ਉਹ 5 ਵੱਡੇ ਸਵਾਲ ਜਿਨ੍ਹਾਂ ਦਾ ਅੱਜ ਲੋਕ ਸਭਾ 'ਚ PM ਕੋਲੋਂ ਜਵਾਬ ਚਾਹੁੰਦੀ ਹੈ ਵਿਰੋਧੀ ਧਿਰ

Thursday, Aug 10, 2023 - 02:53 PM (IST)

ਉਹ 5 ਵੱਡੇ ਸਵਾਲ ਜਿਨ੍ਹਾਂ ਦਾ ਅੱਜ ਲੋਕ ਸਭਾ 'ਚ PM ਕੋਲੋਂ ਜਵਾਬ ਚਾਹੁੰਦੀ ਹੈ ਵਿਰੋਧੀ ਧਿਰ

ਨਵੀਂ ਦਿੱਲੀ- ਮਣੀਪੁਰ ਸਣੇ ਹੋਰ ਮਸਲਿਆਂ 'ਤੇ ਸੰਸਦ ਗਰਮ ਹੈ। ਵਿਰੋਧੀ ਧਿਰ ਦੇ ਬੇਭਰੋਸਗੀ ਮਤਾ 'ਤੇ ਦੋ ਦਿਨਾਂ ਦੀ ਚਰਚਾ ਤੋਂ ਬਾਅਦ ਹੁਣ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਹੈ। ਪੀ.ਐੱਮ. ਮੋਦੀ ਵੀਰਵਾਰ ਨੂੰ ਬੇਭਰੋਸਗੀ ਮਤਾ 'ਤੇ ਹੋਈ ਚਰਚਾ ਦਾ ਸੰਸਦ 'ਚ ਜਵਾਬ ਦੇਣਗੇ। ਪੀ.ਐੱਮ. ਦੇ ਸੰਬੋਧਨ ਦਾ ਹਰ ਕਿਸੇ ਨੂੰ ਇੰਤਜ਼ਾਰ ਹੈ। ਮੰਨਿਆ ਜਾ ਰਿਹਾ ਹੈ ਕਿ ਪੀ.ਐੱਮ. ਅੱਜ ਵਿਰੋਧੀ ਨੇਤਾਵਾਂ ਦੇ ਹਰ ਇਕ ਦੋਸ਼ 'ਤੇ ਚੁਣ-ਚੁਣ ਕੇ ਜਵਾਬ ਦੇਣਗੇ ਅਤੇ ਕਰਾਰ ਹਮਲਾ ਬੋਲਣਗੇ। ਇਸਤੋਂ ਪਹਿਲਾਂ ਵੀ ਪੀ.ਐੱਮ. ਨੇ ਸੰਸਦ 'ਚ ਵਿਰੋਧੀ ਧਿਰ ਦੇ ਹਮਲਿਆਂ ਦਾ ਮੁੰਹਤੋੜ ਜਵਾਬ ਦਿੱਤਾ ਹੈ। ਅੱਜ ਫਿਰ ਓਹੀ ਮੌਕਾ ਹੈ। ਮਣੀਪੁਰ ਦੇ ਮੁੱਦੇ 'ਤੇ ਪੀ.ਐੱਮ. ਦੇ ਭਾਸ਼ਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਸਦਨ ਦਾ ਬਾਈਕਾਟ ਕਰਦੀ ਰਹੀ ਹੈ। 

ਦੱਸ ਦੇਈਏ ਕਿ ਵਿਰੋਧੀ ਧਿਰ ਵੱਲੋਂ ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ 26 ਜੁਲਾਈ ਨੂੰ ਐੱਨ.ਡੀ.ਏ. ਸਰਕਾਰ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਸੀ, ਜਿਸਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਵੀਕਾਰ ਕਰ ਲਿਆ ਸੀ। ਯਾਨੀ ਪਹਿਲਾਂ ਚਰਚਾ ਅਤੇ ਫਿਰ ਸਰਕਾਰ ਨੂੰ ਲੋਕ ਸਭਾ 'ਚ ਬਹੁਮਤ ਸਿੱਧ ਕਰਨਾ ਹੈ। ਹਾਲਾਂਕਿ, ਐੱਨ.ਡੀ.ਏ. ਸਰਕਾਰ ਕੋਲ 331 ਸੰਸਦ ਮੈਂਬਰਾਂ ਦੇ ਨਾਲ ਬਹੁਮਤ ਹੈ, ਜਿਸ ਵਿਚ ਭਾਜਪਾ ਕੋਲ 303 ਸੰਸਦ ਮੈਂਬਰ ਹਨ। ਜਦਕਿ ਵਿਰੋਧੀ ਗੁਟ 'ਇੰਡੀਆ' ਕੋਲ ਕੁੱਲ 144 ਮੈਂਬਰ ਹਨ। ਉਥੇ ਹੀ ਗੈਰ-ਗਠਜੋੜ ਦਲਾਂ ਦੇ ਮੈਂਬਰਾਂ ਦੀ ਗਿਣਤੀ 70 ਹੈ। ਸਪਸ਼ਟ ਹੈ ਕਿ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਡਿੱਗਣਾ ਤੈਅ ਹੈ।

ਪੀ.ਐੱਮ. ਅੱਜ 4 ਵਜੇ ਦੇਣਗੇ ਬੇਭਰੋਸਗੀ ਮਤਾ 'ਤੇ ਜਵਾਬ

10 ਅਗਸਤ ਨੂੰ ਦੁਪਹਿਰ 12 ਵਜੇ ਸਦਨ 'ਚ ਫਿਰ ਤੋਂ ਬੇਭਰੋਸਗੀ ਮਤਾ 'ਤੇ ਚਰਚਾ ਸ਼ੁਰੂ ਹੋਵੇਗੀ। ਸ਼ਾਮ 4 ਵਜੇ ਪੀ.ਐੱਮ. ਨਰਿੰਦਰ ਮੋਦੀ ਬੇਭਰੋਸਗੀ ਮਤਾ 'ਤੇ ਸਦਨ 'ਚ ਜਵਾਬ ਦੇਣਗੇ। ਪੀ.ਐੱਮ. ਦੇ ਭਾਸ਼ਣ ਤੋਂ ਬਾਅਦ ਬੇਭਰੋਸਗੀ ਮਤਾ 'ਤੇ ਵੋਟਿੰਗ ਹੋਵੇਗੀ। ਮੋਦੀ ਸਰਕਾਰ ਖਿਲਾਫ ਇਹ ਦੂਜਾ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਇਸਤੋਂ ਪਹਿਲਾਂ 20 ਜੁਲਾਈ 2018 ਨੂੰ ਤੇਲਗੂ ਦੇਸ਼ਮ ਪਾਰਟੀ ਬੇਭਰੋਸਗੀ ਮਤਾ ਲਿਆਈ ਸੀ।

ਵਿਰੋਧੀ ਧਿਰ ਦੇ ਉਹ 5 ਵੱਡੇ ਨੇਤਾ... ਜਿਨ੍ਹਾਂ ਨੇ ਸਰਕਾਰ 'ਤੇ ਬੋਲਿਆ ਹਮਲਾ

1. ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ

ਸੰਸਦ ਮੈਂਬਰ ਦੇ ਰੂਪ 'ਚ ਬਹਾਰ ਹੋਣ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਪਹਿਲੀ ਵਾਰ ਸੰਸਦ ਪਹੁੰਚੇ ਅਤੇ ਮਣੀਪੁਰ ਦੇ ਮਸਲੇ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ। ਰਾਹੁਲ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਅੱਜ ਤਕ ਮਣੀਪੁਰ ਨਹੀਂ ਗਏ। ਉਨ੍ਹਾਂ ਲਈ ਮਣੀਪੁਰ ਹਿੰਦੁਸਤਾਨ ਨਹੀਂ ਹੈ। ਤੁਸੀਂ ਹਿੰਦੁਸਤਾਨ 'ਚ ਮਣੀਪੁਰ ਨੂੰ ਮਾਰਨਾ ਚਾਹੁੰਦੇ ਹੋ। ਤੁਸੀਂ ਭਾਰਤ ਮਾਤਾ ਦੇ ਕਾਤਲ ਹੋ। ਅੱਜ ਦੀ ਸਚਾਈ ਇਹ ਹੈ ਕਿ ਮਣੀਪੁਰ ਨਹੀਂ ਬਚਿਆ। ਤੁਸੀਂ ਮਣੀਪੁਰ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਹੈ, ਦੋੜ ਦਿੱਤਾ ਹੈ। ਮਣੀਪੁਰ 'ਚ ਹਿੰਦੁਸਤਾਨ ਦਾ ਕਤਲ ਹੋਇਆ ਹੈ। ਤੁਸੀਂ ਮਣੀਪੁਰ 'ਚ ਭਾਰਤ ਮਾਤਾ ਦੇ ਰਖਵਾਲੇ ਨਹੀਂ, ਕਾਤਲ ਹੋ। ਤੁਸੀਂ ਦੇਸ਼ ਭਗਤ ਨਹੀਂ, ਦੇਸ਼ਦ੍ਰੋਹੀ ਹੋ।

2. ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ

ਬੇਭਰੋਸਗੀ ਮਤਾ ਅਸੀਂ ਮਣੀਪੁਰ ਲਈ ਲੈ ਕੇ ਆਏ ਹਾਂ। ਦੇਸ਼ ਦੇ ਮੁਖੀ ਹੋਣ ਦੇ ਨਾਤੇ ਪੀ.ਐੱਮ. ਸਦਨ 'ਚ ਆਉਣ। ਆਪਣੀ ਗੱਲ ਰੱਖਣ। ਆਪਣੀ ਸੰਵੇਦਨਾ ਪ੍ਰਗਟ ਕਰਨ ਅਤੇ ਉਸ 'ਤੇ ਸਾਰੀਆਂ ਪਾਰਟੀਆਂ ਸਮਰਥਨ ਦੇਣ ਅਤੇ ਮਣੀਪੁਰ ਨੂੰ ਸੰਦੇਸ਼ ਜਾਏ ਕਿ ਦੁਖ ਦੀ ਇਸ ਘੜੀ 'ਚ ਪੂਰਾ ਸਦਨ ਉਸਦੇ ਨਾਲ ਹੈ। ਅਸੀਂ ਮਣੀਪੁਰ 'ਚ ਸ਼ਾਂਤੀ ਚਾਹੁੰਦੇ ਹਾਂ। ਪ੍ਰਧਾਨ ਮੰਤਰੀ ਨੇ ਇਕ ਮੋਨ ਵਰਤ ਲਿਆ ਕਿ ਨਾ ਲੋਕ ਸਭਾ 'ਚ ਕੁਝ ਬੋਲਣਗੇ, ਨਾ ਰਾਜ ਸਭਾ 'ਚ। ਇਸ ਲਈ ਅਸੀਂ ਬੇਭਰੋਸਗੀ ਮਤਾ ਲਿਆ ਕੇ ਪ੍ਰਧਾਨ ਮੰਤਰੀ ਮੋਦੀ ਦਾ ਮੋਨ ਵਰਤ ਤੋੜਨਾ ਚਾਹੁੰਦੇ ਹਾਂ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਮਣੀਪੁਰ ਹਿੰਸਾ 'ਤੇ ਅਜੇ ਤਕ ਕੁਝ ਕਿਉਂ ਨਹੀਂ ਕਿਹਾ।

3. ਸਪਾ ਸੰਸਦ ਮੈਂਬਰ ਡਿੰਪਲ ਯਾਦਵ

ਮਣੀਪੁਰ ਦੀ ਜੋ ਘਟਨਾ ਹੋਈ ਹੈ ਉਹ ਬਹੁਤ ਹੀ ਸੰਵੇਦਨਸ਼ੀਲ ਘਟਨਾ ਹੈ। ਇਸ ਮਾਮਲੇ 'ਚ ਸਰਕਾਰ ਦਾ ਰਵੱਈਆ ਬਹੁਤ ਹੀ ਸੰਵੇਦਨਹੀਨ ਰਿਹਾ ਹੈ। ਇਹ ਪੂਰੀ ਤਰ੍ਹਾਂ ਮਨੁੱਖੀ ਅਧਿਕਾਰਤ ਦਾ ਉਲੰਘਣ ਹੈ। ਹਿੰਸਾ ਨੂੰ ਅੰਜ਼ਾਮ ਦੇਣ ਲਈ ਔਰਤਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪੂਰੇ ਵਿਸ਼ਵ 'ਚ ਇਸ ਕਾਂਡ ਦੀ ਨਿੰਦਾ ਹੋਈ। ਇਸ ਘਟਨਾ ਨੂੰ ਭਾਰਤਵਾਸੀਆਂ ਦਾ ਸਿਰ ਸ਼ਰਮ ਨਾਲ ਝੁਕ ਗਿਆ। ਇਸਦਾ ਕੌਣ ਜ਼ਿੰਮੇਵਾਰ ਹੈ। ਅਸੀਂ ਸਰਕਾਰ ਤੋਂ ਜਾਣਨਾ ਚਾਹੁੰਦੇ ਹਾਂ। 

4. ਐੱਨ.ਪੀ.ਸੀ. ਸੰਸਦ ਮੈਂਬਰ ਸੁਪਰੀਆ ਸੁਲੇ

ਮਣੀਪੁਰ 'ਚ ਜੋ ਹੋਇਆ, ਉਹ ਸ਼ਰਮਨਾਕ ਹੈ। ਮੈਂ ਮੰਗ ਕਰਦੀ ਹਾਂ ਕਿ ਮੁੱਖ ਮੰਤਰੀ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਕੀ ਤੁਸੀਂ ਅਜਿਹਾ ਹੋਣ ਦੇ ਸਕਦੇ ਹੋ ਅਤੇ ਇਸ ਦੇਸ਼ ਦੀਆਂ ਔਰਤਾਂ ਨੂੰ ਸ਼ਰਮਸਾਰ ਕਰ ਸਕਦੇ ਹੋ। ਆਪਣੀ ਅੰਤਰਆਤਮਾ ਤੋਂ ਪੁੱਛੋ ਕਿ ਤੁਸੀਂ ਇਸ ਸਰਕਾਰ ਦਾ ਸਮਰਥਨ ਕਿਵੇਂ ਕਰ ਸਕਦੇ ਹੋ। ਤੁਸੀਂ ਇਸਦੀ ਮਨਜ਼ੂਰੀ ਕਿਵੇਂ ਦੇ ਸਕਦੇ ਹੋ। ਇਹ ਉਨ੍ਹਾਂ ਦੇ ਅਤੇ ਸਾਡੇ ਵਿਚ ਦੀ ਗੱਲ ਨਹੀਂ ਹੈ। ਇਹ ਔਰਤਾਂ ਦੀ ਡਿਗਨਿਟੀ ਦੀ ਗੱਲ ਹੈ। ਉਹ ਕਿਸੇ ਦੀ ਭੈਣ, ਕਿਸੇ ਦੀ ਧੀ, ਕਿਸੇ ਦੀ ਪਤਨੀ ਹਨ। ਕਿਸੇ ਦੀ ਇੱਜਤ ਉਛਾਲੋਗੇ ਅਤੇ ਸਰਕਾਰ ਚੁੱਪ ਰਹੇਗੀ?

5. ਟੀ.ਐੱਮ.ਸੀ. ਸੰਸਦ ਮੈਂਬਰ ਸੌਗਤ ਰਾਏ

ਮਈ ਤੋਂ ਲੈ ਕੇ ਹੁਣ ਤਕ ਮਣੀਪੁਰ ਵਿਚ ਜੋ ਵੀ ਹੋਇਆ ਹੈ, ਉੱਥੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਚਾਹੀਦਾ ਹੈ। ਜਦੋਂ ਮਣੀਪੁਰ ਸੜ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ 'ਤੇ ਸਨ। ਪ੍ਰਧਾਨ ਮੰਤਰੀ ਨੇ ਮਈ ਤੋਂ ਜੁਲਾਈ ਦਰਮਿਆਨ 7 ਦੇਸ਼ਾਂ ਦਾ ਦੌਰਾ ਕੀਤਾ ਪਰ ਉਨ੍ਹਾਂ ਨੂੰ ਮਣੀਪੁਰ ਜਾਣ ਦਾ ਸਮਾਂ ਨਹੀਂ ਮਿਲਿਆ। ਇਹ ਸਰਕਾਰ ਬੇਦਰਦ ਸਰਕਾਰ ਹੈ। ਮਣੀਪੁਰ ਦੇ ਲੋਕਾਂ ਦਾ ਵੀ ਖਿਆਲ ਨਹੀਂ ਰੱਖਿਆ। ਮਣੀਪੁਰ ਵਿਚ ਸਥਿਤੀ ਭਿਆਨਕ ਹੈ। ਪ੍ਰਧਾਨ ਮੰਤਰੀ ਨੇ 80 ਦਿਨਾਂ ਬਾਅਦ ਮੂੰਹ ਖੋਲ੍ਹਿਆ ਪਰ ਉਹ ਮਣੀਪੁਰ ਨਹੀਂ ਗਏ। ਅੱਜ ਮਣੀਪੁਰ ਵਿਚ ਜਾਤਾਂ ਇੱਕ ਦੂਜੇ ਉੱਤੇ ਹਮਲੇ ਕਰ ਰਹੀਆਂ ਹਨ। ਉਹ ਹਥਿਆਰਾਂ ਨਾਲ ਜਵਾਬ ਦੇ ਰਹੀ ਹੈ। ਵਿਦੇਸ਼ੀ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸਭ ਕੁਝ ਨਸ਼ਿਆਂ ਰਾਹੀਂ ਕਮਾਏ ਪੈਸੇ ਨਾਲ ਹੋ ਰਿਹਾ ਹੈ।


author

Rakesh

Content Editor

Related News