‘ਤਾਂ ਕੋਈ ਆ ਕੇ ਮੁਫ਼ਤ ਪੈਟਰੋਲ ਦੇਣ ਦਾ ਐਲਾਨ ਕਰ ਸਕਦਾ ਹੈ...’ ਰਿਓੜੀ ਕਲਚਰ ’ਤੇ ਫਿਰ ਬੋਲੇ PM ਮੋਦੀ

Thursday, Aug 11, 2022 - 05:28 PM (IST)

‘ਤਾਂ ਕੋਈ ਆ ਕੇ ਮੁਫ਼ਤ ਪੈਟਰੋਲ ਦੇਣ ਦਾ ਐਲਾਨ ਕਰ ਸਕਦਾ ਹੈ...’ ਰਿਓੜੀ ਕਲਚਰ ’ਤੇ ਫਿਰ ਬੋਲੇ PM ਮੋਦੀ

ਪਾਨੀਪਤ- ਪ੍ਰਧਾਨ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਤੋਂ ਦੇਸ਼ ’ਚ ਮੁਫ਼ਤ ਚੀਜ਼ਾਂ ਵੰਡਣ ਵਰਗੀਆਂ ਸਕੀਮਾਂ ਨੂੰ ਗਲਤ ਦੱਸਿਆ ਹੈ। ਪਾਨੀਪਤ ਦੇ 2G ਈਥਾਨੌਲ ਪਲਾਂਟ ਦੇ ਉਦਘਾਟਨ ਮੌਕੇ ਉਨ੍ਹਾਂ ਨੇ ਕਿਹਾ ਕਿ ਰਿਓੜੀ ਕਲਚਰ ਦੇਸ਼ ਨੂੰ ਆਤਮ-ਨਿਰਭਰ ਬਣਨ ਤੋਂ ਰੋਕਦਾ ਹੈ। ਇਸ ਦੌਰਾਨ ਉਨ੍ਹਾਂ ਨੇ ਪੈਟਰੋਲ-ਡੀਜ਼ਲ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ, ਜਿਸ ’ਤੇ ਵਿਰੋਧੀ ਪਾਰਟੀ ਦੇ ਨੇਤਾ ਉਨ੍ਹਾਂ ਨੂੰ ਕੋਸ ਰਹੇ ਹਨ। ਮੋਦੀ ਦਾ ਇਹ ਬਿਆਨ ਮੁਫ਼ਤ ਰਿਓੜੀ ਕਲਚਰ ਨੂੰ ਲੈ ਕੇ ਸੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਆ ਕੇ ਮੁਫ਼ਤ ਪੈਟਰੋਲ-ਡੀਜ਼ਲ ਦੇਣ ਦਾ ਐਲਾਨ ਕਰ ਸਕਦਾ ਹੈ। ਅਜਿਹੇ ਕਦਮ ਦੇਸ਼ ਦੇ ਬੱਚਿਆਂ ਦਾ ਭਵਿੱਖ ਖੋਹ ਲੈਣਗੇ ਅਤੇ ਦੇਸ਼ ਨੂੰ ਆਤਮ-ਨਿਰਭਰ ਬਣਨ ਤੋਂ ਰੋਕਣਗੇ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਰਾਸ਼ਾ ਅਤੇ ਨਕਾਰਾਤਮਕਤਾ ’ਚ ਡੁੱਬੇ ਲੋਕ ਕਾਲੇ ਜਾਦੂ ਦਾ ਸਹਾਰਾ ਲੈ ਰਹੇ ਹਨ। ਅਸੀਂ 5 ਅਗਸਤ ਨੂੰ ਵੇਖਿਆ ਕਿ ਕਾਲਾ ਜਾਦੂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਲੋਕ ਸੋਚਦੇ ਹਨ ਕਿ ਕਾਲਾ ਕੱਪੜਾ ਪਹਿਨਣ ਨਾਲ ਉਨ੍ਹਾਂ ਦੀ ਨਿਰਾਸ਼ਾ ਦਾ ਦੌਰ ਖਤਮ ਹੋ ਜਾਵੇਗਾ ਪਰ ਇਹ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਉਹ ਕਿੰਨਾ ਵੀ ਕਾਲਾ ਜਾਦੂ ਕਰ ਲੈਣ ਅਤੇ ਅੰਧਵਿਸ਼ਵਾਸ ਕਰਨ, ਲੋਕ ਕਦੇ ਵੀ ਉਨ੍ਹਾਂ ’ਤੇ ਭਰੋਸਾ ਨਹੀਂ ਕਰਨਗੇ। ਪ੍ਰਧਾਨ ਮੰਤਰੀ ਦਾ ਇਹ ਨਿਸ਼ਾਨਾ ਕਾਂਗਰਸ ਵੱਲ ਸੀ। 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਕੋਲ ਜਦੋਂ ਧਨ ਹੀ ਨਹੀਂ ਹੋਵੇਗਾ ਤਾਂ ਫਿਰ ਉਹ ਕਿਵੇਂ ਵੱਡੇ-ਵੱਡੇ ਪਲਾਂਟ ਲਾਏਗੀ। ਸਾਨੂੰ ਇਹ ਯਾਦ ਰੱਖਣਾ ਹੈ ਕਿ ਅਸੀਂ ਰਹੀਏ ਜਾਂ ਨਾ ਰਹੀਏ, ਇਹ ਰਾਸ਼ਟਰ ਤਾਂ ਹਮੇਸ਼ਾ ਰਹੇਗਾ। ਸਦੀਆਂ ਤੋਂ ਰਹਿੰਦਾ ਆਇਆ ਹੈ ਅਤੇ ਸਦੀਆਂ ਤੱਕ ਰਹੇਗਾ। 


author

Tanu

Content Editor

Related News