17 ਸਾਲਾ ਮੁੰਡੇ ਨੇ ਬਜ਼ਾਰ ''ਚ ਦੌੜਾਈ ਕਾਰ, ਪੈ ਗਿਆ ਚੀਕ-ਚਿਹਾੜਾ; ਇਕ ਦੀ ਮੌਤ

03/14/2024 3:58:02 PM

ਨਵੀਂ ਦਿੱਲੀ (ਭਾਸ਼ਾ)- ਪੂਰਬੀ ਦਿੱਲੀ ਦੇ ਭੀੜ ਵਾਲੇ ਗਾਜ਼ੀਪੁਰ ਬਜ਼ਾਰ 'ਚ ਇਕ ਕਾਰ ਦੁਕਾਨਾਂ ਵਿਚ ਵੱਜਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ। ਸੜਕ ਹਾਦਸੇ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਕ 17 ਸਾਲਾ ਪੋਲੀਟੈਕਨਿਕ ਦਾ ਵਿਦਿਆਰਥੀ ਕਾਰ ਚਲਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਰਾਤ ਨੂੰ ਹੋਇਆ। ਇਸ ਦੌਰਾਨ ਹੁੰਡਈ ਔਰਾ ਕਾਰ ਭੀੜ ਵਾਲੇ ਗਾਜ਼ੀਪੁਰ ਬਜ਼ਾਰ 'ਚ ਸਥਿਤ ਦੁਕਾਨਾਂ 'ਚ ਜਾ ਵੱਜੀ, ਜਿਸ ਕਾਰਨ 22 ਸਾਲਾ ਸੀਤਾ ਦੇਵੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਾਰ 'ਚ ਸਵਾਰ ਇਕ ਹੋਰ ਨੌਜਵਾਨ ਫਰਾਰ ਹੋ ਗਿਆ। ਪੁਲਸ ਨੇ ਪੋਲੀਟੈਕਨਿਕ ਦੇ ਵਿਦਿਆਰਥੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ 'ਚ ਰਸੋਈਏ ਦੀ ਧੀ ਅਮਰੀਕਾ ਤੋਂ ਕਰੇਗੀ ਕਾਨੂੰਨ ਦੀ ਪੜ੍ਹਾਈ, CJI ਨੇ ਕੀਤਾ ਸਨਮਾਨਤ

ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਗੱਡੀ ਦੇ ਡਰਾਈਵਰ ਨੇ ਦੌੜਣ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ, ਕੁੱਟਮਾਰ ਕੀਤੀ ਅਤੇ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ। ਗੁੱਸੇ ਵਿਚ ਆਈ ਭੀੜ ਨੇ ਗੱਡੀ ਦੇ ਸ਼ੀਸ਼ੇ ਅਤੇ ਖਿੜਕੀਆਂ ਤੋੜ ਦਿੱਤੀਆਂ ਅਤੇ ਗੱਡੀ ਨੂੰ ਉਲਟਾਉਣ ਤੋਂ ਪਹਿਲਾਂ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਕਿਹਾ,''ਅਸੀਂ ਜਾਂਚ ਕਰ ਰਹੇ ਹਾਂ ਕਿ ਕਿਸ ਆਧਾਰ 'ਤੇ 2 ਨਾਬਾਲਗਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਆਨਲਾਈਨ ਟੈਕਸੀ ਸੇਵਾ ਲਈ ਵਰਤੀ ਜਾਣ ਵਾਲੀ ਕਾਰ ਆਮ ਤੌਰ 'ਤੇ ਨੀਰਜ ਚਲਾਉਂਦਾ ਹੈ। ਕਾਰ ਦੇ ਮਾਲਕ ਰਾਜਕੁਮਾਰ ਨਾਲ ਨੀਰਜ ਨੂੰ ਵੀ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਪੁਲਸ ਨੇ ਦੱਸਿਆ ਕਿ ਗਾਜ਼ੀਪੁਰ ਪੁਲਸ ਸਟੇਸ਼ਨ ਵਿਚ ਭਾਰਤੀ ਦੰਡਾਵਲੀ ਦੀ ਧਾਰਾ 279 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਅਤੇ 304 (ਗੈਰ-ਇਰਾਦਤਨ ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News