ਵਿਦਿਆਰਥੀਆਂ ਦੇ ਮੁੱਦਿਆਂ ''ਤੇ ਸਿਆਸਤ ਨਾ ਕਰੇ ਵਿਰੋਧੀ ਧਿਰ, ਸੰਸਦ ''ਚ ਚਰਚਾ ਲਈ ਤਿਆਰ ਸਰਕਾਰ: ਜੇਪੀ ਨੱਡਾ

Wednesday, Jul 22, 2026 - 11:27 PM (IST)

ਵਿਦਿਆਰਥੀਆਂ ਦੇ ਮੁੱਦਿਆਂ ''ਤੇ ਸਿਆਸਤ ਨਾ ਕਰੇ ਵਿਰੋਧੀ ਧਿਰ, ਸੰਸਦ ''ਚ ਚਰਚਾ ਲਈ ਤਿਆਰ ਸਰਕਾਰ: ਜੇਪੀ ਨੱਡਾ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਮੁੱਦਿਆਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਇਸ ਤੋਂ ਕੋਈ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਰਾਹੁਲ ਗਾਂਧੀ ਵੱਲੋਂ ਪੇਪਰ ਲੀਕ ਦੇ ਮੁੱਦਿਆਂ 'ਤੇ ਦਿੱਤੇ ਬਿਆਨਾਂ ਦਾ ਜਵਾਬ ਦਿੰਦਿਆਂ ਨੱਡਾ ਨੇ ਕਿਹਾ ਕਿ ਸਰਕਾਰ ਇਨ੍ਹਾਂ ਸਾਰਿਆਂ ਦੀ ਜਾਂਚ ਕਰਵਾਏਗੀ ਅਤੇ ਜਵਾਬ ਦੇਵੇਗੀ।

ਜੇਪੀ ਨੱਡਾ ਨੇ ਕਿਹਾ ਕਿ, ਅੱਜ ਰਾਹੁਲ ਗਾਂਧੀ ਨੇ ਇੱਕ ਪੇਸ਼ਕਾਰੀ ਰਾਹੀਂ 150 ਤੋਂ ਵੱਧ ਪੇਪਰ ਲੀਕ ਹੋਣ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਸਾਰਿਆਂ ਦੀ ਜਾਂਚ ਹੋਵੇਗੀ ਅਤੇ ਸਰਕਾਰ ਜਵਾਬ ਦੇਵੇਗੀ। ਪਰ ਮੈਂ ਦੇਸ਼ ਸਾਹਮਣੇ ਕੁਝ ਤੱਥ ਰੱਖਣਾ ਚਾਹੁੰਦਾ ਹਾਂ -

  •    ਜੰਮੂ-ਕਸ਼ਮੀਰ ਵਿੱਚ ਸਰਵਿਸ ਸਿਲੈਕਸ਼ਨ ਬੋਰਡ ਦੀ ਪ੍ਰੀਖਿਆ ਵਿੱਚ ਪੇਪਰ ਲੀਕ।
  •    ਹਿਮਾਚਲ ਪ੍ਰਦੇਸ਼ ਵਿੱਚ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਵਿੱਚ ਪੇਪਰ ਲੀਕ।
  •    ਝਾਰਖੰਡ ਵਿੱਚ JAC ਦੇ ਹਿੰਦੀ ਅਤੇ ਵਿਗਿਆਨ ਦੇ ਪੇਪਰ ਲੀਕ।
  •    ਤੇਲੰਗਾਨਾ ਵਿੱਚ ਇੰਟਰਮੀਡੀਏਟ ਦੇ ਭਾਸ਼ਾ ਦੇ ਪੇਪਰ ਲੀਕ, ਅਤੇ SSC ਵਿੱਚ ਵੀ ਭਾਸ਼ਾ ਦਾ ਪੇਪਰ ਲੀਕ।
  •    ਤਮਿਲਨਾਡੂ ਵਿੱਚ ਤਮਿਲਨਾਡੂ ਟੀਚਰਜ਼ ਐਜੂਕੇਸ਼ਨ ਬੋਰਡ (B.Ed. ਕੋਰਸ) ਦਾ ਪੇਪਰ ਲੀਕ।
  •    ਪੱਛਮੀ ਬੰਗਾਲ ਵਿੱਚ ਪੁਲਿਸ ਕਾਂਸਟੇਬਲ ਭਰਤੀ ਦਾ ਪੇਪਰ ਲੀਕ।
  •    ਪੰਜਾਬ ਵਿੱਚ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੀਆਂ ਗਰੁੱਪ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਬਦਇੰਤਜ਼ਾਮੀ (Malpractice)।
  •    ਕੇਰਲ ਵਿੱਚ ਰਾਜ PSC ਦੀਆਂ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਬੇਨਿਯਮੀਆਂ, ਕਰਨਾਟਕ ਵਿੱਚ ਵੀ ਪੇਪਰ ਲੀਕ।
  • ਇਨ੍ਹਾਂ ਸਾਰੇ ਰਾਜਾਂ ਵਿੱਚ ਕਾਂਗਰਸ ਅਤੇ ਇੰਡੀ ਅਲਾਇੰਸ (INDI Alliance) ਦੀਆਂ ਸਰਕਾਰਾਂ ਹਨ ਜਾਂ ਰਹੀਆਂ ਹਨ।
  • ਰਾਹੁਲ ਗਾਂਧੀ ਜੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਇੰਨੇ ਸਿਲੈਕਟਿਵ (ਚੋਣਵੇਂ) ਕਿਉਂ ਹਨ? ਉਨ੍ਹਾਂ ਨੇ ਆਪਣੀਆਂ ਅਤੇ ਇੰਡੀ ਅਲਾਇੰਸ ਦੀਆਂ ਸਰਕਾਰਾਂ ਬਾਰੇ ਚਰਚਾ ਕਿਉਂ ਨਹੀਂ ਕੀਤੀ?
  • ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਦਾ ਉਦੇਸ਼ ਨਾ ਤਾਂ ਵਿਦਿਆਰਥੀਆਂ ਦਾ ਹਿੱਤ ਹੈ, ਨਾ ਸਿੱਖਿਆ ਦੀ ਗੁਣਵੱਤਾ ਅਤੇ ਨਾ ਹੀ ਵਿਦਿਆਰਥੀਆਂ ਨੂੰ ਨਿਆਂ ਦਿਵਾਉਣਾ। ਇਹ ਵਿਦਿਆਰਥੀਆਂ ਦੀਆਂ ਮੰਗਾਂ ਦੀ ਆੜ ਵਿੱਚ ਸਿਰਫ਼ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਹਨ।
  • ਮੇਰੇ ਕੋਲ ਇੱਕ ਲੰਮੀ ਸੂਚੀ ਹੈ, ਜਿਸ ਵਿੱਚ ਇੰਡੀ ਅਲਾਇੰਸ ਸ਼ਾਸਿਤ ਰਾਜਾਂ ਦੇ ਪੇਪਰ ਲੀਕ ਸ਼ਾਮਲ ਹਨ। ਪਰ ਅਸੀਂ ਦੋਸ਼-ਪ੍ਰਤੀਦੋਸ਼ ਤੋਂ ਅੱਗੇ ਵਧ ਕੇ ਸੰਸਦ ਵਿੱਚ ਇਸ ਵਿਸ਼ੇ 'ਤੇ ਡੂੰਘੀ ਚਰਚਾ ਲਈ ਤਿਆਰ ਹਾਂ।
  • ਚਰਚਾ ਇਸ ਗੱਲ 'ਤੇ ਹੋਵੇ ਕਿ ਪੇਪਰ ਲੀਕ ਕਿਉਂ ਹੁੰਦੇ ਹਨ, ਇਸ ਵਿੱਚ ਕੌਣ-ਕੌਣ ਸ਼ਾਮਲ ਹਨ, ਕੇਂਦਰ ਸਰਕਾਰ ਨੇ ਜਾਣਕਾਰੀ ਮਿਲਦੇ ਹੀ ਕਿਸ ਤਤਪਰਤਾ ਨਾਲ ਕਾਰਵਾਈ ਕੀਤੀ ਅਤੇ ਬਾਕੀ ਰਾਜ ਸਰਕਾਰਾਂ ਨੂੰ ਵੀ ਇਸ 'ਤੇ ਉਸੀ ਗੰਭੀਰਤਾ ਨਾਲ ਜਵਾਬ ਦੇਣਾ ਚਾਹੀਦਾ ਹੈ, ਤਾਂ ਜੋ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਨਾ ਹੋਵੇ।
  • ਸੰਸਦ ਵਿੱਚ ਚਰਚਾ ਦੀ ਮਿਆਦ ਵਿਰੋਧੀ ਧਿਰ ਤੈਅ ਕਰੇ ਕਿ ਕਿੰਨੇ ਘੰਟੇ ਚਰਚਾ ਕਰਨੀ ਹੈ, ਅਸੀਂ ਹਰ ਸਥਿਤੀ ਵਿੱਚ ਚਰਚਾ ਲਈ ਤਿਆਰ ਹਾਂ।
  • ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਸਥਾਈ ਹੱਲ ਦੀ ਦਿਸ਼ਾ ਵਿੱਚ ਅੱਗੇ ਵਧੀਏ। ਆਦਰਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਇਹ ਜ਼ਿੰਮੇਵਾਰ ਸਰਕਾਰ ਹਰ ਚਰਚਾ ਲਈ ਤਿਆਰ ਹੈ।
  • CJP ਦੇ ਪ੍ਰਤੀਨਿਧੀਆਂ ਨਾਲ ਹੋਈ ਗੱਲਬਾਤ ਬਹੁਤ ਹੀ ਸੁਖਾਵੇਂ (Cordial) ਮਾਹੌਲ ਵਿੱਚ ਰਹੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਮੰਗਾਂ ਲਿਖ ਕੇ ਦਿਓ - ਉਨ੍ਹਾਂ ਨੇ ਲਿਖ ਕੇ ਦਿੱਤਾ ਅਤੇ ਮੈਂ ਵੀ ਲਿਖਤੀ ਰੂਪ ਵਿੱਚ ਉਸ ਦਾ ਉੱਤਰ ਦਿੱਤਾ।
  • ਸੋਨਮ ਵਾਂਗਚੁਕ ਜੀ ਨੂੰ ਅਸੀਂ ਅਪੀਲ ਕੀਤੀ ਕਿ ਤੁਸੀਂ ਮਰਨ ਵਰਤ ਤੋੜੋ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਅਸੀਂ ਸਭ ਮਿਲ-ਬੈਠ ਕੇ ਕੰਮ ਕਰੀਏ। ਉਨ੍ਹਾਂ ਨੇ ਵੀ ਇਸ ਸਬੰਧ ਵਿੱਚ ਪੱਤਰ ਲਿਖਿਆ ਹੈ।

author

Inder Prajapati

Content Editor

Related News