ਪਾਣੀ ਨੂੰ ਲੈ ਕੇ ਮਚੀ ਹਾਹਾਕਾਰ, ਹੱਥਾਂ ''ਚ ਘੜੇ ਅਤੇ ਬਾਲਟੀਆਂ ਲੈ ਕੇ ਲੋਕਾਂ ਨੇ ਕੀਤੀ ਨਾਅਰੇਬਾਜ਼ੀ

04/23/2023 1:19:00 PM

ਫਤਿਹਾਬਾਦ- ਗਰਮੀਆਂ ਸ਼ੁਰੂ ਹੋ ਗਈਆਂ ਹਨ ਅਤੇ ਪਾਣੀ ਦੀ ਕਿੱਲਤ ਹਰ ਥਾਂ ਆਮ ਦੀ ਵੇਖਣ ਨੂੰ ਮਿਲਦੀ ਹੈ। ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਵਾਰਡ ਨੰਬਰ-15 ਦੇ ਨਾਲ ਕਾਲੋਨੀਆਂ ਗਰਮੀ ਦੀ ਸ਼ੁਰੂਆਤ 'ਚ ਹੀ ਪਾਣੀ ਦੀ ਸਮੱਸਿਆ ਤੋਂ ਜੂਝਣ ਲੱਗੀਆਂ ਹਨ। ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਕਾਲੋਨੀ ਵਾਸੀਆਂ ਦਾ ਗੁੱਸਾ ਫੁਟਿਆ ਅਤੇ ਕਾਲੋਨੀ ਵਾਸੀਆਂ ਨੇ ਹੱਥਾਂ 'ਚ ਘੜੇ ਅਤੇ ਬਾਲਟੀਆਂ ਲੈ ਕੇ ਜਨ ਸਿਹਤ ਵਿਭਾਗ ਅਤੇ ਫਤਿਹਾਬਾਦ ਦੇ ਵਿਧਾਇਕ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ 15 ਦਿਨਾਂ ਤੋਂ ਉਨ੍ਹਾਂ ਦੀ ਕਾਲੋਨੀ ਵਿਚ ਸਿਰਫ਼ ਇਕ ਦਿਨ ਹੀ ਪਾਣੀ ਆਇਆ ਹੈ। ਪੀਣ ਦੇ ਪਾਣੀ ਲਈ ਵੀ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਲੈ ਕੇ ਵਾਰਡ ਕੌਂਸਲਰ ਹੰਸਰਾਜ ਯੋਗੀ ਨੇ ਦੱਸਿਆ ਕਿ ਜਨ ਸਿਹਤ ਵਿਭਾਗ ਦੇ ਕਾਮੇ ਲਗਾਤਾਰ ਲਾਪ੍ਰਵਾਹੀ ਵਰਤ ਰਹੇ ਹਨ। ਸਵਾਮੀ ਨਗਰ ਤੋਂ ਸਿਰਫ਼ ਇਕ ਪਾਈਪਲਾਈਨ ਪਾਉਣੀ ਹੈ, ਜਿਸ ਨੂੰ ਕਈ ਮਹੀਨਿਆਂ ਤੋਂ ਲਟਕਾਇਆ ਜਾ ਰਿਹਾ ਹੈ। 

ਇਸ ਕਾਰਨ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਹੰਸਰਾਜ ਯੋਗੀ ਨੇ ਕਿਹਾ ਕਿ ਜੇਕਰ 5 ਦਿਨ ਵਿਚ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਜਨ ਸਿਹਤ ਵਿਭਾਗ ਦੇ ਬਾਹਰ ਖਾਲੀ ਘੜੇ ਲੈ ਕੇ ਧਰਨੇ 'ਤੇ ਬੈਠਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀ ਦੀ ਸ਼ੁਰੂਆਤ ਵਿਚ ਹੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Tanu

Content Editor

Related News