ਖੱਟੜ ਨੇ ਗੋਦ ਲਿਆ ਸੀ ਭਲਸਵਾ ਕੂੜੇ ਦਾ ਪਹਾੜ, ਬਣ ਸਕਦੈ ਟਰਾਂਸਪੋਰਟ ਹੱਬ

Thursday, May 28, 2026 - 08:04 AM (IST)

ਖੱਟੜ ਨੇ ਗੋਦ ਲਿਆ ਸੀ ਭਲਸਵਾ ਕੂੜੇ ਦਾ ਪਹਾੜ, ਬਣ ਸਕਦੈ ਟਰਾਂਸਪੋਰਟ ਹੱਬ

ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ 2025 ਵਿਚ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟੜ ਨੇ ਭਲਸਵਾ ਵਿਚ ਕੂੜੇ ਦੇ ਪਹਾੜ ਦਾ ਨਿਰੀਖਣ ਕਰ ਕੇ ਭਲਸਵਾ ਲੈਂਡਫਿਲ ਦੇ ਪਹਾੜ ਨੂੰ ਸਾਫ਼ ਕਰ ਕੇ ਇਲਾਕੇ ਨੂੰ ਵਿਕਸਿਤ ਕਰਨ ਲਈ ਲੈਂਡਫਿਲ ਸਾਈਟ ਨੂੰ ਗੋਦ ਲਿਆ ਸੀ। ਦਿੱਲੀ ਸਰਕਾਰ ਅਤੇ ਹੋਰ ਏਜੰਸੀਆਂ ਮਿਲ ਕੇ ਤਿੰਨਾਂ ਕੂੜੇ ਦੇ ਪਹਾੜਾਂ ਨੂੰ ਖ਼ਤਮ ਕਰਨ ਵਿਚ ਰੁੱਝੀਆਂ ਹੋਈਆਂ ਹਨ। ਭਲਸਵਾ ਲੈਂਡਫਿਲ ਲੱਗਭਗ ਸਾਫ਼ ਹੋਣ ਦੇ ਕੰਢੇ ’ਤੇ ਹੈ ਅਤੇ ਇੱਥੇ ਖਾਲੀ ਹੋਣ ਵਾਲੀ ਜ਼ਮੀਨ ’ਤੇ ਬੈਂਬੂ ਗਾਰਡਨ (ਬਾਂਸ ਦੇ ਬਾਗ) ਅਤੇ ਟਰਾਂਸਪੋਰਟ ਹੱਬ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਉੱਤਰੀ ਭਾਰਤ ਦੇ 13 ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਮੀਂਹ

ਸਰਕਾਰ ਅਨੁਸਾਰ ਕੂੜੇ ਦਾ ਪਹਾੜ ਖ਼ਤਮ ਕਰਨ ਲਈ ਹੋਣ ਵਾਲੀ ਰੋਜ਼ਾਨਾ ਬਾਇਓਮਾਈਨਿੰਗ ਵੀ 15,000 ਤੋਂ ਵਧ ਕੇ 30,000 ਮੀਟ੍ਰਿਕ ਟਨ ਪ੍ਰਤੀ ਦਿਨ ਤੱਕ ਪਹੁੰਚ ਚੁੱਕੀ ਹੈ। ਅਸਰ ਇਹ ਹੋਇਆ ਹੈ ਕਿ ਓਖਲਾ ਵਿਚ ਕੂੜਾ ਘਟ ਕੇ 16.40 ਲੱਖ ਮੀਟ੍ਰਿਕ ਟਨ ਰਹਿ ਗਿਆ ਹੈ, ਜਦਕਿ ਭਲਸਵਾ ’ਚ ਲੱਗਭਗ 70 ਫ਼ੀਸਦੀ ਕੂੜੇ ਦਾ ਪਹਾੜ ਖ਼ਤਮ ਹੋ ਚੁੱਕਾ ਹੈ ਅਤੇ ਲੱਗਭਗ 25 ਏਕੜ ਜ਼ਮੀਨ ਵੀ ਸਾਫ਼ ਹੋ ਗਈ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News