ਜਗਦੀਪ ਧਨਖੜ ਖ਼ਿਲਾਫ਼ ਪ੍ਰਸਤਾਵ ''ਤੇ ''ਇੰਡੀਆ'' ਗਠਜੋੜ ਦੇ 87 ਸੰਸਦ ਮੈਂਬਰਾਂ ਨੇ ਕੀਤੇ ਦਸਤਖ਼ਤ

Saturday, Aug 10, 2024 - 04:39 PM (IST)

ਜਗਦੀਪ ਧਨਖੜ ਖ਼ਿਲਾਫ਼ ਪ੍ਰਸਤਾਵ ''ਤੇ ''ਇੰਡੀਆ'' ਗਠਜੋੜ ਦੇ 87 ਸੰਸਦ ਮੈਂਬਰਾਂ ਨੇ ਕੀਤੇ ਦਸਤਖ਼ਤ

ਨਵੀਂ ਦਿੱਲੀ- ਰਾਜ ਸਭਾ ਦੇ ਸਪੀਕਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਬਹਿਸ 10 ਅਗਸਤ ਨੂੰ ਟਕਰਾਅ 'ਚ ਬਦਲ ਗਈ। ਜਿਸ ਕਾਰਨ ਵਿਰੋਧੀ ਦਲਾਂ ਨੇ ਸਪੀਕਰ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਲਈ ਹੈ। ਪ੍ਰਸਤਾਵ ਰਸਮੀ ਰੂਪ ਨਾਲ ਆਉਂਦਾ ਹੈ ਤਾਂ ਸੰਸਦੀ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਕਿ ਉੱਪ ਰਾਸ਼ਟਰਪਤੀ ਨੂੰ ਹਟਾਉਣ ਦੀ ਪਹਿਲ ਵਿਰੋਧੀ ਧਿਰ ਕਰ ਰਿਹਾ ਹੋਵੇਗਾ। ਸੂਤਰਾਂ ਅਨੁਸਾਰ, ਰਾਜ ਸਭਾ 'ਚ ਸਪਾ ਸੰਸਦ ਮੈਂਬਰ ਜਯਾ ਅਮਿਤਾਭ ਬੱਚਨ ਅਤੇ ਜਗਦੀਪ ਧਨਖੜ ਵਿਚਾਲੇ ਹੋਈ ਬਹਿਸ ਤੋਂ ਬਾਅਦ ਮਾਹੌਲ ਵਿਗੜ ਗਿਆ। ਰਾਜ ਸਭਾ ਦੇ 87 ਮੈਂਬਰਾਂ ਨੇ ਤੁਰੰਤ ਉੱਪ ਰਾਸ਼ਟਰਪਤੀ ਨੂੰ ਹਟਾਉਣ ਦੇ ਪ੍ਰਸਤਾਵ 'ਤੇ ਦਸਤਖ਼ਤ ਕਰ ਦਿੱਤੇ। ਕਾਂਗਰਸ ਦੇ ਇਕ ਰਾਜ ਸਭਾ ਮੈਂਬਰ ਅਨੁਸਾਰ,''ਪ੍ਰਸਤਾਵ 'ਤੇ ਕਾਂਗਰਸ ਦੇ 4-5 ਮੈਂਬਰਾਂ ਦੇ ਦਸਤਖ਼ਤ ਨਹੀਂ ਹੋਏ ਹਨ। ਇੰਡੀਆ ਗਠਜੋੜ ਦੇ ਰਾਜ ਸਭਾ 'ਚ 87 ਮੈਂਬਰ ਹਨ। ਸੰਭਵ ਹੈ ਕਿ ਬਾਹਰ ਦੇ ਮੈਂਬਰਾਂ ਨੇ ਵੀ ਦਸਤਖ਼ਤ ਕੀਤੇ ਹਨ।'' 

ਇਹ ਵੀ ਪੜ੍ਹੋ : ਰਾਜ ਸਭਾ 'ਚ ਅਮਿਤਾਭ ਦਾ ਨਾਂ ਸੁਣ ਭੜਕ ਗਈ ਜਯਾ ਬੱਚਨ, ਲਗਾਤੀ ਸਪੀਕਰ ਦੀ ਕਲਾਸ,ਵੀਡੀਓ ਵਾਇਰਲ

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸਪੀਕਰ ਜਗਦੀਪ ਧਨਖੜ ਦੇ ਭਾਸ਼ਣ 'ਤੇ ਇਤਰਾਜ਼ ਜਤਾਇਆ। ਜਯਾ ਬੱਚਨ ਇਕ ਵਾਰ ਫਿਰ ਉਸ ਸਮੇਂ ਗੁੱਸੇ 'ਚ ਆ ਗਈ ਜਦੋਂ ਉਨ੍ਹਾਂ ਦਾ ਨਾਂ ਜਯਾ ਅਮਿਤਾਭ ਬੱਚਨ ਕਿਹਾ ਗਿਆ। ਸਪੀਕਰ ਨੇ ਵਿਰੋਧੀ ਧਿਰ ਨੂੰ ਸਲੀਕੇ ਨਾਲ ਪੇਸ਼ ਆਉਣ ਲਈ ਕਿਹਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਹ ਦੋਸ਼ ਲਾਉਂਦੇ ਹੋਏ ਸਦਨ ਤੋਂ ਵਾਕਆਊਟ ਕਰ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਵਿਚਾਰ ਪੇਸ਼ ਨਹੀਂ ਕਰਨ ਦਿੱਤੇ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News