ਨਵਾਂ ਨਿਯਮ : 1 ਦਸੰਬਰ ਤੋਂ ਮੋਬਾਇਲ 'ਚ ਨਹੀਂ ਆਏਗਾ OTP!

Sunday, Dec 01, 2024 - 12:29 AM (IST)

ਨਵਾਂ ਨਿਯਮ : 1 ਦਸੰਬਰ ਤੋਂ ਮੋਬਾਇਲ 'ਚ ਨਹੀਂ ਆਏਗਾ OTP!

ਗੈਜੇਟ ਡੈਸਕ- ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਟੈਲੀਕਾਮ ਕੰਪਨੀਆਂ ਲਈ ਇਕ ਮਹੱਤਵਪੂਰਨ ਬਦਲਾਅ ਕੀਤਾ ਹੈ। ਇਸ ਬਦਲਾਅ ਤਹਿਤ ਹੁਣ ਕੰਪਨੀਆਂ ਨੂੰ ਓ.ਟੀ.ਪੀ. ਆਧਾਰਿਤ ਮੈਸੇਜ ਨੂੰ ਟ੍ਰੈਕ ਕਰਨ ਲਈ ਟ੍ਰੇਸੇਬਿਲਿਟੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਬਦਲਾਅ ਦੇ ਨਤੀਜੇ ਵਜੋਂ ਜੀਓ, ਏਅਰਟੈੱਲ, ਵੀ ਅਤੇ ਬੀ.ਐੱਸ.ਐੱਨ.ਐੱਲ. ਦੇ ਯੂਜ਼ਰਜ਼ ਨੂੰ ਕੁਝ ਬਦਲਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

TRAI ਦਾ ਫੈਸਲਾ : OTP ਮੈਸੇਜ ਦੀ ਟ੍ਰੇਸੇਬਿਲਿਟੀ

ਇੰਟਰਨੈੱਟ ਅਤੇ ਸਮਾਰਟਫੋਨ ਦੀ ਵਧਦੀ ਵਰਤੋਂ ਦੇ ਨਾਲ-ਨਾਲ ਸਾਈਬਰ ਅਪਰਾਧਾਂ ਦਾ ਵੀ ਖਤਰਾ ਵੱਧ ਗਿਆ ਹੈ। ਸਮਾਰਟਫੋਨ ਨੇ ਜਿਥੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ, ਉਥੇ ਹੀ ਸਕੈਮਰ ਅਤੇ ਸਾਈਬਰ ਅਪਰਾਧੀਆਂ ਲਈ ਵੀ ਇਕ ਆਸਾਨ ਰਸਤਾ ਬਣ ਗਿਆ ਹੈ। ਲੋਕਾਂ ਨੂੰ ਧੋਖਾ ਦੇਣ ਲਈ ਹੁਣ ਓ.ਟੀ.ਪੀ. ਅਤੇ ਹੋਰ ਆਨਲਾਈਨ ਮੈਸੇਜ ਰਾਹੀਂ ਠੱਗੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇਸ ਖਤਰੇ ਨਾਲ ਨਜਿੱਠਣ ਲਈ ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਓ.ਟੀ.ਪੀ. ਅਤੇ ਹੋਰ ਕਮਰਸ਼ੀਅਲ ਮੈਸੇਜ ਦੇ ਟ੍ਰੈਕਿੰਗ ਲਈ ਟ੍ਰੇਸੇਬਿਲਿਟੀ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਬਦਲਾਅ ਦਾ ਉਦੇਸ਼ ਆਨਲਾਈਨ ਧੋਖਾਧੜੀ ਅਤੇ ਸਕੈਮ ਨੂੰ ਰੋਕਣਾ ਹੈ। 

ਇਹ ਵੀ ਪੜ੍ਹੋ- Airtel ਦਾ ਸਭ ਤੋਂ ਸਸਤਾ ਫੈਮਲੀ ਪਲਾਨ, ਇਕ ਰੀਚਾਰਜ 'ਚ ਚੱਲਣਗੇ ਦੋ ਸਿਮ, ਮਿਲਣਗੇ ਇਹ ਫਾਇਦੇ

ਟ੍ਰੇਸੇਬਿਲਿਟੀ ਲਾਗੂ ਕਰਨ ਦੀ ਤਾਰੀਖ : 1 ਦਸੰਬਰ

ਅਗਸਤ 'ਚ ਟਰਾਈ ਨੇ ਇਸ ਨਿਯਮ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਸੀ ਪਰ ਕੰਪਨੀਆਂ ਨੂੰ ਇਸ ਲਈ ਕੁਝ ਵਾਧੂ ਸਮਾਂ ਦਿੱਤਾ ਗਿਆ। ਪਹਿਲਾਂ ਇਹ ਸਮਾਂ ਮਿਆਦ ਜੀਓ, ਏਅਰਟੈੱਲ, ਵੀ ਅਤੇ ਬੀ.ਐੱਸ.ਐੱਨ.ਐੱਲ. ਦੀ ਮੰਗ 'ਤੇ ਇਸ ਨੂੰ ਵਧਾ ਕੇ 31 ਨਵੰਬਰ ਕਰ ਦਿੱਤਾ ਗਿਆ ਸੀ। ਹੁਣ 1 ਦਸੰਬਰ ਤੋਂ ਟੈਲੀਕਾਮ ਕੰਪਨੀਆਂ ਨੂੰ ਇਸ ਨਿਯਮ ਨੂੰ ਲਾਗੂ ਕਰਨਾ ਹੋਵੇਗਾ। 

OTP ਮੈਸੇਜ 'ਚ ਹੋ ਸਕਦੀ ਹੈ ਦੇਰ

ਜਦੋਂ ਟੈਲੀਕਾਮ ਕੰਪਨੀਆਂ ਇਸ ਨਵੇਂ ਨਿਯਮ ਨੂੰ ਲਾਗੂ ਕਰਨਗੀਆਂ ਤਾਂ ਓ.ਟੀ.ਪੀ. ਮੈਸੇਜ ਆਉਣ 'ਚ ਕੁਝ ਦੇਰ ਹੋ ਸਕਦੀ ਹੈ। ਜੇਕਰ ਤੁਸੀਂ ਬੈਂਕਿੰਗ, ਰਿਜ਼ਰਵੇਸ਼ਨ ਜਾਂ ਹੋਰ ਮਹੱਤਵਪੂਰਨ ਕੰਮਾਂ ਲਈ ਓ.ਟੀ.ਪੀ. ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਇਸ ਵਿਚ ਥੋੜ੍ਹੀ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਹੁਣ ਸਾਰੇ ਓ.ਟੀ.ਪੀ. ਅਤੇ ਹੋਰ ਤਰ੍ਹਾਂ ਦੇ ਮੈਸੇਜ ਨੂੰ ਟ੍ਰੈਕ ਕੀਤਾ ਜਾਵੇਗਾ ਤਾਂ ਜੋ ਸਕੈਮਰਾਂ ਨੂੰ ਓ.ਟੀ.ਪੀ. ਰਾਹੀਂ ਧੋਖਾਧੜੀ ਕਰਨਾ ਦਾ ਮੌਕਾ ਨਾ ਮਿਲੇ। 

TRAI ਦਾ ਉਦੇਸ਼ : ਸਕੈਮ ਤੋਂ ਬਚਾਅ

TRAI ਦਾ ਇਹ ਕਦਮ ਵਿਸ਼ੇਸ਼ ਰੂਪ ਨਾਲ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕਈ ਵਾਰ ਫੇਕ ਓ.ਟੀ.ਪੀ. ਮੈਸੇਜ ਰਾਹੀਂ ਸਕੈਮਰ ਯੂਜ਼ਰਜ਼ ਦੇ ਡਿਵਾਈਸ ਦਾ ਐਕਸੈਸ ਪਾ ਲੈਂਦੇ ਹਨ ਅਤੇ ਇਸ ਨਾਲ ਯੂਜ਼ਰਜ਼ ਨੂੰ ਵਿੱਤੀ ਨੁਕਸਾਨ ਹੁੰਦਾ ਹੈ। ਅਜਿਹੇ 'ਚ ਮੈਸੇਜ ਨਾਲ ਨਜਿੱਠਣ ਲਈ ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਸਖਤੀ ਨਾਲ ਇਸ ਨਿਯਮ ਨੂੰ ਲਾਗੂ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ- ਹੁਣ ਗੇਮਿੰਗ ਇੰਡਸਟਰੀ 'ਚ ਤਹਿਲਕਾ ਮਚਾਉਣਗੇ Elon Musk, ਜਲਦ ਲਾਂਚ ਹੋਵੇਗਾ AI ਗੇਮ ਸਟੂਡੀਓ


author

Rakesh

Content Editor

Related News