ਰਾਇਲ ਐਨਫੀਲਡ ਨੂੰ ਖ਼ਰਾਬ ਮੋਟਰਸਾਈਕਲ ਵੇਚਣਾ ਪਿਆ ਮਹਿੰਗਾ, ਹੁਣ ਗਾਹਕ ਨੂੰ ਦੇਵੇਗਾ ਇੰਨਾ ਮੁਆਵਜ਼ਾ

Tuesday, Jan 02, 2024 - 10:56 AM (IST)

ਰਾਇਲ ਐਨਫੀਲਡ ਨੂੰ ਖ਼ਰਾਬ ਮੋਟਰਸਾਈਕਲ ਵੇਚਣਾ ਪਿਆ ਮਹਿੰਗਾ, ਹੁਣ ਗਾਹਕ ਨੂੰ ਦੇਵੇਗਾ ਇੰਨਾ ਮੁਆਵਜ਼ਾ

ਨਵੀਂ ਦਿੱਲੀ (ਇੰਟ.)– ਏਰਨਾਕੁਲਮ (ਕੇਰਲ) ਵਿਚ ਖਪਤਕਾਰ ਵਿਵਾਦ ਫੋਰਮ ਵਲੋਂ ਇਕ ਅਹਿਮ ਫ਼ੈਸਲੇ ਵਿਚ ਇਕ ਖਪਤਕਾਰ ਥਾਮਸ ਐੱਨ. ਵੀ. ਨੂੰ ਖ਼ਰਾਬ ਮੋਟਰਸਾਈਕਲ ਵੇਚਣ ’ਤੇ ਰਾਇਲ ਐਨਫੀਲਡ ਨੂੰ 1,75,467 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਕੰਪਨੀ ਨੂੰ ਫੋਰਮ ਨੇ ਅਣਉਚਿੱਤ ਵਪਾਰ ਪ੍ਰਥਾਵਾਂ ਅਤੇ ਸੇਵਾ ’ਚ ਕਮੀਆਂ ਕਾਰਨ ਇਹ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ

ਜਾਣੋ ਕੀ ਹੈ ਮਾਮਲਾ
ਸ਼ਿਕਾਇਤਕਰਤਾ ਥਾਮਸ ਐੱਨ. ਵੀ. ਨੇ ਦੱਸਿਆ ਕਿ ਉਸ ਨੇ 2013 ’ਚ ਸੇਂਟ ਮੈਰੀਜ਼ ਮੋਟਰਜ਼ ਤੋਂ ਇਕ ਰਾਇਲ ਐਨਫੀਲਡ ਮੋਟਰਸਾਈਕਲ (ਕਲਾਸਿਕ 350 ਸੀ. ਸੀ.) ਬੁੱਕ ਕੀਤਾ ਸੀ। ਭਰੋਸੇ ਅਤੇ ਕਈ ਬੇਨਤੀਆਂ ਦੇ ਬਾਵਜੂਦ ਡੀਲਰਸ਼ਿਪ ਦਿੱਤੇ ਗਏ ਸਮੇਂ ’ਤੇ ਮੋਟਰਸਾਈਕਲ ਦੇਣ ਵਿਚ ਅਸਫਲ ਰਿਹਾ। ਉਸ ਨੂੰ ਕੁੱਝ ਸਮੇਂ ਬਾਅਦ ਇਕ ਖ਼ਰਾਬ ਮੋਟਰਸਾਈਕਲ ਦੇ ਦਿੱਤਾ। ਉਸ ਨੇ ਦੱਸਿਆ ਕਿ ਖਰੀਦਣ ਤੋਂ ਇਕ ਹਫ਼ਤੇ ਦੇ ਅੰਦਰ ਹੀ ਉਸ ਵਿਚ ਖ਼ਰਾਬੀ ਆ ਗਈ। ਇਸ ਨਾਲ ਉਸ ਨੂੰ ਮਾਨਸਿਕ ਅਤੇ ਵਿੱਤੀ ਪ੍ਰੇਸ਼ਾਨੀ ਹੋਈ। ਵਾਰ-ਵਾਰ ਸ਼ਿਕਾਇਤ ਕਰਨ ’ਤੇ ਉਸ ਦੀ ਪ੍ਰੇਸ਼ਾਨੀ ਦਾ ਹੱਲ ਨਹੀਂ ਨਿਕਲਿਆ। ਪ੍ਰੇਸ਼ਾਨ ਹੋ ਕੇ ਉਸ ਨੇ ਫੋਰਮ ਦਾ ਦਰਵਾਜ਼ਾ ਖੜਕਾਇਆ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਕੀ ਕੀਤਾ ਫ਼ੈਸਲਾ
ਖਪਤਕਾਰ ਵਿਵਾਦ ਹੱਲ ਫੋਰਮ ਦੇ ਮੁਖੀ ਡੀ. ਬੀ. ਬਿਨੁ ਅਤੇ ਮੈਂਬਰ ਅਤੇ ਰਾਮਚੰਦਰਨ ਵੀ. ਅਤੇ ਸ਼੍ਰੀ ਵਿੱਦਿਆ ਟੀ. ਐੱਨ. ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਵਾਰ-ਵਾਰ ਮੋਟਰਸਾਈਕਲ ਵਿਚ ਖ਼ਰਾਬੀ ਦਾ ਸਾਹਮਣਾ ਕਰਨਾ ਪਿਆ ਅਤੇ ਮੁਰੰਮਤ ਦੀ ਲਾਗਤ ਦਾ ਖਾਮੀਆਜ਼ਾ ਭੁਗਤਣਾ ਪਿਆ। ਕੰਪਨੀ ਨੂੰ ਨੋਟਿਸ ਮਿਲਣ ਦੇ ਬਾਵਜੂਦ ਰਾਇਲ ਐਨਫੀਲਡ ਮੋਟਰਜ਼ ਲਿਮਟਿਡ ਅਤੇ ਸੇਂਟ ਮੈਰੀਜ਼ ਮੋਟਰਜ਼ ਸਮੇਤ ਵਿਰੋਧੀ ਧਰ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਦੋਸ਼ਾਂ ਦਾ ਵਿਰੋਧ ਕਰਨ ’ਚ ਅਸਫਲ ਰਹੇ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ

ਫੋਰਮ ਨੇ ਵਿਰੋਧੀ ਪੱਖਾਂ ਨੂੰ ਇਕ ਮਹੀਨੇ ਦੇ ਅੰਦਰ ਵਾਹਨ ਦੀ ਕੀਮਤ, ਰਜਿਸਟ੍ਰੇਸ਼ਨ, ਟੈਕਸ ਅਤੇ ਬੀਮਾ ਫ਼ੀਸ ਸਮੇਤ 1,60,467 ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਦੋਵੇਂ ਵਿਰੋਧੀ ਪਾਰਟੀਆਂ ਨੂੰ ਅਣਉਚਿੱਤ ਵਪਾਰ ਪ੍ਰਥਾਵਾਂ ਅਤੇ ਸੇਵਾ ਵਿਚ ਕਮੀ ਕਾਰਨ ਹੋਈ ਮਾਨਸਿਕ ਪ੍ਰੇਸ਼ਾਨੀ ਅਤੇ ਔਖਿਆਈ ਲਈ ਮੁਆਵਜ਼ੇ ਵਜੋਂ 10,000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਕਾਨੂੰਨੀ ਕਾਰਵਾਈ ਦੀ ਲਾਗਤ ਲਈ 5,000 ਰੁਪਏ ਦੀ ਵਾਧੂ ਰਕਮ ਅਦਾ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News