'ਆਪ੍ਰੇਸ਼ਨ ਕਾਵੇਰੀ': ਸੂਡਾਨ ਤੋਂ 231 ਭਾਰਤੀਆਂ ਦੀ ਵਤਨ ਵਾਪਸੀ, ਜੱਥਾ ਪਹੁੰਚਿਆ ਮੁੰਬਈ

Wednesday, May 03, 2023 - 01:03 PM (IST)

ਨਵੀਂ ਦਿੱਲੀ- ਹਿੰਸਾ ਪ੍ਰਭਾਵਿਤ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਦੀ ਮੁਹਿੰਮ 'ਆਪ੍ਰੇਸ਼ਨ ਕਾਵੇਰੀ' ਤਹਿਤ ਬੁੱਧਵਾਰ ਨੂੰ 231 ਯਾਤਰੀਆਂ ਦਾ ਇਕ ਹੋਰ ਜੱਥਾ ਦੇਸ਼ ਪਰਤਿਆ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰ ਕੇ ਦੱਸਿਆ ਕਿ 'ਆਪ੍ਰੇਸ਼ਨ ਕਾਵੇਰੀ' ਤਹਿਤ ਇਕ ਹੋਰ ਜਹਾਜ਼ ਨਾਗਰਿਕਾਂ ਨੂੰ ਲੈ ਕੇ ਦੇਸ਼ ਪਰਤਿਆ। 231 ਯਾਤਰੀਆਂ ਨੂੰ ਲੈ ਕੇ ਜਹਾਜ਼ ਮੁੰਬਈ ਵਿਚ ਉਤਰਿਆ।

ਇਹ ਵੀ ਪੜ੍ਹੋ- ਸੂਡਾਨ ਤੋਂ ਪਰਤੇ ਭਾਰਤੀਆਂ ਨੇ ਸੁਣਾਈ ਹੱਡ ਬੀਤੀ, ਕਿਹਾ- 'ਮੌਤ ਦੇ ਮੂੰਹ 'ਚੋਂ ਬਚੇ, ਲਾਸ਼ ਵਾਂਗ ਕਮਰੇ 'ਚ ਬੰਦ ਸੀ'

'ਆਪ੍ਰੇਸ਼ਨ ਕਾਵੇਰੀ' ਤਹਿਤ ਹੋ ਰਹੀ ਭਾਰਤੀਆਂ ਦੀ ਨਿਕਾਸੀ

ਦੱਸ ਦੇਈਏ ਕਿ ਭਾਰਤ ਨੇ ਹਿੰਸਾ ਤੋਂ ਪ੍ਰਭਾਵਿਤ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਪਿਛਲੇ ਹਫ਼ਤੇ 'ਆਪ੍ਰੇਸ਼ਨ ਕਾਵੇਰੀ' ਸ਼ੁਰੂ ਕੀਤਾ ਸੀ। 'ਆਪ੍ਰੇਸ਼ਨ ਕਾਵੇਰੀ' ਤਹਿਤ ਮੰਗਰਵਾਰ ਨੂੰ 559 ਨਾਗਰਿਕਾਂ ਨੂੰ ਦੇਸ਼ ਲਿਆਂਦਾ ਗਿਆ। ਇਨ੍ਹਾਂ ਵਿਚੋਂ 231 ਭਾਰਤੀ ਅਹਿਮਦਾਬਾਦ ਪਹੁੰਚੇ, ਜਦਕਿ 328 ਨਾਗਰਿਕਾਂ ਦਾ ਇਕ ਹੋਰ ਜੱਥਾ ਨਵੀਂ ਦਿੱਲੀ ਪਹੁੰਚਿਆ। ਸੋਮਵਾਰ ਨੂੰ ਇਸ ਮੁਹਿੰਮ ਤਹਿਤ 186 ਭਾਰਤੀ ਕੋਚੀ ਪਹੁੰਚੇ ਸਨ, ਜਦਕਿ ਐਤਵਾਰ ਨੂੰ 229 ਭਾਰਤੀ ਬੈਂਗਲੁਰੂ ਪਹੁੰਚੇ ਸਨ। ਇਸ ਤੋਂ ਇਕ ਦਿਨ ਪਹਿਲਾਂ 365 ਭਾਰਤੀ ਨਾਗਰਿਕ ਦਿੱਲੀ ਆਏ। ਇਸ ਨਿਕਾਸੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਦੋ ਜੱਥਿਆਂ ਵਿਚ 754 ਨਾਗਰਿਕ ਭਾਰਤ ਪਰਤੇ ਸਨ।  

PunjabKesari

ਇਹ ਵੀ ਪੜ੍ਹੋ-  ਆਪ੍ਰੇਸ਼ਨ ਕਾਵੇਰੀ: 246 ਹੋਰ ਭਾਰਤੀਆਂ ਦੀ ਵਤਨ ਵਾਪਸੀ, ਮੁੰਬਈ ਪੁੱਜਾ ਹਵਾਈ ਫ਼ੌਜ ਦਾ ਜਹਾਜ਼

ਸਾਊਦੀ ਅਰਬ ਦੇ ਜੇਦਾਹ ਸ਼ਹਿਰ 'ਚ ਆਵਾਜਾਈ ਸਹੂਲਤ ਸਥਾਪਤ

'ਆਪ੍ਰੇਸ਼ਨ ਕਾਵੇਰੀ' ਭਾਰਤ ਦੇ ਸਾਊਦੀ ਅਰਬ ਦੇ ਸ਼ਹਿਰ ਜੇਦਾਹ ਵਿਚ ਆਵਾਜਾਈ ਸਹੂਲਤ ਸਥਾਪਤ ਕੀਤੀ ਹੈ। ਸੂਡਾਨ ਤੋਂ ਕੱਢੇ ਜਾਣ ਮਗਰੋਂ ਭਾਰਤੀ ਨਾਗਰਿਕਾਂ ਨੂੰ ਸਾਊਦ ਅਰਬ ਦੇ ਇਸ ਸ਼ਹਿਰ ਲਿਆਂਦਾ ਜਾ ਰਿਹਾ ਹੈ। ਭਾਰਤ ਨੇ ਸਾਊਦੀ ਅਰਬ ਦੇ ਸ਼ਹਿਰ ਜੇਦਾਹ ਵਿਚ ਕੰਟਰੋਲ ਰੂਮ ਸਥਾਪਤ ਕੀਤਾ ਹੈ, ਤਾਂ ਕਿ ਸੂਡਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ 'ਚ ਸਹੂਲਤ ਹੋ ਸਕੇ।

ਸੂਡਾਨ 'ਚ ਕਰੀਬ 3,000 ਭਾਰਤੀਆਂ ਨੂੰ ਕੱਢਣ ਲਈ ਚਲਾਈ ਗਈ ਮੁਹਿੰਮ 

ਸੂਡਾਨ 'ਚ ਕਰੀਬ 3,000 ਭਾਰਤੀਆਂ ਨੂੰ ਕੱਢਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਸੂਡਾਨ ਤੋਂ ਨਿਕਾਸੀ ਮੁਹਿੰਮ ਵਿਚ ਭਾਰਤੀ ਜਲ ਸੈਨਾ ਦੇ ਜਹਾਜ਼ INS ਸੁਮੇਧਾ, INS ਤੇਗ ਅਤੇ INS ਤਰਕਸ਼ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਵੀ ਇਸ ਮੁਹਿੰਮ 'ਚ ਸ਼ਾਮਲ ਹੈ। ਇਸ ਮੁਹਿੰਮ ਤਹਿਤ ਪੋਰਟ ਸੂਡਾਨ ਅਤੇ ਜੇਦਾਹ ਵਿਚ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ। 

PunjabKesari

ਇਹ ਵੀ ਪੜ੍ਹੋ- ਸੂਡਾਨ ਤੋਂ ਸੁਰੱਖਿਅਤ ਦੇਸ਼ ਪਰਤੇ ਹਿਮਾਚਲ ਦੇ ਸ਼ਖ਼ਸ ਨੇ ਸੁਣਾਈ ਹੱਡ ਬੀਤੀ

ਸੂਡਾਨ 'ਚ ਫ਼ੌਜ ਅਤੇ ਨੀਮ ਫ਼ੌਜੀ ਸਮੂਹ ਵਿਚਾਲੇ ਸੰਘਰਸ਼ ਜਾਰੀ

ਜ਼ਿਕਰਯੋਗ ਹੈ ਕਿ ਸੂਡਾਨ 'ਚ ਫ਼ੌਜ ਅਤੇ ਨੀਮ ਫ਼ੌਜੀ ਸਮੂਹ ਵਿਚਾਲੇ ਸੱਤਾ ਹਾਸਲ ਕਰਨ ਲਈ ਭਿਆਨਕ ਸੰਘਰਸ਼ ਜਾਰੀ ਹੈ। ਉੱਥੇ ਹੀ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਸੂਡਾਨ 'ਚ ਸੁਰੱਖਿਆ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਭਾਰਤ ਨੇ ਆਪਣੇ ਦੂਤਘਰ ਨੂੰ ਖਾਰਤੂਮ ਤੋਂ ਪੋਰਟ ਸੂਡਾਨ ਟਰਾਂਸਫ਼ਰ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਪੋਰਟ ਸੂਡਾਨ ਪੂਰਬੀ ਸੂਡਾਨ ਵਿਚ ਲਾਲ ਸਾਗਰ ਕੋਲ ਸਥਿਤ ਸ਼ਹਿਰ ਹੈ। ਖਾਰਤੂਮ ਤੋਂ ਪੋਰਟ ਸੂਡਾਨ ਦੀ ਦੂਰੀ 850 ਕਿਲੋਮੀਟਰ ਹੈ।


Tanu

Content Editor

Related News