‘ਵਨ ਨੇਸ਼ਨ-ਵਨ ਯੂਨੀਫਾਰਮ’, ਸੂਰਜਕੁੰਡ ਚਿੰਤਨ ਸ਼ਿਵਰ ਦੇ ਦੂਜੇ ਦਿਨ PM ਨੇ ਪੁਲਸ ਨੂੰ ਲੈ ਕੇ ਦਿੱਤਾ ਸੁਝਾਅ

Saturday, Oct 29, 2022 - 09:44 AM (IST)

‘ਵਨ ਨੇਸ਼ਨ-ਵਨ ਯੂਨੀਫਾਰਮ’, ਸੂਰਜਕੁੰਡ ਚਿੰਤਨ ਸ਼ਿਵਰ ਦੇ ਦੂਜੇ ਦਿਨ PM ਨੇ ਪੁਲਸ ਨੂੰ ਲੈ ਕੇ ਦਿੱਤਾ ਸੁਝਾਅ

ਫਰੀਦਾਬਾਦ (ਮਹਾਵੀਰ/ਸੂਰਜਮਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਵੀਡੀਓ ਕਾਨਫਰੈਂਸ ਰਾਹੀਂ ਸੰਬੋਧਨ ਕਰਦੇ ਹੋਏ ਚਿੰਤਨ ਸ਼ਿਵਰ ਦੇ ਦੂਜੇ ਦਿਨ ਪੁਲਸ ਲਈ ‘ਇਕ ਰਾਸ਼ਟਰ-ਇਕ ਵਰਦੀ’ (ਵਨ ਨੇਸ਼ਨ-ਵਨ ਯੂਨੀਫਾਰਮ) ਦਾ ਵਿਚਾਰ ਪੇਸ਼ ਕੀਤਾ ਪਰ ਨਾਲ ਹੀ ਕਿਹਾ ਕਿ ਇਹ ਉਨ੍ਹਾਂ ਵਲੋਂ ਸਿਰਫ ਇਕ ਵਿਚਾਰ ਹੀ ਹੈ ਅਤੇ ਉਹ ਇਸ ਨੂੰ ਪੁਲਸ ’ਤੇ ਠੋਸਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ‘ਇਕ ਰਾਸ਼ਟਰ-ਇਕ ਵਰਦੀ’ ਪੁਲਸ ਲਈ ਸਿਰਫ਼ ਇਕ ਵਿਚਾਰ ਹੈ। ਤੁਸੀਂ ਇਸ ਬਾਰੇ ਸੋਚੋ। ਇਹ 5, 50 ਜਾਂ 100 ਸਾਲਾਂ 'ਚ ਹੋ ਸਕਦਾ ਹੈ। ਸਾਨੂੰ ਇਸ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ। ਉਨ੍ਹਾਂ ਸੂਬਾਈ ਸਰਕਾਰਾਂ ਨੂੰ ਪੁਰਾਣੇ ਕਾਨੂੰਨਾਂ ਦੀ ਸਮੀਖਿਆ ਕਰਨ ਅਤੇ ਮੌਜੂਦਾ ਸੰਦਰਭ 'ਚ ਸੁਧਾਰ ਕਰਨ ਦੀ ਅਪੀਲ ਕੀਤੀ।

PunjabKesari

ਉਨ੍ਹਾਂ ਕਿਹਾ ਕਿ ਥਾਣਿਆਂ ਦੇ ਉੱਪਰ 20 ਮੰਜ਼ਿਲਾ ਇਮਾਰਤ ਬਣਾ ਦਿਓ, ਸੁਰੱਖਿਆ ਬਣਾ ਦਿਓ ਤਾਂਕਿ ਪੁਲਸ ਥਾਣਾ ਆਧੁਨਿਕ ਹੋ ਜਾਵੇ ਅਤੇ ਉਸੇ ਦੇ ਉੱਪਰ ਰਹਿਮ ਦੀ ਵਿਵਸਥਾ ਬਣ ਜਾਵੇਗੀ। ਹਰ ਸ਼ਹਿਰ ’ਚ 20-25 ਅਜਿਹੇ ਥਾਣੇ ਹੋਣਗੇ, ਜਿਨ੍ਹਾਂ ਨੂੰ ਸੁਧਾਰਿਆ ਜਾ ਸਕਦਾ ਹੈ ਤਾਂ ਕਿ ਕੋਈ ਪੁਲਸ ਵਾਲਾ 20-25 ਕਿਲੋਮੀਟਰ ਦੂਰ ਜਾ ਕੇ ਘਰ ਨਾ ਲਵੇ। ਪ੍ਰਧਾਨ ਮੰਤਰੀ ਨੇ ਫੇਕ ਨਿਊਜ਼ ’ਤੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਪਰ ਇਸ ਦੀ ਵਰਤੋਂ ’ਚ ਸਾਵਧਾਨੀ ਜ਼ਰੂਰੀ ਹੈ। ਇਕ ਛੋਟੀ ਜਿਹੀ ਫੇਕ ਨਿਊਜ਼ ਪੂਰੇ ਦੇਸ਼ ’ਚ ਤੂਫਾਨ ਲਿਆ ਸਕਦੀ ਹੈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਕੁਝ ਵੀ ਫਾਰਵਰਡ ਕਰਨ ਤੋਂ ਪਹਿਲਾਂ ਇਸ ਦੀ ਸੱਚਾਈ ਜ਼ਰੂਰ ਪਰਖ ਲੈਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਇਕ ਸੂਬੇ ਤੱਕ ਸੀਮਿਤ ਨਹੀਂ ਹੈ। ਇੰਟਰ ਸਟੇਟ ਅਤੇ ਇੰਟਰਨੈਸ਼ਨਲ ਕ੍ਰਾਈਮ ਹੋ ਰਹੇ ਹਨ। ਸਾਰੇ ਸੂਬਿਆਂ ਦੀਆਂ ਏਜੰਸੀਆਂ ਵਿਚਾਲੇ ਅਤੇ ਕੇਂਦਰੀ ਅਤੇ ਸੂਬਾਈ ਏਜੰਸੀਆਂ ਵਿਚਾਲੇ ਤਾਲਮੇਲ ਜ਼ਰੂਰੀ ਹੈ। ਇਸ ਮੌਕੇ ਪੁਲਸ ਡਾਇਰੈਕਟਰ ਜਨਰਲ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਡਾਇਰੈਕਟਰ ਜਨਰਲ ਵੀ ਹਾਜ਼ਰ ਸਨ। ਇਹ ਦੋ-ਰੋਜ਼ਾ ‘ਚਿੰਤਨ ਸ਼ਿਵਰ’ ਅੰਦਰੂਨੀ ਸੁਰੱਖਿਆ ਨਾਲ ਸਬੰਧਤ ਮਾਮਲਿਆਂ ’ਤੇ ਨੀਤੀ ਬਣਾਉਣ ਲਈ ਇਕ ਰਾਸ਼ਟਰੀ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ।

ਚੰਗੀਆਂ ਚੀਜ਼ਾਂ ਸੂਬੇ ਇਕ-ਦੂਜੇ ਤੋਂ ਸਿੱਖਣ

ਵੀਡੀਓ ਕਾਨਫਰੰਸਿੰਗ ਰਾਹੀਂ ਇੱਥੇ ਆਯੋਜਿਤ ਸੂਬਿਆਂ ਦੇ ਗ੍ਰਹਿ ਮੰਤਰੀਆਂ ਦੇ ਦੋ ਦਿਨਾ ‘ਚਿੰਤਨ ਸ਼ਿਵਿਰ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਸੰਘਵਾਦ ਨਾ ਸਿਰਫ਼ ਸੰਵਿਧਾਨ ਦੀ ਆਤਮਾ ਹੈ ਸਗੋਂ ਇਹ ਕੇਂਦਰ ਅਤੇ ਰਾਜਾਂ ਦੀ ਜ਼ਿੰਮੇਵਾਰੀ ਵੀ ਹੈ। ਹਰ ਸੂਬਾ ਇਕ-ਦੂਜੇ ਤੋਂ ਸਿੱਖੇ ਅਤੇ ਮਿਲਜੁਲ ਕੇ ਕੰਮ ਕਰੇ।

ਲਾਅ ਐਂਡ ਆਰਡਰ ਸਿਸਟਮ ਨੂੰ ਸਮਾਰਟ ਹੋਣਾ ਪਵੇਗਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਨੂੰਨ-ਵਿਵਸਥਾ ਦੇ ਪੂਰੇ ਸਿਸਟਮ ਦਾ ਭਰੋਸੇਯੋਗ ਹੋਣਾ ਬਹੁਤ ਮਹੱਤਵਪੂਰਨ ਹੈ। ਸਮਾਰਟ ਟੈਕਨੋਲੋਜੀ ਨਾਲ ਕਾਨੂੰਨ ਵਿਵਸਥਾ ਨੂੰ ਸਮਾਰਟ ਬਣਾਉਣਾ ਸੰਭਵ ਹੋਵੇਗਾ। ਸਾਈਬਰ ਕ੍ਰਾਈਮ ਹੋਵੇ ਜਾਂ ਫਿਰ ਡਰੋਨ ਟੈਕਨੋਲਾਜੀ ਦਾ ਹਥਿਆਰਾਂ ਅਤੇ ਡਰੱਗਜ਼ ਦੀ ਸਮੱਗਲਿੰਗ ਰੋਕਣ ’ਚ ਇਸਤੇਮਾਲ, ਇਨ੍ਹਾਂ ਲਈ ਸਾਨੂੰ ਨਵੀਂ ਟੈਕਨੀਕ ’ਤੇ ਕੰਮ ਕਰਨਾ ਪਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News