ਅੱਜ ਖੁਲ੍ਹੇਗਾ ਸਬਰੀਮਾਲਾ ਦਾ ਦਰਵਾਜ਼ਾ, ਮੰਦਰ ਜਾਣ ਲਈ ਕੇਰਲ ਪਹੁੰਚੀ ਤ੍ਰਿਪਤੀ ਦੇਸਾਈ

Friday, Nov 16, 2018 - 01:14 PM (IST)

ਅੱਜ ਖੁਲ੍ਹੇਗਾ ਸਬਰੀਮਾਲਾ ਦਾ ਦਰਵਾਜ਼ਾ, ਮੰਦਰ ਜਾਣ ਲਈ ਕੇਰਲ ਪਹੁੰਚੀ ਤ੍ਰਿਪਤੀ ਦੇਸਾਈ

ਕੋਚੀ— ਮਹਿਲਾ ਅਧਿਕਾਰ ਕਾਰਜ ਕਰਤਾ ਤ੍ਰਿਪਤੀ ਦੇਸਾਈ ਸਬਰੀਮਾਲਾ ਮੰਦਰ ਜਾਣ ਲਈ ਸ਼ੁੱਕਰਵਾਰ ਤੜਕੇ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਪਰ ਭਗਵਾਨ ਅਯੱਪਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਦਾ ਵਿਰੋਧ ਕਰ ਰਹੇ ਸ਼ਰਧਾਲੂਆਂ ਦੇ ਪ੍ਰਦਰਸ਼ਨ ਕਾਰਨ ਉਹ ਘਰੇਲੂ ਟਰਮਿਨਲ ਤੋਂ ਬਾਹਰ ਨਹੀਂ ਆ ਸਕੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੇਸਾਈ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਉੱਥੇ ਤਣਾਅ ਪੈਦਾ ਹੋ ਗਿਆ। ਦੇਸਾਈ ਪੁਣੇ ਕਰੀਬ 4 ਵਜ ਕੇ 40 ਮਿੰਟ 'ਤੇ ਇੱਥੇ ਪਹੁੰਚੀ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਮੰਦਰ ਸ਼ੁੱਕਰਵਾਰ ਸ਼ਾਮ ਨੂੰ ਤੀਜੀ ਵਾਰ ਖੁਲ੍ਹੇਗਾ।

ਤ੍ਰਿਪਤੀ ਦੇਸਾਈ ਦੇ ਸਾਥੀਆਂ ਨੇ ਦਿੱਤੀ ਸਫਾਈ 
ਹਵਾਈ ਅੱਡੇ 'ਤੇ ਪ੍ਰਦਰਸ਼ਨ ਕਰ ਰਹੇ ਸਥਾਨਕ ਭਾਜਪਾ ਨੇਤਾਵਾਂ ਨੇ ਕਿਹਾ ਕਿ ਸ਼ਰਧਾਲੂ ਦੇਸਾਈ ਅਤੇ ਉਨ੍ਹਾਂ ਦੇ ਨਾਲ ਆਏ ਦਲ ਨੂੰ ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਸਬਰੀਮਾਲਾ ਮੰਦਰ ਦੇ ਅੰਦਰ ਨਹੀਂ ਜਾਣ ਦੇਣਗੇ। ਦੇਸਾਈ ਦੇ ਨਾਲ ਕਥਿਤ ਤੌਰ 'ਤੇ ਉਨ੍ਹਾਂ ਦੇ 6 ਸਾਥੀ ਵੀ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਇੱਥੇ ਦਰਸ਼ਨ ਕਰਨ ਨਹੀਂ, ਸਗੋਂ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਸ਼ਾਂਤੀਪੂਰਣ ਸਬਰੀਮਾਲਾ ਤੀਰਥ ਯਾਤਰਾ 'ਚ ਵਿਘਨ ਪਾਉਣ ਆਈ ਹੈ।
PunjabKesari

ਭਗਵਾਨ ਅਯੱਪਾ ਦੇ ਦਰਸ਼ਨਾਂ ਲਈ ਅੜੀ ਤਿਪ੍ਰਤੀ ਦੇਸਾਈ 
ਫੋਨ 'ਤੇ ਮੀਡੀਆ ਨਾਲ ਗੱਲਬਾਤ 'ਚ ਤ੍ਰਿਪਤੀ ਨੇ ਕਿਹਾ ਕਿ ਭਗਵਾਨ ਅਯੱਪਾ ਮੰਦਰ 'ਚ ਦਰਸ਼ਨ ਦੇ ਬਿਨਾ ਮਹਾਰਾਸ਼ਟਰ ਵਾਪਸ ਨਹੀਂ ਜਾਵੇਗੀ। ਹਵਾਈ ਅੱਡੇ 'ਤੇ ਮੌਜੂਦ ਟੈਕਸੀ ਚਾਲਕਾਂ ਨੇ ਕਿਹਾ ਕਿ ਉਹ ਦੇਸਾਈ ਅਤੇ ਉਨ੍ਹਾਂ ਦੀ ਟੀਮ ਨੂੰ ਹਵਾਈ ਅੱਡੇ ਤੋਂ ਬਾਹਰ ਨਹੀਂ ਲੈ ਜਾਣਗੇ।ਸਥਿਤੀ ਨਾਲ ਨਜਿੱਠਣ ਲਈ ਵੱਡੀ ਗਿਣਤੀ 'ਚ ਪੁਲਸਕਰਮੀ ਹਵਾਈ ਅੱਡੇ ਦੇ ਘਰੇਲੂ ਟਰਮਿਨਲ 'ਤੇ ਮੌਜੂਦ ਰਹੇ। ਭਗਵਾਨ ਅਯੱਪਾ ਮੰਦਰ ਸ਼ਨੀਵਾਰ ਨੂੰ ਦੋ ਮਹੀਨਿਆਂ ਤਕ ਚੱਲਣ ਵਾਲੀ ਪੂਜਾ ਲਈ ਫਿਰ ਤੋਂ ਖੁਲ੍ਹੇਗਾ।

PunjabKesari

ਉਨ੍ਹਾਂ ਨੇ ਕਿਹਾ ਕਿ ਅਸੀਂ ਸਬਰੀਮਾਲਾ ਮੰਦਰ 'ਚ ਦਰਸ਼ਨ ਕੀਤੇ ਬਿਨਾ ਮਹਾਰਾਸ਼ਟਰ ਨਹੀਂ ਪਰਤਾਂਗੇ। ਸਾਨੂੰ ਸਰਕਾਰ 'ਤੇ ਭਰੋਸਾ ਹੈ ਕਿ ਉਹ ਸਾਨੂੰ ਸੁਰੱਖਿਆ ਮੁਹੱਈਆ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਇਹ ਰਾਜ ਸਰਕਾਰ ਅਤੇ ਪੁਲਸ ਦੀ ਜ਼ਿੰਮੇਦਾਰੀ ਹੈ ਕਿ ਸਾਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਸਾਨੂੰ ਮੰਦਰ 'ਚ ਲਿਜਾਇਆ ਜਾਵੇ ਕਿਉਂਕਿ ਸੁਪਰੀਮ ਕੋਰਟ ਨੇ ਮੰਦਰ 'ਚ ਹਰ ਉਮਰ ਦੇ ਵਰਗ ਦੀਆਂ ਔਰਤਾਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ 28 ਦਸੰਬਰ ਦੇ ਆਪਣੇ ਆਦੇਸ਼ 'ਚ ਭਗਵਾਨ ਅਯੱਪਾ ਮੰਦਰ 'ਚ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਦਾਖਿਲੇ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਅਜੇ ਤਕ ਕੋਈ ਔਰਤ ਦਰਸ਼ਨ ਨਹੀਂ ਕਰ ਸਕੀ।


 


author

Neha Meniya

Content Editor

Related News