ਮਣੀਪੁਰ ’ਚ ਇਕ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

Sunday, Jun 22, 2025 - 11:16 PM (IST)

ਮਣੀਪੁਰ ’ਚ ਇਕ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਇੰਫਾਲ- ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀ. ਡਬਲਿਊ.ਜੀ.) ਦੇ ਇਕ ਅੱਤਵਾਦੀ ਨੂੰ ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਫਾਲ ਪੂਰਬੀ ਅਤੇ ਕਾਕਚਿੰਗ ਜ਼ਿਲਿਆਂ ’ਚ ਤਲਾਸ਼ੀਆਂ ਦੀਆਂ ਵੱਖ-ਵੱਖ ਮੁਹਿੰਮਾਂ ’ਚ ਵੱਡੀ ਗਿਣਤੀ ’ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਯਾਂਗਲਮ ਸਦਾਨੰਦ ਸਿੰਘ (26) ਵਜੋਂ ਹੋਈ ਹੈ। ਉਸ ਕੋਲੋਂ ਜਬਰੀ ਵਸੂਲੀ ਲਈ ਵਰਤੇ ਗਏ 19 ‘ਮੰਗ ਪੱਤਰ’ ਵੀ ਬਰਾਮਦ ਕੀਤੇ ਗਏ ਹਨ।


author

Hardeep Kumar

Content Editor

Related News