ਦੋ ਮੁਸਲਿਮ ਵਿਦਿਆਰਥੀਆਂ ਨੇ ਜਿੱਤੀ ਰਾਮਾਇਣ ’ਤੇ ਹੋਈ ਆਨਲਾਈਨ ਕੁਇਜ਼, ਹਰ ਕੋਈ ਕਰ ਰਿਹੈ ਤਾਰੀਫ਼

08/08/2022 11:45:18 AM

ਕੇਰਲ- ਕੇਰਲ ਦੇ ਮਲਪੁੱਰਮ ’ਚ ਰਾਮਾਇਣ ’ਤੇ ਆਨਲਾਈਨ ਕੁਇਜ਼ ਦਾ ਆਯੋਜਨ ਕੀਤਾ ਗਿਆ। ਇਸ ਕੁਇਜ਼ ’ਚ 5 ਮੁਕਾਬਲੇਬਾਜ਼ਾਂ ਨੂੰ ਜੇਤੂ ਐਲਾਨ ਕੀਤਾ ਗਿਆ ਹੈ। ਇਸ ਦਰਮਿਆਨ ਜਿੱਤਣ ਵਾਲੇ 5 ਜੇਤੂਆਂ ਨੇ ਸਾਰਿਆਂ ਦਾ ਧਿਆਨ ਇਸ ਕੁਇਜ਼ ਜ਼ਰੀਏ ਖਿੱਚਿਆ ਹੈ। ਜਿੱਤਣ ਵਾਲੇ ਇਨ੍ਹਾਂ ਦੋ ਜੇਤੂਆਂ ਦੇ ਨਾਂ ਮੁਹੰਮਦ ਜਾਬਿਰ ਪੀ. ਕੇ. ਅਤੇ ਮੁਹੰਮਦ ਬਸੀਥ ਐੱਮ. ਹਨ। ਇਹ ਦੋਵੇਂ ਕੇ. ਕੇ. ਐੱਚ. ਐੱਮ. ਇਸਲਾਮਿਕ ਐਂਡ ਆਰਟਸ ਕਾਲਜ, ਵਾਲੇਂਚਰੀ ਕੋਰਸ ਕਰ ਰਹੇ ਹਨ। ਜਿਵੇਂ ਹੀ ਦੋਹਾਂ ਦੀ ਜਿੱਤ ਦਾ ਪਤਾ ਲੱਗਾ ਤਾਂ ਲੋਕਾਂ ਨੇ ਵਧਾਈਆਂ ਦੇਣਾ ਸ਼ੁਰੂ ਕਰ  ਦਿੱਤਾ। ਹਰ ਕੋਈ ਦੋਹਾਂ ਵਿਦਿਆਰਥੀਆਂ ਦੀ ਤਾਰੀਫ਼ ਕਰ ਰਿਹਾ ਹੈ।

ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਨੇ ਬਿਆਨ ਕੀਤਾ ਦਰਦ, ਕਿਹਾ- ਕਈ ਦਿਨਾਂ ਬਾਅਦ ਸਕੂਨ ਦੀ ਨੀਂਦ ਸੁੱਤੇ

ਮੁਹੰਮਦ ਬਸੀਥ ਨੂੰ ਰਾਮਾਇਣ ਦੀਆਂ ਕਈ ਚੌਪਾਈਆਂ ਯਾਦ ਹਨ

ਕੇਰਲ ਦੇ ਪਬਲਿਸ਼ਿੰਗ ਹਾਊਸ ਨੇ ਜਿਵੇਂ ਹੀ ਮੁਹੰਮਦ ਜਾਬਿਰ ਪੀ. ਕੇ. ਅਤੇ ਮੁਹੰਮਦ ਬਸੀਥ ਐੱਮ. ਨੂੰ ਜੇਤੂ ਐਲਾਨ ਕੀਤਾ ਤਾਂ ਲੋਕਾਂ ਲਈ ਛੇਤੀ ਵਿਸ਼ਵਾਸ ਕਰਨਾ ਮੁਸ਼ਕਲ ਸੀ। ਇਸ ਕੁਇਜ਼ ਮੁਕਾਬਲੇ ’ਚ 1000 ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ ਸੀ ਅਤੇ ਇਸ ਨੂੰ ਜੁਲਾਈ-ਅਗਸਤ ਦਰਮਿਆਨ ਆਯੋਜਿਤ ਕੀਤਾ ਗਿਆ ਸੀ। ਮੁਹੰਮਦ ਬਸੀਥ ਨੂੰ ਰਾਮਾਇਣ ਦੀਆਂ ਕਈ ਚੌਪਾਈਆਂ ਯਾਦ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੀ ਸਭ ਤੋਂ ਪਸੰਦੀਦਾ ਚੌਪਾਈ ਕਿਹੜੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਅਯੁੱਧਿਆ ਕਾਂਡ ਦੀ ਚੌਪਾਈ ਉਨ੍ਹਾਂ ਦੀ ਪਸੰਦੀਦਾ ਹੈ, ਜਿਸ ’ਚ ਲਕਸ਼ਮਣ ਦੇ ਗੁੱਸੇ ਅਤੇ ਭਗਵਾਨ ਰਾਮ ਵਲੋਂ ਦਿੱਤੇ ਜਾ ਰਹੇ ਦਿਲਾਸੇ ਦਾ ਜ਼ਿਕਰ ਹੈ।

ਇਹ ਵੀ ਪੜ੍ਹੋ- ਇਕੋ ਪਰਿਵਾਰ ਦੇ 4 ਬੱਚੇ IAS,IPS ਅਫ਼ਸਰ, ਪਿਤਾ ਬੋਲੇ- ਮਾਣ ਮਹਿਸੂਸ ਕਰਦਾ ਹਾਂ

ਸਾਰੇ ਭਾਰਤੀਆਂ ਨੂੰ ਰਾਮਾਇਣ ਅਤੇ ਮਹਾਭਾਰਤ ਪੜ੍ਹਨਾ ਚਾਹੀਦਾ ਹੈ

ਰਾਮਾਇਣ ਕੁਇਜ਼ ਜਿੱਤਣ ਵਾਲੇ ਜਾਬਿਰ ਨੇ ਕਿਹਾ ਕਿ ਸਾਰੇ ਭਾਰਤੀਆਂ ਨੂੰ ਰਾਮਾਇਣ ਅਤੇ ਮਹਾਭਾਰਤ ਪੜ੍ਹਨਾ ਚਾਹੀਦਾ ਹੈ। ਰਾਮਾਇਣ ਅਤੇ ਮਹਾਭਾਰਤ ਸਾਡੀ ਸੰਸਕ੍ਰਿਤੀ, ਪਰੰਪਰਾ ਅਤੇ ਇਤਿਹਾਸ ਦਾ ਹਿੱਸਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਗ੍ਰੰਥਾਂ ਨੂੰ ਸਿੱਖਣਾ ਅਤੇ ਸਮਝਣਾ ਸਾਡੀ ਜ਼ਿੰਮੇਵਾਰੀ ਹੈ। ਦੂਜੇ ਮੁਸਲਿਮ ਜੇਤੂ ਬਸੀਥ ਨੇ ਜਿੱਤ ਮਗਰੋਂ ਕਿਹਾ ਕਿ ਜੇਕਰ ਅਸੀਂ ਰਾਮਾਇਣ ਅਤੇ ਮਹਾਭਾਰਤ ਦਾ ਅਧਿਐਨ ਕਰਾਂਗੇ ਤਾਂ ਹੋਰ ਭਾਈਚਾਰਿਆਂ ਅਤੇ ਉਨ੍ਹਾਂ ਲੋਕਾਂ ਨੂੰ ਸਮਝਣ ’ਚ ਮਦਦ ਕਰੇਗਾ। ਬਸੀਥ ਨੇ ਇਹ ਵੀ ਕਿਹਾ ਕਿ ਕੋਈ ਵੀ ਧਰਮ ਨਫ਼ਰਤ ਕਰਨਾ ਨਹੀਂ ਸਿਖਾਉਂਦਾ। 

ਇਹ ਵੀ ਪੜ੍ਹੋ- ਨੀਤੀ ਆਯੋਗ ਦੀ ਬੈਠਕ ’ਚ ਸ਼ਾਮਲ ਹੋਏ CM ਭਗਵੰਤ ਮਾਨ, PM ਮੋਦੀ ਅੱਗੇ ਰੱਖੇ ਪੰਜਾਬ ਦੇ ਕਈ ਅਹਿਮ ਮੁੱਦੇ


Tanu

Content Editor

Related News