ਵਿਰੋਧੀ ਧਿਰ ਨੇ ਸੈਸ਼ਨ ''ਚ ਚੁੱਕਿਆ ਸ਼ਰਦ ਯਾਦਵ ਦੀ ਰਾਜਸਭਾ ਮੈਂਬਰਸ਼ਿਪ ਰੱਦ ਕਰਨ ਦਾ ਮੁੱਦਾ, ਕੀਤਾ ਹੰਗਾਮਾ
Friday, Dec 15, 2017 - 05:45 PM (IST)

ਨਵੀਂ ਦਿੱਲੀ— ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੀ ਕਾਰਵਾਈ 'ਚ ਵੱਖ-ਵੱਖ ਮੁੱਦਿਆਂ ਨੂੰ ਚੁੱਕਦੇ ਹੋਏ ਕਾਂਗਰਸ ਵੱਲੋਂ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਜਾ ਰਿਹਾ ਹੈ। ਜਦਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਅਤੇ ਅਲੀ ਅਨਵਰ ਦੀ ਰਾਜਸਭਾ ਮੈਂਬਰਸ਼ਿਪ ਰੱਦ ਕਰਨ ਦੇ ਮਾਮਲੇ ਨੂੰ ਚੁੱਕਦੇ ਹੋਏ ਵਿਰੋਧੀ ਧਿਰ ਵੱਲੋਂ ਸਦਨ ਦੀ ਕਾਰਵਾਈ 'ਚ ਰੁਕਵਾਟ ਪਾਈ ਗਈ। ਇਸ ਹੰਗਾਮੇ ਦੇ ਚੱਲਦੇ ਕਾਰਵਾਈ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ ਦੀ ਜਦਯੂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਸ਼ਰਦ ਯਾਦਵ ਦੀ ਰਾਜਸਭਾ ਮੈਂਬਰਸ਼ਿਪ ਰੱਦ ਕਰਨ ਦੀ ਪਟੀਸ਼ਨ ਰਾਜਸਭਾ ਦੇ ਸਭਾਪਤੀ ਵੈਂਕੇਯਾ ਨਾਇਡੂ ਦੇ ਸਾਹਮਣੇ ਪੇਸ਼ ਕੀਤੀ ਗਈ ਸੀ। ਇਸ ਪਟੀਸ਼ਨ 'ਤੇ ਫੈਸਲਾ ਸੁਣਾਉਂਦੇ ਹੋਏ ਸਭਾਪਤੀ ਨੇ 4 ਦਸੰਬਰ ਨੂੰ ਸ਼ਰਦ ਯਾਦਵ ਅਤੇ ਅਲੀ ਅਲਵਰ ਨੂੰ ਰਾਜਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਸੀ।
ਸ਼ਰਦ ਯਾਦਵ ਨੇ ਇਸ ਫੈਸਲੇ ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਮਾਮਲੇ 'ਚ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਮੁੱਖਮੰਤਰੀ ਨਿਤੀਸ਼ ਕੁਮਾਰ ਵੱਲੋਂ ਬਿਹਾਰ 'ਚ ਮਹਾਗਠਜੋੜ ਤੋੜ ਕੇ ਭਾਜਪਾ ਨਾਲ ਹੱਥ ਮਿਲਾਉਣ ਕਾਰਨ ਜਦਯੂ ਨੇਤਾ ਸ਼ਰਦ ਯਾਦਵ ਨੇ ਬਾਗੀ ਤੇਵਰ ਅਪਣਾ ਲਏ ਸਨ।