ਵੈਕਸੀਨ ਦੀ ਕਮੀ ਤੋਂ ਨਜਿੱਠਣ ਲਈ ਮਾਹਰਾਂ ਨੇ ਕੱਢਿਆ ਨਵਾਂ ਤਰੀਕਾ, ਪੰਜ ਲੋਕਾਂ ਨੂੰ ਲਗਾਈ ਜਾਵੇ ਇੱਕ ਡੋਜ਼
Wednesday, Jun 16, 2021 - 11:31 PM (IST)
ਨੈਸ਼ਨਲ ਡੈਸਕ : ਇਨ੍ਹਾਂ ਦਿਨੀਂ ਭਾਰਤ ਵਿੱਚ ਕੋਵਿਡ-19 ਵੈਕਸੀਨ ਦੀ ਕਮੀ ਹੋ ਗਈ ਹੈ। ਇਸ ਲਈ ਮਾਹਰਾਂ ਨੇ ਟੀਕੇ ਦੀ ਕਮੀ ਦੇ ਬਾਵਜੂਦ ਟੀਕਾਕਰਨ ਪ੍ਰੋਗਰਾਮ ਨੂੰ ਜਾਰੀ ਰੱਖਣ ਦਾ ਨਵਾਂ ਤਰੀਕਾ ਲੱਭਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਵਿੱਚ ਵੈਕਸੀਨ ਘੱਟ ਮਾਤਰਾ ਵਿੱਚ ਲਗਾਈ ਜਾ ਸਕਦੀ ਹੈ। ਇਸ ਨੂੰ ਇੰਟਰਾਡਰਮਲ (ਆਈ.ਡੀ.) ਤਰੀਕਾ ਦੱਸਿਆ ਗਿਆ ਹੈ, ਜਿਸ ਵਿੱਚ ਕਰੰਟ ਡੋਜ਼ 0.5ml ਦਾ ਪੰਜਵਾਂ ਹਿੱਸਾ ਯਾਨੀ ਕਿ 0.1ml ਡੋਜ਼ ਮੋਡੇ ਵਿੱਚ ਲਗਾਈ ਜਾਂਦੀ ਹੈ। ਆਸਾਨ ਭਾਸ਼ਾ ਵਿੱਚ ਸਮਝੀਏ ਤਾਂ 0.5ml ਵਿੱਚ ਪੰਜ ਲੋਕਾਂ ਨੂੰ ਵੈਕਸੀਨ ਲਗਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ- ਕੋਰੋਨਾ ਦੇ ਸਾਰੇ ਵੇਰੀਐਂਟ ਖ਼ਿਲਾਫ਼ ਖ਼ਤਰਨਾਕ ਹੈ DRDO ਦਾ 'ਹਥਿਆਰ': ਅਧਿਐਨ
ਟੈਕਨਿਕਲ ਐਡਵਾਇਜ਼ਰੀ ਕਮੇਟੀ ਦੇ ਚੇਅਰਮੈਨ ਡਾ. ਐੱਮ.ਕੇ. ਸੁਦਰਸ਼ਨ ਦਾ ਕਹਿਣਾ ਹੈ ਕਿ ਇਹ ਤਕਨੀਕ ਰੈਬੀਜ਼ ਟੀਕਾਕਰਨ ਵਿੱਚ ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਕਰਣ ਨਾਲ ਵੀ ਇੱਕ ਇੰਮਿਊਨ ਰਿਸਪਾਂਸ ਜਨਰੇਟ ਹੋ ਜਾਂਦਾ ਹੈ ਜੋ ਕਿ ਕੋਰੋਨਾ ਤੋਂ ਬਚਾਅ ਵਿੱਚ ਫਾਇਦੇਮੰਦ ਹੈ। ਡਾ. ਐੱਮ.ਕੇ. ਸੁਦਰਸ਼ਨ ਨੇ ਕਿਹਾ ਹੈ ਕਿ 10 ਲੋਕਾਂ 'ਤੇ ਅਝੇ ਇੱਕ ਟ੍ਰਾਇਲ ਕੀਤਾ ਜਾਵੇਗਾ, ਜਿਸ ਵਿੱਚ ਕੋਵੈਕਸੀਨ ਅਤੇ ਕੋਵਿਸ਼ੀਲਡ ਦਾ ਇਸਤੇਮਾਲ ਹੋਵੇਗਾ। ਇਸ ਦੇ 4 ਮਹੀਨੇ ਬਾਅਦ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਦੀ ਐਂਟੀ ਬਾਡੀ ਚੈਕ ਕੀਤੀ ਜਾਵੇਗੀ। ਇਹ ਸਟੱਡੀ ਇੱਕ ਵਾਰ ਨਹੀਂ ਹੋਵੇਗੀ ਸਗੋਂ ਹਰ ਤਿੰਨ ਮਹੀਨੇ ਬਾਅਦ ਜਾਰੀ ਰਹੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।