ਸਿਰਫ ਦੋ ਜੋੜਿਆਂ ਨੇ ਖਰੀਦੀ ‘ਕਰਵਾਚੌਥ’ ਵਿਸ਼ੇਸ਼ ਦੀ ਟਿਕਟ

10/10/2019 9:11:34 PM

ਨਵੀਂ ਦਿੱਲੀ — ਵਿਆਹੇ ਜੋੜਿਆਂ ਨੂੰ ਧਿਆਨ ’ਚ ਰੱਖਦੇ ਹੋਏ ਕਰਵਾਚੌਥ ’ਤੇ ਵਿਸ਼ੇਸ਼ ਟਰੇਨ ਸੇਵਾ ਦੀ ਰੇਲਵੇ ਦੀ ਯੋਜਨਾ ਪ੍ਰਵਾਨ ਨਹੀਂ ਚੜ੍ਹ ਸਕੀ, ਕਿਉਂਕਿ ਸਿਰਫ ਦੋ ਜੋੜਿਆਂ ਨੇ ਇਸ ਦੀ ਟਿਕਟ ਖਰੀਦੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਵਿਸ਼ੇਸ਼ ਟਰੇਨ ‘ਦਿ ਮੈਜਿਸਟਿਕ ਰਾਜਸਥਾਨ ਡੀਲਕਸ ’ਚ ਵਿਆਹੇ ਜੋੜਿਆਂ ਲਈ 5 ਦਿਨ ਦਾ ਯਾਤਰਾ ਪੈਕੇਜ ‘ਡ੍ਰੀਮ ਹਾਲੀਡੇ’ ਰੱਖਿਆ ਗਿਆ ਸੀ। ਇਸ ਤਹਿਤ ਉਨ੍ਹਾਂ ਨੇ 78 ਸੀਟ ਰੱਖੀਆਂ ਗਈਆਂ ਸਨ ਪਰ ਸਿਰਫ ਦੋ ਜੋੜਿਆਂ ਨੇ ਹੀ ਟਿਕਟ ਖਰੀਦੀ। ਅਧਿਕਾਰੀਆਂ ਨੇ ਦੱਸਿਆ ਕਿ ਸਿਰਫ ਵਿਆਹੁਤਾ ਜੋੜਿਆਂ ਨੂੰ ਹੀ ਇਸ ਯਾਤਰਾ ਦੀ ਇਜਾਜ਼ਤ ਦਿੱਤੀ ਸੀ ਅਤੇ ਇਸ ਵਿਸ਼ੇਸ਼ ਟਰੇਨ ’ਚ ਕਈ ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਗਈਆਂ ਸਨ।

ਇਹ ਟਰੇਨ ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਦੇ ਪ੍ਰਚਾਰ ਦਾ ਹਿੱਸਾ ਸੀ ਅਤੇ ਇਸ ਨੇ 14 ਅਕਤੂਬਰ ਨੂੰ ਸਫਦਰਗੰਜ ਸਟੇਸ਼ਨ ਤੋਂ ਰਵਾਨਾ ਹੋ ਕੇ ਰਾਜਸਥਾਨ ’ਚ ਜੈਸਲਮੇਰ ਕਿਲਾ, ਪਟਵਨ ਦੀ ਹਵੇਲੀ, ਗੜ੍ਹੀਸਰ ਝੀਲ, ਮਹਿਰਬਾਨ ਕਿਲਾ, ਜਸਵੰਤ ਥੜਾ, ਅੰਬੇਰ ਕਿਲਾ ਸਿਟੀ ਪੈਲੇਸ ਵਰਗੀਆਂ ਇਤਿਹਾਸਕ ਥਾਵਾਂ ਦਾ ਦੌਰਾ ਕਰਵਾਉਣਾ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਰਫ ਦੋ ਜੋੜਿਆਂ ਨੇ ਹੀ ਬੁਕਿੰਗ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਅਸੀ ਬਿਨਾਂ ਯਾਤਰੀਆਂ ਦੇ ਟਰੇਨ ਨਹੀਂ ਚਲਾ ਸਕਦੇ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਦਾ ਕਾਰਣ ਇਸ ਦਾ ਜ਼ਿਆਦਾ ਕਿਰਾਇਆ ਹੋ ਸਕਦਾ ਹੈ, ਪ੍ਰਤੀ ਜੋੜਾ ਇਸ ਦਾ ਏ. ਸੀ. -ਵਨ ’ਚ 1,02,960 ਰੁਪਏ ਅਤੇ ਏ. ਸੀ.-ਟੂ ਟੀਅਰ ’ਚ 90,000 ਰੁਪਏ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਜੋੜਿਆਂ ਨੂੰ ਪੈਸੇ ਵਾਪਸ ਕਰ ਦਿੱਤੇ ਜਾਣਗੇ।


Inder Prajapati

Content Editor

Related News