ਆਸਕਰ 'ਚ ਮੁੜ ਭਾਰਤ ਦਾ ਨਾਂ ਹੋਇਆ ਰੌਸ਼ਨ, 'The Elephant Whisperers' ਨੇ ਜਿੱਤਿਆ ਐਵਾਰਡ

Monday, Mar 13, 2023 - 09:19 AM (IST)

ਆਸਕਰ 'ਚ ਮੁੜ ਭਾਰਤ ਦਾ ਨਾਂ ਹੋਇਆ ਰੌਸ਼ਨ, 'The Elephant Whisperers' ਨੇ ਜਿੱਤਿਆ ਐਵਾਰਡ

ਮੁੰਬਈ : 95ਵੇਂ ਆਸਕਰ ਐਵਾਰਡ ਸੈਰੇਮਨੀ ਤੋਂ ਸੋਮਵਾਰ ਨੂੰ ਭਾਰਤ ਲਈ ਇਕ ਚੰਗੀ ਖ਼ਬਰ ਆਈ। ਭਾਰਤੀ ਫਿਲਮ 'The Elephant Whisperers' ਨੇ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ ਦਾ ਐਵਾਰਡ ਜਿੱਤ ਲਿਆ ਹੈ। ਇਸ ਨੂੰ ਕਾਰਤਿਕੀ ਗੋਂਜਾਵਿਲਸ ਨੇ ਡਾਇਰੈਕਟ ਅਤੇ ਗੁਨੀਤ ਮੌਂਗਾ ਨੇ ਪ੍ਰੋਡਿਊਸ ਕੀਤਾ ਹੈ। ਗੁਨੀਤ ਨੇ ਕਿਹਾ ਕਿ ਭਾਰਤ ਲਈ 2 ਔਰਤਾਂ ਨੇ ਇਹ ਕਰ ਦਿਖਾਇਆ ਹੈ।

ਇਹ ਵੀ ਪੜ੍ਹੋ : ਨਾਜਾਇਜ਼ ਖਣਨ ਖ਼ਿਲਾਫ਼ ਵੱਡੀ ਕਾਰਵਾਈ, 4 ਪੋਕਲੇਨ ਮਸ਼ੀਨਾਂ ਤੇ 5 ਟਿੱਪਰ ਕੀਤੇ ਜ਼ਬਤ

ਇਹ ਐਵਾਰਡ ਆਪਣੇ ਦੇਸ਼ ਲਈ। ਇਹ ਗੁਨੀਤ ਦੀ ਦੂਜੀ ਫਿਲਮ ਹੈ, ਜਿਸ ਨੂੰ ਆਸਕਰ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫਿਲਮ 'ਪੀਰੀਅਡ ਐਂਡ ਆਫ ਸੈਂਟੇਂਸ' ਨੂੰ 2019 'ਚ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ ਦੀ ਸ਼੍ਰੇਣੀ 'ਚ ਆਸਕਰ ਐਵਾਰਡ ਮਿਲਿਆ ਸੀ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਨੇ ਆਪਣੇ ਦੂਸਰੇ ਬਜਟ ਰਾਹੀਂ ਹਰ ਵਰਗ ਨੂੰ ਦਿੱਤਾ ਸਨਮਾਨ : ਡਾ. ਬਲਜੀਤ ਕੌਰ

ਹੁਣ ਸਾਰਿਆਂ ਦੀਆਂ ਨਜ਼ਰਾਂ ਫਿਲਮ 'RRR' ਦੇ ਗਾਣੇ 'ਨਾਟੂ-ਨਾਟੂ' 'ਤੇ ਹਨ। ਇਸ ਗਾਣੇ ਨੂੰ ਬੈਸਟ ਓਰੀਜਨਲ ਗਾਣੇ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ 'RRR' ਦੇ ਗਾਣੇ 'ਨਾਟੂ-ਨਾਟੂ' 'ਤੇ ਕਾਲ-ਰਾਹੁਲ ਨੇ ਲਾਈਵ ਪਰਫਾਰਮੈਂਸ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News