ਰੇਲਵੇ ਸਟੇਸ਼ਨ ''ਤੇ ਭੁੱਖ ਪਿਆਸ ਨਾਲ ਡੇਢ ਸਾਲਾ ਮਾਸੂਮ ਨੇ ਤੋੜਿਆ ਦਮ, ਮਾਂ ਦੀ ਗੋਦ ''ਚ ਲਿਆ ਆਖ਼ਰੀ ਸਾਹ

Wednesday, May 04, 2022 - 03:33 PM (IST)

ਰੇਲਵੇ ਸਟੇਸ਼ਨ ''ਤੇ ਭੁੱਖ ਪਿਆਸ ਨਾਲ ਡੇਢ ਸਾਲਾ ਮਾਸੂਮ ਨੇ ਤੋੜਿਆ ਦਮ, ਮਾਂ ਦੀ ਗੋਦ ''ਚ ਲਿਆ ਆਖ਼ਰੀ ਸਾਹ

ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇੰਨੀ ਦਿਨੀਂ ਇਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੇ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਆ ਜਾਣ। ਦਰਅਸਲ ਰੇਲਵੇ ਸਟੇਸ਼ਨ 'ਤੇ ਭੁੱਖ-ਪਿਆਸ ਦੇ ਇਕ ਡੇਢ ਸਾਲ ਦੀ ਬੱਚੀ ਦੀ ਮੌਤ ਉਸ ਦੀ ਮਾਂ ਦੀ ਹੀ ਗੋਦ 'ਚ ਹੋ ਗਈ। ਮਾਂ ਬੇਟੀ ਨੂੰ ਗੋਦੀ 'ਚ ਲੈ ਕੇ ਬੈਠੀ ਰਹੀ ਪਰ ਬੇਟੀ ਦੇ ਸਾਹ ਕਦੋਂ ਰੁਕ ਗਏ, ਇਸ ਦਾ ਅੰਦਾਜਾ ਤੱਕ ਉਸ ਨੂੰ ਨਹੀਂ ਲੱਗਾ। ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਬੀਕਾਨੇਰ ਰੇਲਵੇ ਸਟੇਸ਼ਨ ਦਾ ਹੈ। ਜਾਣਕਾਰੀ ਅਨੁਸਾਰ, ਗਰਮੀ ਕਾਰਨ ਬੱਚੀ ਕਾਫ਼ੀ ਦੇਰ ਤੋਂ ਭੁੱਖ ਪਿਆਸ ਨਾਲ ਤੜਫ਼ ਰਹੀ ਸੀ।

ਇਹ ਵੀ ਪੜ੍ਹੋ : ਗੈਂਗਰੇਪ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਕੁੜੀ ਨਾਲ ਥਾਣਾ ਮੁਖੀ ਨੇ ਕੀਤਾ ਜਬਰ ਜ਼ਿਨਾਹ

ਸਟੇਸ਼ਨ 'ਤੇ ਜਨਤਕ ਸਟੈਂਡ ਤੋਂ ਪਾਣੀ ਤਾਂ ਮਿਲ ਗਿਆ ਪਰ ਖਾਣਾ ਖਰੀਦਣ ਲਈ ਪੈਸੇ ਨਹੀਂ ਸਨ। ਜਿਸ ਕਾਰਨ ਮਾਂ ਦੀ ਗੋਦ 'ਚ ਹੀ ਬੇਟੀ ਨੇ ਤੜਫ਼-ਤੜਫ਼ ਕੇ ਦਮ ਤੋੜ ਦਿੱਤਾ। ਬੱਚੀ ਕਦੋਂ ਮਰ ਗਈ ਮਾਂ ਨੂੰ ਪਤਾ ਹੀ ਨਹੀਂ ਲੱਗਾ। ਕਰੀਬ ਇਕ ਘੰਟੇ ਤੱਕ ਜਦੋਂ ਬੱਚੀ 'ਚ ਕੋਈ ਹਰਕਤ ਨਹੀਂ ਹੋਈ ਤਾਂ ਮਾਂ ਨੇ ਉਸ ਨੂੰ ਪੁਕਾਰਿਆ। ਹਿਲਾਇਆ, ਬੱਚੀ ਦਾ ਮੂੰਹ ਖੁੱਲ੍ਹਾ ਸੀ ਅੱਖਾਂ ਸਥਿਰ ਸਨ। ਬੇਟੀ ਦੀ ਧੜਕਣ ਜਦੋਂ ਸੁਣਾਈ ਨਹੀਂ ਦਿੱਤੀ ਤਾਂ ਉਹ ਸਮਝ ਗਈ ਕਿ ਬੇਟੀ ਦੀ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਵੀ ਬੇਬੱਸ ਮਾਂ ਬੱਚੀ ਨੂੰ ਦੁੱਧ ਪਿਲਾਉਂਦੀ ਰਹੀ। ਬੱਚੀ ਦੀ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਸਾਡੇ ਸਿਸਟਮ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News