ਕੇਰਲ ''ਚ ਦਰਦਨਾਕ ਹਾਦਸਾ: ਕਾਰ ਧਮਾਕੇ ''ਚ ਜਿਊਂਦਾ ਸੜਿਆ ਸ਼ਖ਼ਸ

Monday, Aug 07, 2023 - 11:33 AM (IST)

ਕੇਰਲ ''ਚ ਦਰਦਨਾਕ ਹਾਦਸਾ: ਕਾਰ ਧਮਾਕੇ ''ਚ ਜਿਊਂਦਾ ਸੜਿਆ ਸ਼ਖ਼ਸ

ਅਲਪੁਝਾ- ਕੇਰਲ ਦੇ ਅਲਪੁਝਾ ਨੇੜੇ ਮਾਵੇਲਿਕਕਾਰਾ 'ਚ ਸੋਮਵਾਰ ਨੂੰ 35 ਸਾਲਾ ਇਕ ਵਿਅਕਤੀ ਦੀ ਉਸ ਦੀ ਕਾਰ 'ਚ ਧਮਾਕਾ ਹੋ ਜਾਣ ਨਾਲ ਸੜ ਕੇ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਜਦੋਂ ਕਾਰ ਵਿਚ ਧਮਾਕਾ ਹੋਇਆ ਤਾਂ ਮਾਵੇਲਿਕਕਾਰਾ ਵਾਸੀ ਕ੍ਰਿਸ਼ਨ ਪ੍ਰਕਾਸ਼ ਕਾਰ ਤੋਂ ਬਾਹਰ ਨਹੀਂ ਨਿਕਲ ਸਕੇ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੀ ਰਾਤ ਨੂੰ 12 ਵਜ ਕੇ ਕਰੀਬ 30 ਮਿੰਟ 'ਤੇ ਵਾਪਰੀ ਅਤੇ ਫੋਰੈਂਸਿਕ ਟੀਮ ਮੌਕੇ ਪਹੁੰਚ ਕੇ ਜਾਂਚ ਕਰ ਰਹੀ ਹੈ।

ਪੁਲਸ ਨੇ ਕਿਹਾ ਕਿ ਸਾਨੂੰ ਮਿਲੀ ਜਾਣਕਾਰੀ ਮੁਤਾਬਕ ਜਿਵੇਂ ਹੀ ਉਹ ਆਪਣੇ ਘਰ ਦੇ ਗੇਟ ਤੋਂ ਅੰਦਰ ਦਾਖ਼ਲ ਹੋਏ, ਵਾਹਨ 'ਚ ਅਚਾਨਕ ਧਮਾਕਾ ਹੋ ਗਿਆ ਅਤੇ ਉਹ ਕਾਰ ਤੋਂ ਬਾਹਰ ਨਹੀਂ ਨਿਕਲ ਸਕੇ। ਉਨ੍ਹਾਂ ਨੇ ਦੱਸਿਆ ਕਿ ਫੋਰੈਂਸਿਕ ਜਾਂਚ ਮਗਰੋਂ ਧਮਾਕੇ ਦੇ ਪਿੱਛੇ ਦਾ ਕਾਰਨ ਪਤਾ ਲੱਗ ਸਕੇਗਾ। 


author

Tanu

Content Editor

Related News