ਦੁਬਾਰਾ ਚੱਲੇਗਾ 1,000 ਦਾ ਨੋਟ !
Tuesday, May 20, 2025 - 03:31 PM (IST)

ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇਕ ਵਾਰ ਮੁੜ 1000 ਰੁਪਏ ਦੇ ਨਵੇਂ ਨੋਟ ਦੀ ਚਰਚਾ ਤੇਜ਼ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਮਾਰਕੀਟ 'ਚ 1000 ਰੁਪਏ ਦਾ ਨਵਾਂ ਨੋਟ ਜਾਰੀ ਹੋ ਸਕਦਾ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਰਿਜ਼ਰਵ ਬੈਂਕ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਲੋਕਾਂ ਵੱਲੋਂ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਜੇਕਰ ਕੋਈ ਨਵਾਂ ਨੋਟ ਆਉਂਦਾ ਹੈ, ਤਾਂ ਇਸ ਦਾ ਰੰਗ ਨੀਲਾ, ਜਾਮਨੀ ਜਾਂ ਹਰਾ ਹੋ ਸਕਦਾ ਹੈ। ਕੁਝ ਵਾਇਰਲ ਪੋਸਟਾਂ 'ਚ ਨੋਟ ਦੀਆਂ ਕਥਿਤ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜੋ ਨਵੇਂ ਡਿਜ਼ਾਈਨ ਨੂੰ ਦਰਸਾਉਂਦੀਆਂ ਹਨ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ (RBI) ਨੇ 20 ਰੁਪਏ ਦੇ ਨੋਟ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਆਰਬੀਆਈ ਜਲਦ ਹੀ 20 ਰੁਪਏ ਦੇ ਨੋਟ 'ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਦਰਅਸਲ ਆਰਬੀਆਈ ਨੇ ਜਲਦੀ ਹੀ ਬਾਜ਼ਾਰ 'ਚ 20 ਰੁਪਏ ਦਾ ਨਵਾਂ ਨੋਟ ਲਿਆਉਣ ਦਾ ਐਲਾਨ ਕੀਤਾ ਹੈ। ਆਰਬੀਆਈ ਵੱਲੋਂ ਜਾਰੀ ਕੀਤੇ ਜਾਣ ਵਾਲੇ 20 ਰੁਪਏ ਦੇ ਨੋਟਾਂ ਦੀ ਨਵੀਂ ਸੀਰੀਜ਼ 'ਤੇ ਨਵੇਂ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ। ਇਸ ਦਾ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਪੁਰਾਣੇ 20 ਰੁਪਏ ਦੇ ਨੋਟ ਵਾਂਗ ਹੀ ਰਹਿਣਗੀਆਂ। ਨਵਾਂ ਨੋਟ ਹਲਕੇ ਹਰੇ-ਪੀਲੇ ਰੰਗ ਦਾ ਹੋਵੇਗਾ ਅਤੇ ਇਸ ਦਾ ਆਕਾਰ ਮੌਜੂਦਾ ਨੋਟ ਦੇ ਸਮਾਨ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e