ਅੰਕੜੇ ਪਾਰ ਕਰ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News