ਅਸੀਂ ਨਹੀਂ ਚਾਹੁੰਦੇ ‘ਇਕ ਦੇਸ਼, ਇਕ ਚੋਣ’ : ਮਮਤਾ

Friday, Jan 12, 2024 - 12:22 PM (IST)

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਸੁਪਰੀਮੋ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਸੰਘੀਏ ਢਾਂਚੇ ਦੇ ਮੱਦੇਨਜ਼ਰ 'ਇਕ ਦੇਸ਼, ਇਕ ਚੋਣ' ਦਾ ਵਿਚਾਰ ਅਮਲੀ ਤੌਰ 'ਤੇ ਸੰਭਵ ਨਹੀਂ ਹੈ। ਧਾਰਨਾ ਨੂੰ ਲਾਗੂ ਕਰਨ ਲਈ ਸੁਝਾਅ ਮੰਗਣ ਵਾਲੀ ਇਕ ਉੱਚ ਪੱਧਰੀ ਕਮੇਟੀ ਦੇ ਸਕੱਤਰ ਡਾ. ਨਿਤੇਨ ਚੰਦਰਾ ਨੂੰ ਪੱਤਰ ਭੇਜਣ ਦੇ ਕੁਝ ਘੰਟਿਆਂ ਬਾਅਦ ਮਮਤਾ ਨੇ ਭਾਰਤ ਚੋਣ ਕਮਿਸ਼ਨ (ਈ.ਸੀ.ਆਈ.) ਨੂੰ ਇਸ ਮਾਮਲੇ ਨੂੰ ਬਹੁਤ ਹੀ ਤਰਕਸੰਗਤ ਰੂਪ ਨਾਲ ਦੇਖਣ ਦੀ ਅਪੀਲ ਕੀਤੀ। ਮਮਤਾ ਨੇ ਰਾਜ ਸਕੱਤਰੇਤ 'ਚ ਪੱਤਰਕਾਰਾਂ ਨੂੰ ਕਿਹਾ,''ਮੈਂ ਅਮਲੀ ਤੌਰ 'ਤੇ ਇਸ ਦਾ ਸਮਰਥਨ ਨਹੀਂ ਕਰਦੀ, ਕਿਉਂਕਿ ਅਜਿਾ ਸੰਭਵ ਨਹੀਂ ਹੈ, ਸਵੀਕਾਰਯੋਗ ਨਹੀਂ ਹੈ ਅਤੇ ਸੰਘੀਏ ਢਾਂਚੇ ਦੇ ਦ੍ਰਿਸ਼ਟੀਕੋਣ ਨਾਲ ਸਹੀ ਨਹੀਂ ਹੈ। ਮੈਂ ਈ.ਸੀ.ਆਈ. ਨੂੰ ਇਸ ਮਾਮਲੇ ਨੂੰ ਬਹੁਤ ਈਮਾਨਦਾਰੀ ਨਾਲ ਦੇਖਣ ਦੀ ਅਪੀਲ ਕਰਾਂਗੀ। ਉਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਇਸ ਮਾਮਲੇ 'ਚ ਬਹੁਤ ਤਰਕਸ਼ੀਲ ਰਹਿਣਾ ਹੋਵੇਗਾ।''

ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

ਮਮਤਾ ਨੇ ਵੱਖ-ਵੱਖ ਰਾਜਾਂ ਦੀਆਂ ਖੇਤਰੀ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਕਈ ਨੀਤੀਆਂ ਵੱਲ ਧਿਆਨ ਦਿਵਾਇਆ। ਉਨ੍ਹਾਂ ਨੇ ਕਿਹਾ,''ਭਾਰਤ ਇਕ ਸੰਘੀਏ ਢਾਂਚਾ ਹੈ। ਸਾਡੇ ਇੱਥੇ ਵੱਖ-ਵੱਖ ਧਰਮ ਹਨ। ਵੱਖ-ਵੱਖ ਰਾਜਾਂ 'ਚ ਵੱਖ-ਵੱਖ ਖੇਤਰੀ ਸਮੱਸਿਆਵਾਂ ਹਨ, ਉੱਥੇ ਵੱਖ-ਵੱਖ ਸਮੇਂ 'ਤੇ ਚੋਣਾਂ ਹੁੰਦੀਆਂ ਹਨ। ਕੁਝ ਨੂੰ ਸਥਿਰ ਸਰਕਾਰ ਮਿਲਦੀ ਹੈ ਤਾਂ ਕੁਝ ਨੂੰ ਨਹੀਂ। ਇੰਨੀਂ ਦਿਨੀਂ ਸਰਕਾਰਾਂ ਖਰੀਦੀਆਂ ਜਾ ਰਹੀਆਂ ਹਨ। ਇਸ ਲਈ ਸਮੱਸਿਆਵਾਂ ਹਨ।'' ਉਨ੍ਹਾਂ ਕਿਹਾ,''ਇਹ ਸਿਰਫ਼ ਸਾਡੀ ਆਵਾਜ਼ ਨਹੀਂ ਸਗੋਂ ਵਿਰੋਧੀ ਗਠਜੋੜ ਇੰਡੀਆ ਦੀ ਆਵਾਜ਼ ਹੈ। ਸਾਨੂੰ ਆਪਣੀ ਰਾਜ ਨੀਤੀ, ਕੇਂਦਰੀ ਨੀਤੀ ਨੂੰ ਦੇਖਣਾ ਚਾਹੀਦਾ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News