ਨਗਰ ਨਿਗਮ ਸ਼ਿਮਲਾ ’ਤੇ ਕਾਂਗਰਸ ਦੀ ਇਕਤਰਫਾ ਜਿੱਤ, 34 ’ਚੋਂ 24 ਵਾਰਡਾਂ ’ਤੇ ਕਬਜ਼ਾ

05/05/2023 10:00:49 AM

ਸ਼ਿਮਲਾ (ਵੰਦਨਾ)- ਨਗਰ ਨਿਗਮ ਸ਼ਿਮਲਾ ’ਚ ਕਾਂਗਰਸ ਦੀ ਇਕਤਰਫਾ ਜਿੱਤ ਹੋਈ ਹੈ। 34 ਵਾਰਡਾਂ ’ਚੋਂ ਕਾਂਗਰਸ ਨੇ 24 ਵਾਰਡਾਂ ’ਚ ਜਿੱਤ ਹਾਸਲ ਕਰ ਕੇ ਟਾਊਨ ਹਾਲ ’ਤੇ ਕਬਜ਼ਾ ਕਰ ਲਿਆ ਹੈ। ਕਾਂਗਰਸ ਨਿਗਮ ਦੀ ਸੱਤਾ ਤੋਂ ਪਿਛਲੇ ਇਕ ਦਹਾਕੇ ਤੋਂ ਬਾਹਰ ਹੈ ਪਰ ਹੁਣ ਕਾਂਗਰਸ ਨੇ ਪ੍ਰਚੰਡ ਜਿੱਤ ਨਾਲ ਵਾਪਸੀ ਕੀਤੀ ਹੈ, ਜਦੋਂ ਕਿ ਭਾਜਪਾ ਸਿਰਫ 9 ਸੀਟਾਂ ’ਤੇ ਹੀ ਸਿਮਟ ਗਈ ਹੈ। ਇਨ੍ਹਾਂ ’ਚੋਂ 7 ਸੀਟਾਂ ’ਤੇ ਭਾਜਪਾ ਦੀਆਂ ਮਹਿਲਾ ਕੌਂਸਲਰ ਜਿੱਤ ਕੇ ਆਈਆਂ ਹਨ। 

ਉੱਥੇ ਹੀ ਮਾਕਪਾ ਸਿਰਫ ਖੱਬੇ-ਪੱਖੀਆਂ ਦਾ ਗੜ੍ਹ ਸਮਰਹਿਲ ਵਾਰਡ ਨੂੰ ਬਚਾਉਣ ’ਚ ਹੀ ਕਾਮਯਾਬ ਹੋਈ ਹੈ। ਸਮਰਹਿਲ ਵਾਰਡ ’ਚ ਸਿਰਫ ਮਾਕਪਾ ਇਕ ਸੀਟ ’ਤੇ ਖਾਤਾ ਖੋਲ੍ਹ ਸਕੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਸ਼ਿਮਲਾ ਨਗਰ ਨਿਗਮ ਚੋਣ ’ਚ ਉਤਰੀ ਸੀ। ‘ਆਪ’ ਨੇ 21 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਸਨ, ਜੋ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ। ਉੱਥੇ ਹੀ ਨਗਰ ਨਿਗਮ ਚੋਣਾਂ ’ਚ 9 ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਉਤਰੇ ਸਨ। ਇਨ੍ਹਾਂ ’ਚੋਂ ਕੋਈ ਵੀ ਜਿੱਤ ਨਹੀਂ ਸਕਿਆ ਹੈ। ਨਗਰ ਨਿਗਮ ਦੇ ਇਨ੍ਹਾਂ ਚੋਣਾਂ ’ਚ 2 ਸਾਬਕਾ ਮੇਅਰ ਵੀ ਚੋਣ ਹਾਰ ਗਏ ਹਨ। ਸੰਜੌਲੀ ਤੋਂ ਸੱਤਿਆ ਕੌਂਡਲ ਅਤੇ ਕ੍ਰਿਸ਼ਨਾਨਗਰ ਤੋਂ ਸਾਬਕਾ ਮੇਅਰ ਰਹੇ ਸੋਹਨ ਲਾਲ ਵੀ ਚੋਣ ਹਾਰ ਗਏ ਹਨ, ਜਦੋਂ ਕਿ ਕਾਂਗਰਸ ਅਤੇ ਭਾਜਪਾ ਦੇ ਕਈ ਸਿਟਿੰਗ ਕੌਂਸਲਰ ਵੀ ਚੋਣ ਹਾਰੇ ਹਨ। ਕਾਂਗਰਸ ਦੇ 8 ਸਾਬਕਾ ਕੌਂਸਲਰ ਜਿੱਤ ਕੇ ਨਿਗਮ ਸਦਨ ’ਚ ਪੁੱਜੇ ਹਨ ਜਦੋਂ ਕਿ ਭਾਜਪਾ ਦੇ 3 ਸਿਟਿੰਗ ਕੌਂਸਲਰ ਦੁਬਾਰਾ ਜਿੱਤੇ ਹਨ।


DIsha

Content Editor

Related News