ਹਿਮਾਚਲ ਪ੍ਰਦੇਸ਼ ’ਚ ਜ਼ਮੀਨ ਖਿੱਸਕਣ ਦੀ ਲਪੇਟ ’ਚ ਆਉਣ ਨਾਲ ਇਕ ਮਜ਼ਦੂਰ ਦੀ ਮੌਤ

Monday, Sep 13, 2021 - 05:56 PM (IST)

ਹਿਮਾਚਲ ਪ੍ਰਦੇਸ਼ ’ਚ ਜ਼ਮੀਨ ਖਿੱਸਕਣ ਦੀ ਲਪੇਟ ’ਚ ਆਉਣ ਨਾਲ ਇਕ ਮਜ਼ਦੂਰ ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਜ਼ਮੀਨ ਖਿੱਸਕਣ ਦੀ ਲਪੇਟ ’ਚ ਆਉਣ ਨਾਲ ਇਕ ਨੇਪਾਲੀ ਮਜ਼ਦੂਰ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਧਨ ਬਹਾਦੁਰ (ਨੇਪਾਲ) ਦੇ ਰੂਪ ’ਚ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 9 ਵਜੇ ਦੇ ਨੇੜੇ-ਤੇੜੇ ਜ਼ਮੀਨ ਖਿੱਸਕਣ ਹੋਣ ਨਾਲ ਇਹ ਤਿੰਨੋਂ ਉਸ ਦੀ ਲਪੇਟ ’ਚ ਆ ਗਏ। ਇਸ ਦੌਰਾਨ ਧਨ ਬਹਾਦਰ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀ 2 ਜਨਾਨੀਆਂ ਨੂੰ ਇਲਾਜ ਲਈ ਰਿਕਾਂਗਪਿਓ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਰਾਸ਼ਟਰੀ ਰਾਜਮਾਰਗ 5 ਜਗ੍ਹਾ-ਜਗ੍ਹਾ ਜ਼ਮੀਨ ਖਿੱਸਕਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। 

ਇਹ ਵੀ ਪੜ੍ਹੋ : ਵਾਹਿਗੁਰੂ ਨੇ ਬਖ਼ਸ਼ੀ ਧੀ ਦੀ ਦਾਤ, ਰੇਹੜੀ ਲਾਉਣ ਵਾਲੇ ਪਿਓ ਨੇ ਖ਼ੁਸ਼ੀ 'ਚ ਵੰਡੇ 50 ਹਜ਼ਾਰ ਦੇ ਗੋਲਗੱਪੇ

ਸਪੀਤੀ ਦੇ ਕੁੰਜੁਮ ’ਚ ਬਰਫ਼ਬਾਰੀ ਹੋਈ। ਮੀਂਹ ਕਾਰਨ ਨਦੀ ’ਚ ਪਾਣੀ ਦਾ ਪੱਧਰ ਵੱਧ ਹੈ। ਕਈ ਸੜਕਾਂ ਬੰਦ ਹਨ। ਮੀਂਹ ਕਾਰਨ ਰੋਹੜ ਸਬ ਡਿਵੀਜ਼ਨ ’ਚ ਤੰਗੁਨੁ-ਜੰਗਲਿਕ ਪੁਲ ਨੁਕਸਾਨਿਆ ਗਿਆ ਹੈ। ਜਿੱਥੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਕਿੰਨੌਰ ਦੇ ਉਰਨੀ ਢਾਂਕ ਤੋਂ ਲਗਾਤਾਰ ਪੁਲ ’ਤੇ ਪੱਥਰ ਡਿੱਗ ਰਹੇ ਹਨ, ਜਿਸ ਕਾਰਨ ਪੁਲ ਨੁਕਸਾਨਿਆ ਗਿਆ। ਐੱਨ.ਐੱਚ. 5 ’ਚ ਬਣੇ ਇਸ ਪੁਲ ਦੇ ਨੁਕਸਾਨ ਜਾਣ ਕਾਰਨ ਪੁਲ ਸਾਰੇ ਤਰ੍ਹਾਂ ਦੇ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਹਿਮਾਚਲ ’ਚ ਲਗਾਤਾਰ ਪੈ ਰਿਹਾ ਮੀਂਹ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਕਈ ਸੜਕਾਂ ਜ਼ਮੀਨ ਖਿੱਸਕਣ ਕਾਰਨ ਬੰਦ ਪਈਆਂ ਹਨ। ਜਿਸ ਨਾਲ ਸੇਬ ਮਾਲੀਆਂ ਦੇ ਨਾਲ ਹੋਰ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਵਿਆਹ ਤੋਂ 32 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਵਿਦਾ ਹੋ ਭਾਰਤ ਪਹੁੰਚੀ ਲਾੜੀ, ਜਾਣੋ ਪੂਰਾ ਮਾਮਲਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News