ਖੁੱਲ੍ਹਣ ਠੇਕੇ! ਕਾਂਗਰਸ ਵਿਧਾਇਕ ਬੋਲੇ- ਸ਼ਰਾਬ ਪੀਣ ਨਾਲ ਗਲੇ ''ਚੋਂ ਖਤਮ ਹੋਵੇਗਾ ਕੋਰੋਨਾ

Friday, May 01, 2020 - 03:56 PM (IST)

ਖੁੱਲ੍ਹਣ ਠੇਕੇ! ਕਾਂਗਰਸ ਵਿਧਾਇਕ ਬੋਲੇ- ਸ਼ਰਾਬ ਪੀਣ ਨਾਲ ਗਲੇ ''ਚੋਂ ਖਤਮ ਹੋਵੇਗਾ ਕੋਰੋਨਾ

ਕੋਟਾ (ਭਾਸ਼ਾ)— ਰਾਜਸਥਾਨ ਵਿਚ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮੰਗ ਕਰਦੇ ਹੋਏ ਕਾਂਗਰਸ ਵਿਧਾਇਕ ਨੇ ਬਿਆਨ ਦਿੱਤਾ ਹੈ। ਕਾਂਗਰਸ ਵਿਧਾਇਕ ਭਰਤ ਸਿੰਘ ਕੁੰਦਨਪੁਰ ਨੇ ਵੀਰਵਾਰ ਭਾਵ ਅੱਜ ਕਿਹਾ ਕਿ ਜੇਕਰ ਅਲਕੋਹਲ ਦੇ ਮਿਸ਼ਰਣ ਵਾਲਾ ਸੈਨੇਟਾਈਜ਼ਰ ਹੱਥਾਂ 'ਤੇ ਕੋਰੋਨਾ ਵਾਇਰਸ ਨੂੰ ਮਾਰ ਸਕਦਾ ਹੈ ਤਾਂ ਸ਼ਰਾਬੀਆਂ ਦੇ ਗਲੇ 'ਚੋਂ ਸ਼ਰਾਬ ਇਸ ਵਾਇਰਸ ਨੂੰ ਕਿਉਂ ਨਹੀਂ ਮਾਰ ਸਕਦੀ। ਵਿਧਾਇਕ ਭਰਤ ਨੇ ਇਸ ਲਈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖ ਕੇ ਕਿਹਾ ਕਿ ਜਦੋਂ ਸ਼ਰਾਬ ਨਾਲ ਹੱਥਾਂ 'ਤੇ ਕੋਰੋਨਾ ਵਾਇਰਸ ਦੇ ਵਿਸ਼ਾਣੂ ਮਰ ਸਕਦੇ ਹਨ ਤਾਂ ਇਹ ਸ਼ਰਾਬ ਪੀਣ ਵਾਲਿਆਂ ਦੇ ਗੱਲੇ ਤੋਂ ਵੀ ਵਿਸ਼ਾਣੂ ਨੂੰ ਖਤਮ ਕਰ ਦੇਵੇਗੀ।

PunjabKesari
ਉਨ੍ਹਾਂ ਨੇ ਦਲੀਲ ਦਿੱਤੀ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਇਹ ਕਦਮ ਨਾ ਸਿਰਫ ਨਕਲੀ ਸ਼ਰਾਬ ਪੀਣ ਵਾਲੇ ਸ਼ਰਾਬੀਆਂ ਨੂੰ ਮਰਨ ਤੋਂ ਬਚਾਏਗਾ ਸਗੋਂ ਕਿ ਲਾਕਡਾਊਨ ਕਾਰਨ ਅਰਥਵਿਵਸਥਾ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਸੂਬੇ ਲਈ ਮਾਲੀਆ ਵੀ ਮਿਲੇਗਾ, ਜਿਸ ਦੀ ਉਸ ਨੂੰ ਬਹੁਤ ਲੋੜ ਹੈ। ਕੋਟਾ ਜ਼ਿਲੇ ਦੇ ਸਾਂਗੋਦ ਚੋਣ ਖੇਤਰ ਤੋਂ ਵਿਧਾਇਕ ਭਰਤ ਨੇ ਕਿਹਾ ਕਿ ਸ਼ਰਾਬ ਸਭ ਤੋਂ ਬਦਨਾਮ ਚੀਜ਼ ਹੈ। ਇਸ ਲਈ ਨਾ ਤਾਂ ਕੇਂਦਰ ਸੂਬਿਆਂ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਵੇਗਾ ਅਤੇ ਨਾ ਹੀ ਸੂਬੇ ਖੁਦ ਤੋਂ ਇਸ ਦੀ ਵਿਕਰੀ 'ਤੇ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ਬੰਦ ਹੋਣ ਨਾਲ ਸੂਬੇ ਦੀ ਅਰਥਵਿਵਸਥਾ ਵਿਗੜ ਰਹੀ ਹੈ ਅਤੇ ਨਾਲ ਹੀ ਸੂਬੇ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਵਧ ਰਿਹਾ ਹੈ, ਜਿਸ ਨੂੰ ਪੀ ਕੇ ਲੋਕਾਂ ਦੀ ਜਾਨ ਜਾ ਰਹੀ ਹੈ।


author

Tanu

Content Editor

Related News