ਡਾਰਕਨੈੱਟ ''ਤੇ ਚੱਲ ਰਹੇ ਭਾਰਤ ਦੇ ਸਭ ਤੋਂ ਵੱਡੇ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਵੱਡੀ ਗਿਣਤੀ ''ਚ ਮਿਲਿਆ LSD

Tuesday, Aug 01, 2023 - 04:02 PM (IST)

ਨਵੀਂ ਦਿੱਲੀ- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਮੰਗਲਵਾਰ ਨੂੰ ਡਾਰਕਨੈੱਟ 'ਤੇ ਚੱਲ ਰਹੇ ਦੇਸ਼ ਦੇ ਸਭ ਤੋਂ ਵੱਡੇ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਐੱਨ.ਸੀ.ਬੀ. ਦਾ ਕਹਿਣਾ ਹੈ ਕਿ ਤਸਕਰਾਂ ਤੋਂ ਵੱਡੀ ਗਿਣਤੀ 'ਚ ਐੱਲ.ਐੱਸ.ਡੀ. ਦੀ ਜ਼ਬਤੀ ਵੀ ਕੀਤੀ ਗਈ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਫੈਡਰਲ ਡਰੱਗ ਵਿਰੋਧੀ ਏਜੰਸੀ ਦੁਆਰਾ ਜੂਨ 'ਚ 15,000 ਐੱਲ.ਐੱਸ.ਡੀ. ਬਲਾਟ ਦਾ ਜ਼ਖੀਰਾ ਜ਼ਬਤ ਕੀਤਾ ਗਿਆ ਸੀ। 

ਵੱਡੀ ਗਿਣਤੀ 'ਚ ਐੱਲ.ਐੱਸ.ਡੀ. ਮਿਲਿਆ

ਇਕ ਅਧਿਕਾਰੀ ਮੁਤਾਬਕ, ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਭ ਤੋਂ ਵੱਡੇ ਅਤੇ ਹਾਈਐਸਟ-ਰੇਟੇਡ ਐੱਲ.ਐੱਸ.ਡੀ. ਕਾਰਟੇਲ ਵਾਲੇ ਅਖਿਲ ਭਾਰਤੀ ਡਾਰਕਨੈੱਟ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਵੱਡੀ ਗਿਣਤੀ 'ਚ ਐੱਲ.ਐੱਸ.ਡੀ. ਜ਼ਬਤ ਕੀਤਾ ਹੈ।

ਦੱਸ ਦੇਈਏ ਕਿ ਐੱਲ.ਐੱਸ.ਡੀ. ਜਾਂ ਲਿਸੈਰਜਿਕ ਐਸਿਡ ਡਾਇਥਾਈਨੈਮਾਈਡ ਇਕ ਸਿੰਥੈਟਿਕ ਰਸਾਇਣ ਆਧਾਰਿਤ ਦਵਾਈ ਹੈ ਅਤੇ ਇਸਨੂੰ ਹੇਲੁਸੀਨੋਜੇਨ ਦੇ ਰੂਪ 'ਚ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸਦੀ ਦੁਰਵਰਤੋਂ ਵੱਡੇ ਪੱਧਰ 'ਤੇ ਨੌਜਵਾਨਾਂ ਦੁਆਰਾ ਕੀਤੀ ਜਾਂਦੀ ਹੈ ਅਤੇ ਇਸਦੇ ਸੇਵਨ ਨਾਲ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

ਕੀ ਹੁੰਦਾ ਹੈ ਡਾਰਕਨੈੱਟ

ਡਾਰਕਨੈੱਟ, ਜਿਸਨੂੰ ਡਾਰਕਨੈੱਟ ਜਾਂ ਡੀਪ ਨੈੱਟ ਵੀ ਕਿਹਾ ਜਾਂਦਾ ਹੈ, ਇੰਟਰਨੈੱਟ ਦਾ ਇਕ ਐਨਕ੍ਰਿਪਟਿਡ ਹਿੱਸਾ ਹੈ ਜਿਸਨੂੰ ਆਮਤੌਰ 'ਤੇ ਸਰਚ ਇੰਜਣ ਦੁਆਰਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਯਾਨੀ ਇਹ ਆਮਤੌਰ 'ਤੇ ਪ੍ਰਯੋਗ ਕੀਤੇ ਜਾਣ ਵਾਲੇ ਗੂਗਲ, ਬਿੰਗ ਵਰਗੇ ਸਰਚ ਇੰਜਣਾਂ ਅਤੇ ਆਮ ਬ੍ਰਾਊਜ਼ਿੰਗ ਦੇ ਦਾਇਰੇ ਤੋਂ ਪਰੇ ਹੈ।

ਡਾਰਕਨੈੱਟ 'ਤੇ ਸਿਰਫ ਚੁਣੇ ਹੋਏ ਲੋਕਾਂ ਦੀ ਹੀ ਪਹੁੰਚ ਹੁੰਦੀ ਹੈ ਅਤੇ ਅਜਿਹਾ ਦਾਅਵਾ ਕੀਤਾ ਜਾਂਦਾ ਹੈ ਕਿ ਡਾਰਕਨੈੱਟ ਦਾ ਇਸਤੇਮਾਲ ਗੈਰ-ਕਾਨੂੰਨੀ ਅਤੇ ਅਪਰਾਧਿਕ ਕੰਮਾਂ ਲਈ ਕੀਤਾ  ਜਾਂਦਾ ਹੈ। ਡਾਰਕ ਵੈੱਬ ਦਾ ਇਸਤੇਮਾਲ ਮਨੁੱਖੀ ਤਸਕਰੀ, ਹਥਿਆਰਾਂ ਦੀ ਤਸਕਰੀ, ਨਸ਼ੀਲੇ ਪਦਾਰਥਾਂ ਦੀ ਖਰੀਦ ਅਤੇ ਵਿਕਰੀ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ 'ਚ ਕੀਤਾ ਜਾਂਦਾ ਹੈ।


Rakesh

Content Editor

Related News