Online ਖਾਣੇ ਦੀ ਡਿਲੀਵਰੀ ਦੇਣ ਆਏ ਨੇ ਕਰ ਦਿੱਤਾ ਵੱਡਾ ਕਾਰਾ, ਪੂਰੀ ਖ਼ਬਰ ਪੜ੍ਹ ਉੱਡ ਜਾਣਗੇ ਹੋਸ਼
Friday, Aug 08, 2025 - 01:03 PM (IST)

ਨੈਸ਼ਨਲ ਡੈਸਕ : ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਫੂਡ ਡਿਲੀਵਰੀ ਏਜੰਟ ਨੇ ਇੱਕ ਔਰਤ 'ਤੇ ਗੁੱਸੇ ਵਿਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਫੂਡ ਡਿਲੀਵਰੀ ਏਜੰਟ ਵਲੋਂ ਔਰਤ 'ਤੇ ਹਮਲਾ ਇਸ ਕਰਕੇ ਕੀਤਾ ਗਿਆ, ਕਿਉਂਕਿ ਔਰਤ ਨੇ ਉਸ ਤੋਂ ਖਾਣਾ ਦੇਰ ਨਾਲ ਡਿਲੀਵਰ ਕਰਨ ਦਾ ਉਸ ਤੋਂ ਕਾਰਨ ਪੁੱਛਿਆ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ ਅਤੇ ਉਸ ਨੇ ਔਰਤ 'ਤੇ ਹਮਲਾ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਛੁੱਟੀਆਂ ਹੀ ਛੁੱਟੀਆਂ! ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਨੁਸਾਰ ਬਿਨੋਦਿਨੀ ਰੱਥ ਨਾਮ ਦੀ ਇਕ ਔਰਤ ਨੇ ਆਨਲਾਈਨ ਖਾਣਾ ਆਰਡਰ ਕਰਵਾਇਆ ਸੀ। ਜਦੋਂ ਤਪਨ ਦਾਸ ਉਪਫ ਮੀਤੂ ਨਾਮ ਦਾ ਡਿਲੀਵਰੀ ਏਜੰਟ ਖਾਣਾ ਲੈ ਕੇ ਉਸ ਦੇ ਘਰ ਉਦੋਂ ਆਇਆ, ਜਦੋ ਖਾਣੇ ਦਾ ਤੈਅ ਕੀਤਾ ਗਿਆ ਸਮਾਂ ਕਾਫ਼ੀ ਲੰਘ ਗਿਆ ਸੀ। ਘਰ ਆਉਣ 'ਤੇ ਜਦੋਂ ਔਰਤ ਨੇ ਉਸ ਤੋਂ ਦੇਰੀ ਨਾਲ ਖਾਣਾ ਲੈ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੂੰ ਗੁੱਸਾ ਆ ਗਿਆ। ਇਸ ਦੌਰਾਨ ਦੋਵਾਂ ਵਿਚਕਾਰ ਗਰਮਾ-ਗਰਮ ਬਹਿਸ ਹੋਣੀ ਸ਼ੁਰੂ ਹੋ ਗਈ। ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਗੁੱਸੇ ਵਿਚ ਡਿਲੀਵਰੀ ਏਜੰਟ ਨੇ ਇਕ ਤੇਜ਼ਧਾਰ ਹਥਿਆਰ ਕੱਢ ਕੇ ਔਰਤ 'ਤੇ ਹਮਲਾ ਕਰ ਦਿੱਤਾ।
ਪੜ੍ਹੋ ਇਹ ਵੀ- ਰੂਹ ਕੰਬਾਊ ਹਾਦਸਾ: ਡੂੰਘੀ ਖੱਡ 'ਚ ਡਿੱਗੀ ਕਾਰ, ਉੱਡੇ ਪਰਖੱਚੇ, ਜੀਜਾ-ਸਾਲਾ ਸਣੇ 6 ਦੀ ਦਰਦਨਾਕ ਮੌਤ
ਇਸ ਹਮਲੇ ਵਿੱਚ ਔਰਤ ਦੀ ਗਰਦਨ, ਸਿਰ, ਹੱਥਾਂ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਬਿਨੋਦਿਨੀ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਡਿਲੀਵਰੀ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਤੋਂ ਹਮਲੇ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਮੇਂ ਦੋਸ਼ੀ ਸ਼ਰਾਬੀ ਸੀ।
ਪੜ੍ਹੋ ਇਹ ਵੀ - Gold High Price: ਸੋਨੇ ਦੀਆਂ ਕੀਮਤਾਂ ਨੇ ਤੋੜਿਆ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ, ਜਾਣੋ ਨਵਾਂ ਰੇਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।