ਮਹਾਰਾਸ਼ਟਰ ਸਰਕਾਰ ਦਾ ਵੱਡਾ ਫ਼ੈਸਲਾ, 'ਨਾਂਦੇੜ ਗੁਰਦੁਆਰਾ ਕਮੇਟੀ 'ਚ ਸਿਰਫ਼ ਸਿੱਖ ਹੀ ਹੋਣਗੇ ਸ਼ਾਮਲ'

Saturday, Feb 10, 2024 - 12:00 PM (IST)

ਮਹਾਰਾਸ਼ਟਰ ਸਰਕਾਰ ਦਾ ਵੱਡਾ ਫ਼ੈਸਲਾ, 'ਨਾਂਦੇੜ ਗੁਰਦੁਆਰਾ ਕਮੇਟੀ 'ਚ ਸਿਰਫ਼ ਸਿੱਖ ਹੀ ਹੋਣਗੇ ਸ਼ਾਮਲ'

ਮੁੰਬਈ (ਭਾਸ਼ਾ)- ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਾਂਦੇੜ ਗੁਰਦੁਆਰਾ ਕਮੇਟੀ 'ਚ ਸਿਰਫ਼ ਸਿੱਖ ਹੀ ਸ਼ਾਮਲ ਹੋਣਗੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਕਿਹਾ ਕਿ ਕੋਈ ਵੀ ਗੈਰ-ਸਿੱਖ ਇਸ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਹੋਵੇਗਾ। ਮਹਾਰਾਸ਼ਟਰ ਸਰਕਾਰ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਚਲਨਗਰ ਸਾਹਿਬ ਐਕਟ, 1956 'ਚ ਸੋਧ ਕਰਨ ਦੇ ਸੂਬਾ ਸਰਕਾਰ ਦੇ ਫ਼ੈਸਲੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨਾਰਾਜ਼ ਹੋ ਗਈ ਹੈ। ਧਾਰਮਿਕ ਸੰਸਥਾ ਦੇ ਬੋਰਡ 'ਚ ਆਪਣੇ ਨਾਮਜ਼ਦ ਵਿਅਕਤੀਆਂ ਦੀ ਗਿਣਤੀ ਵਧਾਉਣ ਲਈ ਐਕਟ 'ਚ ਸੋਧ ਕਰਨ ਦੇ ਸੂਬਾ ਸਰਕਾਰ ਦੇ ਫ਼ੈਸਲੇ ਦੀ ਐੱਸ.ਜੀ.ਪੀ.ਸੀ. ਮੁਖੀ ਹਰਜਿੰਦਰ ਸਿੰਘ ਧਾਮੀ ਨੇ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ : ਸ੍ਰੀ ਹਜ਼ੂਰ ਸਾਹਿਬ ਮਾਮਲੇ 'ਤੇ ਪਰਮਜੀਤ ਸਰਨਾ ਦਾ ਵਿਰੋਧ, ਸਥਾਨਕ ਸਰਕਾਰ ਨੂੰ ਕੀਤੀ ਅਪੀਲ

ਧਾਮੀ ਨੇ ਕਿਹਾ ਕਿ ਇਹ ਫ਼ੈਸਲਾ ਦੁਖ਼ਦ, ਨਿੰਦਾਯੋਗ ਅਤੇ ਸਿੱਖ ਮਾਮਲਿਆਂ 'ਚ ਸਿੱਧੀ ਦਖ਼ਲਅੰਦਾਜੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਧਾਮੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਵੀ ਚਿੱਠੀ ਲਿਖ ਕੇ ਇਸ ਮੁੱਦੇ 'ਤੇ ਚਰਚਾ ਲਈ ਸਮਾਂ ਮੰਗਿਆ ਸੀ। ਨਾਂਦੇੜ 'ਚ ਤਖ਼ਤ ਹਜ਼ੂਰ ਸਾਹਿਬ ਸਿੱਖਾਂ ਦੇ 5 ਤਖ਼ਤਾਂ 'ਚੋਂ ਇਕ ਹੈ ਅਤੇ ਸਿੱਖਾਂ ਦੇ 10ਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਜੁੜੇ ਹੋਣ ਕਾਰਨ ਇਸ ਦਾ ਬਹੁਤ ਇਤਿਹਾਸਕ ਮਹੱਤਵ ਹੈ। ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ਾਰ ਅਚਲਨਗਰ ਸਾਹਿਬ ਐਕਟ 1956 ਐਕਟ ਅਨੁਸਾਰ, ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ ਤਖ਼ਤ ਹਜ਼ੂਰ ਸਾਹਿਬ ਦੇ ਪ੍ਰਬੰਧਨ ਦੀ ਦੇਖਭਾਲ ਕਰਦਾ ਹੈ। ਇਸ ਦਾ ਸਾਲਾਨਾ ਬਜਟ ਕਰੀਬ 100 ਕਰੋੜ ਰੁਪਏ ਅਤੇ ਜਾਇਦਾਦ ਕਰੋੜਾਂ ਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News