ਜਾਨਲੇਵਾ ਸਾਬਤ ਹੋਇਆ ਇਕਤਰਫਾ ਪਿਆਰ, ਮੁਸਲਿਮ ਨੌਜਵਾਨ ਨੇ ਕੁੜੀ ਨੂੰ ਜ਼ਿੰਦਾ ਸਾੜਿਆ

Monday, Aug 29, 2022 - 11:14 AM (IST)

ਜਾਨਲੇਵਾ ਸਾਬਤ ਹੋਇਆ ਇਕਤਰਫਾ ਪਿਆਰ, ਮੁਸਲਿਮ ਨੌਜਵਾਨ ਨੇ ਕੁੜੀ ਨੂੰ ਜ਼ਿੰਦਾ ਸਾੜਿਆ

ਦੁਮਕਾ/ਰਾਂਚੀ (ਬਿਊਰੋ)- ਝਾਰਖੰਡ ਦੇ ਦੁਮਕਾ ’ਚ ਮੰਗਲਵਾਰ ਨੂੰ ਸ਼ਾਹਰੁਖ ਨਾਂ ਦੇ ਇਕ ਨੌਜਵਾਨ ਨੇ ਇਕਤਰਫਾ ਪਿਆਰ ’ਚ ਅਸਫਲ ਰਹਿਣ ’ਤੇ 12ਵੀਂ ਜਮਾਤ ’ਚ ਪੜ੍ਹਦੀ 19 ਸਾਲਾ ਕੁੜੀ ਨੂੰ ਜ਼ਿੰਦਾ ਸਾੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੁਮਕਾ ਦੇ ਪੁਲਸ ਸੁਪਰਡੈਂਟ ਅੰਬਰ ਲਾਕੜਾ ਨੇ ਦੱਸਿਆ ਕਿ ਰਾਂਚੀ ਸਥਿਤ ਰਿਸਮ ’ਚ ਇਲਾਜ ਦੌਰਾਨ ਐਤਵਾਰ ਤੜਕੇ 2.30 ਵਜੇ ਕੁੜੀ ਦੀ ਮੌਤ ਹੋ ਗਈ। 

ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਸ਼ਾਹਰੁਖ ਨੇ ਇਕਤਰਫਾ ਪਿਆਰ ’ਚ ਅਸਫਲ ਹੋਣ ’ਤੇ ਗੁਆਂਢ ਦੇ ਕਾਰੋਬਾਰੀ ਸੰਜੀਵ ਸਿੰਘ ਦੀ 19 ਸਾਲਾ ਧੀ ਅੰਕਿਤਾ ’ਤੇ ਦੇਰ ਰਾਤ ਸੁੱਤੇ ਸਮੇਂ ਖਿੜਕੀ ’ਚੋਂ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ ਸੀ, ਜਿਸ ’ਚ ਉਹ 90 ਫ਼ੀਸਦੀ ਸੜ ਗਈ ਸੀ। ਘਟਨਾ ਨਾਲ ਇਲਾਕੇ ’ਚ ਫਿਰਕੂ ਤਣਾਅ ਪੈਦਾ ਹੋ ਗਿਆ ਹੈ। 

ਪੁਲਸ ਨੇ ਮੁਲਜ਼ਮ ਸ਼ਾਹਰੁਖ ਨੂੰ ਗ੍ਰਿਫਤਾਰ ਕਰ ਕੇ ਮੰਗਲਵਾਰ ਨੂੰ ਹੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਸੀ। ਓਧਰ ਰਾਂਚੀ ਸਥਿਤ ਰਿਮਸ ’ਚ ਇਲਾਜ ਦੌਰਾਨ ਐਤਵਾਰ ਤੜਕੇ 2.30 ਵਜੇ ਲੜਕੀ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸ਼ਾਹਰੁਖ ਪਿਛਲੇ ਕੁਝ ਸਮੇਂ ਤੋਂ ਅੰਕਿਤਾ ਨੂੰ ਪਰੇਸ਼ਾਨ ਕਰ ਰਿਹਾ ਸੀ। ਜਦੋਂ ਉਹ ਪ੍ਰੇਮ ਸਬੰਧ ਰੱਖਣ ਨੂੰ ਰਾਜ਼ੀ ਨਹੀਂ ਹੋਈ ਤਾਂ ਦੋਸ਼ੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਮੇਰਾ ਕਹਿਣਾ ਨਹੀਂ ਮੰਨੇਗੀ ਤਾਂ ਤੈਨੂੰ ਮਾਰ ਦੇਵਾਂਗੇ।


author

Tanu

Content Editor

Related News