ਯੂਕ੍ਰੇਨ ਸੰਕਟ : ਸੋਮਵਾਰ ਨੂੰ 1500 ਤੋਂ ਵਧ ਭਾਰਤੀ 8 ਉਡਾਣਾਂ ਰਾਹੀਂ ਪਰਤਣਗੇ ਦੇਸ਼

03/06/2022 5:13:19 PM

ਨਵੀਂ ਦਿੱਲੀ (ਭਾਸ਼ਾ)- ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਜੰਗ ਪ੍ਰਭਾਵਿਤ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ 1500 ਤੋਂ ਵਧ ਭਾਰਤੀਆਂ ਨੂੰ ਵਤਨ ਲਿਆਉਣ ਲਈ ਸੋਮਵਾਰ ਨੂੰ 8 ਉਡਾਣਾਂ ਚਲਾਈਆਂ ਜਾਣਗੀਆਂ। ਯੂਕ੍ਰੇਨ ਦਾ ਹਵਾਈ ਖੇਤਰ ਰੂਸੀ ਹਮਲੇ ਕਾਰਨ 24 ਫਰਵਰੀ ਤੋਂ ਬੰਦ ਹੈ। ਯੂਕ੍ਰੇਨ ਤੋਂ ਬਾਹਰ ਨਿਕਲ ਰਹੇ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਵਰਗੇ ਦੇਸ਼ਾਂ ਤੋਂ ਜਹਾਜ਼ਾਂ ਰਾਹੀਂ ਦੇਸ਼ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ 210 ਭਾਰਤੀਆਂ ਨੂੰ ਲੈ ਕੇ ਹਵਾਈ ਫ਼ੌਜ ਦੀ ਫਲਾਈਟ ਹਿੰਡਨ ਏਅਰਬੇਸ ਪਹੁੰਚੀ

ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,''ਆਪਰੇਸ਼ਨ ਗੰਗਾ ਦੇ ਅਧੀਨ ਐਤਵਾਰ ਨੂੰ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ 2,135 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ।'' ਬਿਆਨ 'ਚ ਕਿਹਾ ਗਿਆ ਹੈ,''ਸੋਮਵਾਰ ਨੂੰ 8 ਵਿਸ਼ੇਸ਼ ਉਡਾਣਾਂ ਬੁਡਾਪੇਸਟ (5), ਸੁਕਵੀਆ (2) ਅਤੇ ਬੁਖਾਰੈਸਟ (1) ਤੋਂ ਚਲਾਈ ਜਾਣ ਦੀ ਉਮੀਦ ਹੈ, ਜਿਨ੍ਹਾਂ ਰਾਹੀਂ 1500 ਤੋਂ ਵਧ ਭਾਰਤੀਆਂ ਨੂੰ ਦੇਸ਼ ਲਿਆਂਦਾ ਜਾਵੇਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News