ਪੁਲਸ ਮੁਲਾਜ਼ਮ ਨੇ ਆਪਣੇ ਹੀ ਪੁੱਤਾਂ ’ਤੇ ਦਾਗੀਆਂ ਗੋਲੀਆਂ, ਇਕ ਦੀ ਮੌਤ
Tuesday, Jun 15, 2021 - 06:30 PM (IST)
ਮਹਾਰਾਸ਼ਟਰ— ਨਵੀ ਮੁੰਬਈ ਵਿਚ ਇਕ ਸੇਵਾ ਮੁਕਤ ਪੁਲਸ ਮੁਲਾਜ਼ਮ ਵਲੋਂ ਸੋਮਵਾਰ ਨੂੰ ਆਪਣੇ ਦੋ ਪੁੱਤਰਾਂ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਵਿਚ ਜ਼ਖਮੀ ਇਕ ਪੁੱਤਰ ਦੀ ਸਥਾਨਕ ਹਸਪਤਾਲ ਵਿਚ ਮੰਗਲਵਾਰ ਯਾਨੀ ਕਿ ਅੱਜ ਮੌਤ ਹੋ ਗਈ। ਰਾਬਲੇ ਥਾਣੇ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਕਰੀਬ ਸਾਢੇ 6 ਵਜੇ ਏਰੋਲੀ ਵਿਚ ਰਹਿੰਦੇ ਸੇਵਾਮੁਕਤ 70 ਸਾਲਾ ਪੁਲਸ ਮੁਲਾਜ਼ਮ ਭਗਵਾਨ ਪਾਟਿਲ ਨੇ ਕਾਰ ਬੀਮਾ ਪ੍ਰੀਮੀਅਮ ਦੇ ਭੁਗਤਾਨ ਨੂੰ ਲੈ ਕੇ ਹੋਈ ਬਹਿਸ ਦੌਰਾਨ ਆਪਣੇ ਦੋਹਾਂ ਪੁੱਤਰਾਂ- ਵਿਜੇ (35) ਅਤੇ ਸੁਜਾਯ (30) ’ਤੇ ਤਿੰਨ ਰਾਊਂਡ ਫਾਇਰ ਕੀਤੇ।
ਇਹ ਵੀ ਪੜ੍ਹੋ : ਅਫਗਾਨ ਜੇਲ੍ਹ ’ਚ ਬੰਦ ਕੁੜੀ ਦੀ ਮਾਂ ਨੂੰ ਉਮੀਦ, ਧੀ ਨੂੰ ਮੁਆਫ਼ ਕਰ ਦੇਵੇਗੀ ਮੋਦੀ ਸਰਕਾਰ
ਓਧਰ ਪੁਲਸ ਡਿਪਟੀ ਕਮਿਸ਼ਨਰ ਸ਼ਿਵਰਾਜ ਪਾਟਿਲ ਨੇ ਕਿਹਾ ਕਿ ਗੋਲੀਆਂ ਲੱਗਣ ਨਾਲ ਜ਼ਖਮੀ ਵਿਜੇ ਦੀ ਦੇਰ ਰਾਤ ਮੌਤ ਹੋ ਗਈ। ਦੂਜਾ ਪੁੱਤਰ ਸੁਯਾਜ ਹੁਣ ਖ਼ਤਰੇ ਤੋਂ ਬਾਹਰ ਹੈ। ਭਗਵਾਨ ਪਾਟਿਲ ਨੂੰ ਗਿ੍ਰਫ਼ਤਾਰ ਕਰ ਕੀਤਾ ਗਿਆ ਹੈ ਅਤੇ ਉਸ ਨੂੰ ਕਤਲ ਦਾ ਦੋਸ਼ੀ ਬਣਾਇਆ ਗਿਆ ਹੈ। ਉਸ ਦਾ ਲਾਈਸੈਂਸਸ਼ੁਦਾ ਹਥਿਆਰ ਵੀ ਜ਼ਬਤ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : 150 ਫੁੱਟ ਡੂੰਘੇ ਬੋਰਵੈੱਲ 'ਚੋਂ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ 5 ਸਾਲ ਦਾ ਮਾਸੂਮ