ਜੰਮੂ-ਕਸ਼ਮੀਰ ’ਚ ਦਰਗਾਹਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ

Tuesday, Nov 26, 2019 - 11:43 PM (IST)

ਜੰਮੂ-ਕਸ਼ਮੀਰ ’ਚ ਦਰਗਾਹਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ

ਜੰਮੂ (ਉਦੇ)– ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਦੱਖਣੀ ਕਸ਼ਮੀਰ ਦੇ ਤ੍ਰਾਲ ਵਿਖੇ ਸੂਫੀ ਦਰਗਾਹ ਨੂੰ ਅੱਗ ਲਾਉਣ ਦੀ ਕੋਸ਼ਿਸ਼ ਦੀ ਮੰਗਲਵਾਰ ਨਿੰਦਾ ਕੀਤੀ ਅਤੇ ਪੁਲਸ ਮੁਖੀ ਨੂੰ ਕੇਂਦਰ ਸ਼ਾਸਿਤ ਸੂਬੇ ਦੀਆਂ ਸਭ ਦਰਗਾਹਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ। ਪੁਰਾਣੇ ਤ੍ਰਾਲ ਉਪ ਨਗਰ ਦੇ ਇਕ ਇਲਾਕੇ ਵਿਚ ਦਰਗਾਹ ਨੂੰ ਅੱਗ ਲਾਉਣ ਦੀ ਘਟਨਾ ਵਾਪਰੀ ਸੀ। 25 ਅਤੇ 26 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਕ ਸਥਾਨਕ ਮਸਜਿਦ ਨਾਲ ਲੱਗਦੀ ਦਰਗਾਹ ਨੂੰ ਅੱਗ ਲਾਈ ਗਈ ਸੀ। ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਇਸ ਕਾਰਵਾਈ ਨੂੰ ਉਪ ਰਾਜਪਾਲ ਨੇ ਬੁਜ਼ਦਿਲਾਨਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਲੋਕਾਂ ਵਿਚ ਗੁੱਸਾ ਪੈਦਾ ਕਰਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਦੌਰਾਨ ਸੂਬਾਈ ਪੁਲਸ ਨੇ ਇਕ ਐਡਵਾਈਜ਼ਰੀ ਜਾਰੀ ਕਰ ਕੇ ਵਾਦੀ ਦੇ ਲੋਕਾ ਨੂੰ ਸਲਾਹ ਦਿੱਤੀ ਹੈ ਕਿ ਉਹ ਮੁਕਾਬਲੇ ਵਾਲੀਆਂ ਥਾਵਾਂ ਵਲ ਨਾ ਜਾਣ ਕਿਉਂਕਿ ਉਥੇ ਵਿਸਫੋਟਕ ਸਮੱਗਰੀ ਦੇ ਰੱਖੇ ਹੋਣ ਦਾ ਖਤਰਾ ਹੈ।


author

Inder Prajapati

Content Editor

Related News