ਹਸਪਤਾਲ ਦੇ ਆਈ.ਸੀ.ਯੂ. ਵਿਚ ਲੱਗੀ ਅੱਗ, ਬੱਚੇ ਦੀ ਮੌਤ

Tuesday, Jan 22, 2019 - 11:21 PM (IST)

ਹਸਪਤਾਲ ਦੇ ਆਈ.ਸੀ.ਯੂ. ਵਿਚ ਲੱਗੀ ਅੱਗ, ਬੱਚੇ ਦੀ ਮੌਤ

ਬਿਲਾਸਪੁਰ— ਛੱਤੀਸਗੜ੍ਹ ਵਿਚ ਬਿਲਾਸਪੁਰ ਦੇ ਛੱਤੀਸਗੜ੍ਹ ਆਯੁਰ ਵਿਗਿਆਨ ਸੰਸਥਾਨ (ਸਿਮਸ) ਦੇ ਪੀਡੀਆਟ੍ਰਿਕਸ ਵਾਰਡ ਦੇ ਇੰਟੈਂਸਿਵ ਕੇਅਰ ਯੂਨਿਟ (ਆਈ. ਸੀ. ਯੂ.) ਵਿਚ ਮੰਗਲਵਾਰ ਨੂੰ ਅਚਾਨਕ ਅੱਗ ਲੱਗਣ ਦੀ ਘਟਨਾ ਵਿਚਾਲੇ ਉਥੇ ਭਰਤੀ ਬੱਚਿਆਂ ਨੂੰ ਤੁਰੰਤ ਬਾਹਰ ਕੱਢ ਕੇ ਸ਼ਿਫਟਿੰਗ ਦੌਰਾਨ ਇਕ ਬੱਚੇ ਦੀ ਮੌਤ ਹੋ ਗਈ। ਘਟਨਾ ਦੌਰਾਨ ਵਾਰਡ ਵਿਚ ਕਰੀਬ 40 ਬੱਚੇ ਭਰਤੀ ਸਨ। ਹਸਪਤਾਲ ਮੈਨੇਜਮੈਂਟ ਨੇ ਤੁਰੰਤ ਵਾਰਡ ਨੂੰ ਖਾਲੀ ਕਰਾਇਆ ਅਤੇ ਬੱਚਿਆਂ ਨੂੰ ਉਥੋਂ ਬਾਹਰ ਕੱਢਿਆ। ਸ਼ਿਫਟਿੰਗ ਸਮੇਂ ਗੰਭੀਰ ਰੂਪ ਵਿਚ ਪੀੜਤ ਇਕ ਬੱਚੇ ਦੀ ਮੌਤ ਹੋ ਗਈ।


author

Inder Prajapati

Content Editor

Related News