ਕਾਲ ਬਣ ਆਈ ਤੇਜ਼ ਰਫਤਾਰ ਕਾਰ! ਫੁੱਟਪਾਥ ''ਤੇ ਸੁੱਤੇ ਪਏ ਦੋ ਲੋਕਾਂ ਨੂੰ ਦਰੜਿਆ, ਇਕ ਦੀ ਮੌਤ

Thursday, Sep 19, 2024 - 07:03 PM (IST)

ਕਾਲ ਬਣ ਆਈ ਤੇਜ਼ ਰਫਤਾਰ ਕਾਰ! ਫੁੱਟਪਾਥ ''ਤੇ ਸੁੱਤੇ ਪਏ ਦੋ ਲੋਕਾਂ ਨੂੰ ਦਰੜਿਆ, ਇਕ ਦੀ ਮੌਤ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿਚ ਸ਼ਾਹਦਰਾ ਦੇ ਗੀਤਾ ਕਾਲੋਨੀ ਇਲਾਕੇ ਵਿਚ ਫੁੱਟਪਾਥ 'ਤੇ ਸੁੱਤੇ ਦੋ ਮਜ਼ਦੂਰਾਂ ਨੂੰ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਗਾਂਧੀ ਨਗਰ ਦੇ ਪੁਸਤਾ ਰੋਡ 'ਤੇ ਸਵੇਰੇ ਵਾਪਰੀ। ਜਦੋਂ ਪੁਲਸ ਟੀਮ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਫੁੱਟਪਾਥ 'ਤੇ ਇਕ ਕਾਰ ਪਈ ਦੇਖੀ। ਉੱਥੇ ਪਹੁੰਚ ਕੇ ਪੁਲਸ ਨੂੰ ਪਤਾ ਲੱਗਾ ਕਿ ਹਾਦਸੇ 'ਚ ਸੋਨੂੰ (40) ਅਤੇ ਮੁਹੰਮਦ ਇਸਲਾਮ (38) ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਐੱਸ.ਡੀ.ਐੱਨ. ਹਸਪਤਾਲ ਲਿਜਾਇਆ ਗਿਆ ਹੈ। ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਣ ਵਾਲੇ ਸੋਨੂੰ ਅਤੇ ਇਸਲਾਮ ਹਾਦਸੇ ਸਮੇਂ ਫੁੱਟਪਾਥ 'ਤੇ ਸੁੱਤੇ ਹੋਏ ਸਨ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਸੋਨੂੰ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਇਸਲਾਮ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਰਾਹੁਲ ਕੁਮਾਰ (38) ਵਾਸੀ ਸ਼ਾਸਤਰੀ ਨਗਰ ਨੂੰ ਮੌਕੇ ਤੋਂ ਕਾਬੂ ਕਰਕੇ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 281 ਅਤੇ 125 (ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


author

Baljit Singh

Content Editor

Related News