ਦੋ ਟਰੱਕਾਂ ਦੀ ਟੱਕਰ ''ਚ ਇਕ ਦੀ ਮੌਤ, 2 ਜ਼ਖਮੀ
Friday, Oct 10, 2025 - 04:06 PM (IST)

ਅਲਵਰ- ਰਾਜਸਥਾਨ ਦੇ ਅਲਵਰ ਜ਼ਿਲੇ ਦੇ ਬਾਂਦੀਕੁਈ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਦਿੱਲੀ-ਮੁੰਬਈ ਐਕਸਪ੍ਰੈਸ ਵੇ 'ਤੇ ਦੋ ਟਰੱਕਾਂ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਕਿਹਾ ਕਿ ਇਕ ਟਰੱਕ ਗਾਜ਼ਿਆਬਾਦ ਤੋਂ ਪ੍ਰਤਾਪਗੜ ਵੱਲ ਜਾ ਰਿਹਾ ਸੀ ਤੜਕੇ ਪਿੱਲਰ ਨੰਬਰ 151 ਦੇ ਕੋਲ ਇਹ ਟੱਰਕ ਉਸ ਤੋਂ ਅੱਗੇ ਜਾ ਰਹੇ ਟੱਕਰ ਦੇ ਪਿਛੇ ਟਕਰਾ ਗਿਆ। ਇਸ ਟਰੱਕ ਵਿਚ ਸਵਾਰ ਜੈਯਰਾਮ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੀਪਾਂਸ਼ੂ ਅਤੇ ਰਾਹੁਲ ਜ਼ਖਮੀ ਹੋ ਗਏ। ਇਕ ਟਰੱਕ ਦਾ ਚਾਲਕ ਸੁਰੱਖਿਅਤ ਬਚ ਗਿਆ। ਪੁਲਸ ਨੇ ਦੱਸਿਆ ਕਿ ਦੋਵਾਂ ਜ਼ਖਮੀ ਨੂੰ ਪਹਿਲੇ ਪਿਨਾਨ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਨੂੰ ਅਲਵਰ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।