ਵਿਰੋਧੀ ਧਿਰ ਦਾ ਨੇਤਾ ਸਿਰਫ਼ ਸੰਵਿਧਾਨਕ ਅਹੁਦਾ ਨਹੀਂ, ਕਰੋੜਾਂ ਭਾਰਤੀਆਂ ਦੀ ਆਵਾਜ਼ ਹੈ : ਰਾਹੁਲ

Thursday, Aug 15, 2024 - 04:35 PM (IST)

ਵਿਰੋਧੀ ਧਿਰ ਦਾ ਨੇਤਾ ਸਿਰਫ਼ ਸੰਵਿਧਾਨਕ ਅਹੁਦਾ ਨਹੀਂ, ਕਰੋੜਾਂ ਭਾਰਤੀਆਂ ਦੀ ਆਵਾਜ਼ ਹੈ : ਰਾਹੁਲ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਸੰਸਦ 'ਚ ਵਿਰੋਧੀ ਧਿਰ ਦਾ ਨੇਤਾ ਹੋਣਾ ਸਿਰਫ਼ ਸੰਵਿਧਾਨਕ ਅਹੁਦੇ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਇਹ ਕਰੋੜਾਂ ਭਾਰਤੀਆਂ ਦੀ ਆਵਾਜ਼ ਵੀ ਹੈ। ਰਾਹੁਲ ਨੇ ਕਿਹਾ,''ਇਹ ਸਿਰਫ਼ ਇਕ ਸੰਵਿਧਾਨਕ ਅਹੁਦਾ ਨਹੀਂ ਹੈ- ਇਹ ਕਰੋੜਾਂ ਭਾਰਤੀਆਂ ਦੀ ਆਵਾਜ਼ ਹੈ। ਵਿਰੋਧੀ ਧਿਰ ਦੇ ਨੇਤਾ ਵਜੋਂ ਮੈਂ ਆਪਣੀ ਪਹਿਲੀ ਜ਼ਿੰਮੇਵਾਰੀ ਮੰਨਦਾ ਹਾਂ, ਭਾਰਤ ਦੇ ਗਰੀਬਾਂ, ਵਾਂਝੇ ਅਤੇ ਪੀੜਤਾਂ ਦੀਆਂ ਤਕਲੀਫ਼ਾਂ ਸੁਣਨਾ, ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨਾ ਅਤੇ ਉਨ੍ਹਾਂ ਦਾ ਹੱਲ ਕੱਢਣਾ ਅਤੇ ਫਿਰ ਸੜਕ ਤੋਂ ਲੈ ਕੇ ਸੰਸਦ ਤੱਕ ਉਨ੍ਹਾਂ ਦੀ ਆਵਾਜ਼ ਚੁੱਕ ਕੇ ਸਰਕਾਰ 'ਤੇ ਦਬਾਅ ਪਾਉਂਦੇ ਹੋਏ ਇਨ੍ਹਾਂ ਦਾ ਨਿਪਟਾਰਾ ਕਰਨਾ ਹੈ।''

ਉਨ੍ਹਾਂ ਕਿਹਾ,''ਬੀਤੇ 50 ਦਿਨਾਂ 'ਚ, ਮੈਂ ਸਮੱਸਿਆਵਾਂ ਨਾਲ ਜੂਝ ਰਹੇ ਕਈ ਲੋਕਾਂ ਨਾਲ, ਭਾਈਚਾਰਿਆਂ ਨਾਲ ਮੁਲਾਕਾਤ ਕੀਤੀ। ਸਾਰਿਆਂ ਨੇ ਦਿਲ ਖੋਲ੍ਹ ਕੇ ਆਪਣੀਆਂ ਗੱਲਾਂ ਰੱਖੀਆਂ ਅਤੇ ਮੈਂ ਪੂਰੀ ਗੰਭੀਰਤਾ ਨਾਲ ਉਨ੍ਹਾਂ ਦੀਆਂ ਗੱਲਾਂ ਸੁਣੀਆਂ। ਹਰ ਸਮੂਹ ਦੇ ਮੁੱਦੇ ਸਰਕਾਰ ਦੇ ਸਾਹਮਣੇ ਰੱਖੇ, ਉਨ੍ਹਾਂ ਦਾ ਹੱਲ ਪੇਸ਼ ਕੀਤਾ ਅਤੇ ਆਪਣੇ ਸਾਥੀ ਭਾਰਤੀਆਂ ਨੂੰ ਇਹ ਭਰੋਸਾ ਦਿੱਤਾ ਕਿ ਉਹ ਜੋ ਵੀ ਹਨ, ਉਨ੍ਹਾਂ ਦੀਆਂ ਜੋ ਵੀ ਮਜ਼ਬੂਰੀਆਂ ਹੋਣ, ਉਨ੍ਹਾਂ ਦੀਆਂ ਗੱਲਾਂ ਸੁਣੀਆਂ ਜਾਣਗੀਆਂ, ਉਨ੍ਹਾਂ ਨੂੰ ਜ਼ਾਹਰ ਕਰਨ ਦਾ ਉੱਚਿਤ ਪਲੇਟਫਾਰਮ ਮਿਲੇਗਾ।'' ਰਾਹੁਲ ਨੇ ਕਿਹਾ,''ਵਿਰੋਧੀ ਧਿਰ ਜਾਂ ਸੱਤਾ, ਜਿੱਥੇ ਵੀ ਰਹਾਂਗਾ, ਤੁਹਾਡਾ ਹਾਂ, ਤੁਹਾਡਾ ਹੀ ਰਹਾਂਗਾ- ਭਾਰਤ ਅਤੇ ਭਾਰਤੀਆਂ ਦੀ ਆਵਾਜ਼ ਬੁਲੰਦ ਕਰਨਾ ਰਹਾਂਗਾ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News